Close

District Education Officer Elementary held meeting with Center School Heads of District Tarn Taran

Publish Date : 17/08/2021
DEO(E)

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਸੈਂਟਰ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ
ਨੈਸ਼ਨਲ ਅਚੀਵਮੈਂਟ ਸਰਵੇ,ਸਮਾਰਟ ਸਕੂਲ, ਕੋਵਿਡ ਹਦਾਇਤਾਂ ਸਬੰਧੀ ਹੋਈ ਵਿਚਾਰ-ਚਰਚਾ
ਤਰਨਤਾਰਨ, 13 ਅਗਸਤ :
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚੱਲ ਰਹੇ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਹਿੱਤ ਜ਼ਿਲ੍ਹਾ ਤਰਨਤਾਰਨ ਦੇ ਚਾਰ ਬਲਾਕ, ਭਿੱਖੀਵਿੰਡ, ਤਰਨਤਾਰਨ ਪਰਾਪਰ, ਨੂਰਦੀ ਅਤੇ ਖਡੂਰ ਸਾਹਿਬ ਦੇ ਬੀਪੀਈਓ ਸਾਹਿਬਾਨ ਅਤੇ ਸੈਂਟਰ ਸਕੂਲ ਮੁਖੀਆਂ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵਿਖੇ ਰੱਖੀ ਗਈ।
ਇਸ ਦੌਰਾਨ ਡੀਈਓ ਐਲੀਮੈਂਟਰੀ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਨੇ ਹਰ ਸੈਂਟਰ ਨਾਲ ਸਬੰਧਤ ਸੀ. ਐਚ. ਟੀ. ਸਾਹਿਬਾਨ ਨੈਸ਼ਨਲ ਅਚੀਵਮੈਂਟ ਸਰਵੇ, ਕੋਵਿਡ 19 ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ, ਲਾਇਬ੍ਰੇਰੀ ਲੰਗਰ, ਦਾਖ਼ਲ ਮੁਹਿੰਮ 2021 ਦੇ ਨਾਲ ਨਾਲ ਸਕੂਲਾਂ ਵਿੱਚ ਚੱਲ ਵਿਕਾਸ ਕਾਰਜਾਂ ਦੇ ਡਾਟਾ ਦੇ ਆਧਾਰ ਤੇ ਵਿਸਥਾਰਿਤ ਚਰਚਾ ਕੀਤੀ।
ਇਸ ਮੌਕੇ ਨਵਦੀਪ ਸਿੰਘ, ਜ਼ਿਲ੍ਹਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਅਤੇ ਸ਼੍ਰੀ ਅਮਨਦੀਪ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਵੱਲੋਂ ਆਏ ਸੀਐਚਟੀ ਸਾਹਿਬਾਨ ਦਾ ਪਹੁੰਚਣ ਤੇ ਜੀ ਆਇਆਂ ਨੂੰ ਕਿਹਾ। ਸ਼੍ਰੀ ਅਮਨਦੀਪ ਸਿੰਘ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਸਕੂਲਾਂ ਨੂੰ ਸਮਾਰਟ ਬਣਾਉਣ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਬੀ. ਪੀ. ਈ. ਓ. ਸਾਹਿਬਾਨ ਅਤੇ ਸੀਐਚਟੀ ਸਾਹਿਬਾਨ ਦੀ ਸ਼ਲਾਘਾ ਕੀਤੀ ਗਈ।
ਸ਼੍ਰੀ ਨਵਦੀਪ ਸਿੰਘ ਅਤੇ ਅਨੂਪ ਸਿੰਘ ਮੈਣੀ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਬੰਧਤ ਬਲਾਕਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਅਤੇ ਚੱਲ ਰਹੇ ਆਨਲਾਈਨ ਸਿੱਖਣ ਪ੍ਰਣਾਮ ਸਬੰਧੀ ਪੇਪਰਾਂ ਸਬੰਧੀ ਕਾਰਗੁਜ਼ਾਰੀ ਸਬੰਧੀ ਵਿਚਾਰ ਚਰਚਾ ਦੇ ਨਾਲ ਜ਼ਿਲ੍ਹਾ ਤਰਨਤਾਰਨ ਵਿੱਚ ਸੈਂਟਰ ਵਾਇਜ਼ ਦਾਖ਼ਲਾ ਵਧਾਉਣ ਨੂੰ ਲੈਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਐਨਰੋਲਮੈਂਟ ਰਿਪੋਰਟ ਦਾ ਅਧਿਐਨ ਕੀਤਾ ਗਿਆ। ।
ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਇਸ ਮੌਕੇ ਸੈਂਟਰ ਸਕੂਲ ਮੁਖੀਆਂ ਨਾਲ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਰਾਸ਼ਟਰੀ ਸਕੂਲ ਸਿੱਖਿਆ ਦਰਜਾਬੰਦੀ ਵਿੱਚ ਪੰਜਾਬ ਨੇ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ ਇਸੇ ਤਰ੍ਹਾਂ ਹੀ ਭਰਪੂਰ ਮਿਹਨਤ ਅਤੇ ਯੋਜਨਾਬੰਦੀ ਦੁਆਰਾ ਅਸੀਂ ਨੈਸ ਵਿੱਚੋਂ ਵੀ ਆਪਣੇ ਜਿਲ੍ਹੇ ਦਾ ਵਧੀਆ ਨਤੀਜਾ ਲਿਆਉਣਾ ਹੈ।ਜਿਸ ਲਈ ਹੁਣ ਤੋਂ ਹੀ ਹਰ ਬੱਚੇ ਤੇ ਫੋਕਸ ਕੀਤਾ ਜਾਣਾ ਚਾਹੀਦਾ ਹੈ।
ਐਨਰੋਲਮੈਂਟ ਦੇ ਉੱਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਮੂਹ ਬੀਪੀਈਓ ਸਾਹਿਬਾਨ, ਸੀਐਚਟੀਜ਼, ਐਚ ਟੀ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਜ਼ਿਲ੍ਹਾ ਤਰਨਤਾਰਨ ਦਸ ਪ੍ਰਤਿਸ਼ਤ ਤੋਂ ਜਿਆਦਾ ਦਾਖ਼ਲਾ ਵਧਾਉਣ ਵਿੱਚ ਕਾਮਯਾਬ ਹੋ ਸਕਿਆ ਹੈ। ਉਨ੍ਹਾਂ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਸੀਐਚਟੀਜ਼ ਨੂੰ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੈਂਟਰ ਵਾਇਜ਼ ਚੈੱਕ ਕੀਤਾ ਜਾਵੇ ਕਿ ਵਿਭਾਗ ਵੱਲੋਂ ਮਿਲ ਰਹੀਆਂ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਨੂੰ ਵਿਭਾਗ ਵੱਲੋਂ ਭੇਜੀਆਂ ਹਦਾਇਤਾਂ ਅਨੁਸਾਰ ਸਮਾਂ ਬੱਧ ਤਰੀਕੇ ਤਰੀਕੇ ਨਾਲ ਖਰਚਿਆ ਜਾਵੇ। ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਛੱਤਾਂ ਦੀ ਸਫ਼ਾਈ ਅਤੇ ਸਕੂਲ ਦੇ ਆਲੇ-ਦੁਆਲੇ ਘਾਹ ਤੇ ਗਾਜਰ ਬੂਟੀ ਦੀ ਰੋਕਥਾਮ ਯਕੀਨੀ ਬਣਾਈ ਜਾਵੇ। ਉਹਨਾਂ ਦੱਸਿਆ ਕਿ ਹਰ ਸਕੂਲ ਵਿੱਚ ਡਿਸਪਲੇਅ ਬੋਰਡ ਜ਼ਰੂਰ ਲਗਵਾਇਆ ਜਾਵੇ ਅਤੇ ਉਸ ਉੱਪਰ ਮੌਜੂਦਾ ਅਤੇ ਪਿਛਲੇ ਸੈਸ਼ਨ ਦੌਰਾਨ ਹੋਈਆਂ ਗਤੀਵਿਧੀਆਂ ਨੂੰ ਨਸ਼ਰ ਕੀਤਾ ਜਾਵੇ। ਉਹਨਾਂ ਕਿਹਾ ਕਿ ਸਕੂਲ ਵਿਚਲੇ ਪ੍ਰੋਜੈਕਟਰ ਰੂਮ ਅਤੇ ਪ੍ਰੀ ਪ੍ਰਾਇਮਰੀ ਰੂਮ ਵਿਖਾਉਣ ਲਈ ਪਿੰਡ ਵਾਸੀਆਂ ਨੂੰ ਕੋਵਿਡ 19 ਤੋਂ ਬਚਾਅ ਹਿੱਤ ਹਦਾਇਤਾਂ ਅਨੁਸਾਰ ਸੱਦਾ ਦਿੱਤਾ ਜਾਵੇ।
ਡੀਈਓ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਸਕੂਲਾਂ ਵਿੱਚ ਹੋ ਰਹੇ ਵਧੀਆ ਉਪਰਾਲਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਤੱਕ ਲਿਜਾਇਆ ਜਾਵੇ ਤਾਂ ਜੋ ਉਹ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਵਾਕਿਫ਼ ਹੋਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ।