District Election Officer posted Returning Officers for Gram Panchayat General Elections 2018

Publish Date : 18/12/2018
dc

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਗ੍ਰਾਮ ਪੰਚਾਇਤ ਆਮ ਚੋਣਾਂ 2018 ਲਈ ਰਿਟਰਨਿੰਗ ਅਫ਼ਸਰਨ ਤਾਇਨਾਤ
ਤਰਨ ਤਾਰਨ 14 ਦਸੰਬਰ :
ਜ਼ਿਲ੍ਹਾ ਚੋਣ ਅਫ਼ਸਰ ਵਲੋਂ ਗ੍ਰਾਮ ਪੰਚਾਇਤ ਆਮ ਚੋਣਾਂ 2018 ਜ਼ਿਲ੍ਹਾ ਤਰਨ ਤਾਰਨ ਦੇ 8 ਬਲਾਕਾਂ ਲਈ 54 ਕਲੱਸਟਰਾਂ ਲਈ 54 ਰਿਟਰਨਿੰਗ ਅਫ਼ਸਰ ਅਤੇ 54 ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਤਾਇਨਾਤੀ ਕੀਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਬਲਾਕ ਚੋਹਲਾ ਸਾਹਿਬ ਦੇ 4 ਕਲਸਟਰਾਂ ਲਈ ਹਰਜਿੰਦਰ ਪਾਲ ਸਿੰਘ ਬੀ.ਪੀ.ਈ.ਓ. ਵਲਟੋਹਾ, ਹਰਬੰਸ ਸਿੰਘ ਪਿ੍ਰੰਸੀਪਲ ਸਰਕਾਰ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ, ਪਲਵਿੰਦਰ ਸਿੰਘ ਬੀ.ਪੀ.ਈ.ਓ. ਨੌਸ਼ਹਿਰਾ ਪੰਨੂਆਂ ਅਤੇ ਹਰਜੀਤ ਸਿੰਘ ਜੇ.ਈ. ਪੀ.ਐਸ.ਪੀ.ਸੀ.ਅੂੈਲ. ਸਰਹਾਲੀ ਕਲਾਂ ਨੂੰ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ ।
ਉਹਨਾਂ ਦੱਸਿਆ ਕਿ ਬਲਾਕ ਨੌਸ਼ਹਿਰਾ ਪੰਨੂਆਂ ਦੇ 6 ਕਲਸਟਰਾਂ ਲਈ ਭੁਪਿੰਦਰ ਸਿੰਘ ਏ.ਡੀ.ਓ. ਪੱਟੀ, ਰਮਨਦੀਪ ਸਿੰਘ ਏ.ਡੀ.ਓ. ਨੌਸ਼ਹਿਰਾ ਪੰਨੂਆਂ, ਹਰਪਾਲ ਸਿੰਘ ਡਿਪਟੀ ਡੀ.ਈ.ਓ. ਸੈਕੰਡਰੀ, ਲਖਬੀਰ ਸਿੰਘ ਸਹਾਇਕ ਇੰਜੀ. ਪੀ.ਡਬਲਯੂ.ਡੀ. ਪੱਟੀ, ਪ੍ਰੇਮ ਕੁਮਾਰ ਬੀ.ਪੀ.ਈ.ਓ. ਤਰਨ ਤਾਰਨ ਅਤੇ ਜਸਵਿੰਦਰ ਸਿੰਘ ਬੀ.ਓ. ਐਜੂਕੇਸ਼ਨ ਬੋਰਡ ਸਰਹਾਲੀ ਕਲਾਂ ਨੂੰ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ ।
ਉਹਨਾਂ ਦੱਸਿਆ ਕਿ ਬਲਾਕ ਤਰਨ ਤਾਰਨ ਦੇ 11 ਕਲਸਟਰਾਂ ਲਈ ਯਾਦਵਿੰਦਰ ਸਿੰਘ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ, ਹਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼ਿਵਰਾਜ ਸਿੰਘ ਐਸ.ਡੀ.ਓ ਚੋਹਲਾ ਸਾਹਿਬ, ਜੋਗਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ, ਸੁਰਿੰਦਰ ਸਿੰਘ ਢਿੱਲੋਂ ਤਹਿਸੀਲ ਭਲਾਈ ਅਫ਼ਸਰ, ਅਸ਼ੋਕ ਕੁਮਾਰ ਐਕਸੀਅਨ ਮੰਡੀ ਬੋਰਡ, ਰਾਜੇਸ਼ ਕੁਮਾਰ ਐਸ.ਡੀ.ਓ. ਮੰਡੀ ਬੋਰਡ, ਜਗਵਿੰਦਰ ਸਿੰਘ ਲਹਿਰੀ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਕੰਵਲਜੀਤ ਸਿੰਘ ਡੀ.ਈ.ਓ. ਐਲੀਮੈਂਟਰੀ, ਅਨਿਲ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਝਬਾਲ ਅਤੇ ਸਤਨਾਮ ਸਿੰਘ ਐਸ.ਡੀ.ਓ. ਡਰੇਨਜ਼ ਨੂੰ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ ।
ਉਹਨਾਂ ਨੇ ਦਸਿਆ ਕਿ ਬਲਾਕ ਗੰਡੀਵਿੰਡ ਦੇ 4 ਕਲਸਟਰਾਂ ਲਈ ਉਪਕਾਰ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਸੇਲ, ਜਤਿੰਦਰ ਕੁਮਾਰ ਐਸ.ਡੀ.ਓ. ਝਬਾਲ, ਕੰਵਲਜੀਤ ਸਿੰਘ ਏ.ਐਫ.ਐਸ.ਓ. ਖਡੂਰ ਸਾਹਿਬ ਅਤੇ ਪਰਮਿੰਦਰ ਸਿੰਘ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ ।
ਉਹਨਾਂ ਦੱਸਿਆ ਕਿ ਬਲਾਕ ਪੱਟੀ ਦੇ 7 ਕਲਸਟਰਾਂ ਲਈ ਦਿਲਬਾਗ ਸਿੰਘ ਪਿ੍ਰੰਸੀਪਲ ਸੀਨੀਅਰ ਸੈਕੰਡਰੀ ਭਿੱਖੀਵਿੰਡ, ਬਲਵਿੰਦਰ ਸਿੰਘ ਜੂਨੀਅਰ ਇੰਜੀ. ਖੇਮਕਰਨ, ਪਵਨ ਕੁਮਾਰ ਐਸ.ਡੀ.ਓ. ਪੱਟੀ, ਗੁਰਸਾਹਿਬ ਸਿੰਘ ਏ.ਡੀ.ਓ. ਪੱਟੀ, ਜੀ.ਪੀ. ਸਿੰਘ ਸਹਾਇਕ ਰਜਿਸਟਰਾਰ ਕੋ-ਆਪਰੇਟਿਵ ਸੁਸਾਇਟੀ ਪੱਟੀ, ਜਸਦੀਪ ਸਿੰਘ ਸਹਾਇਕ ਇੰਜੀ. ਵਾਟਰ ਸਪਲਾਈ ਚੋਹਲਾ ਸਾਹਿਬ ਅਤੇ ਰਜਿੰਦਰ ਕੁਮਾਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਰਨ ਤਾਰਨ ਨੂੰ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ ।
ਉਹਨਾਂ ਦੱਸਿਆ ਕਿ ਬਲਾਕ ਭਿੱਖੀਵਿੰਡ ਦੇ 8 ਕਲਸਟਰਾਂ ਲਈ ਮਨਮੋਹਣ ਸਿੰਘ ਏ.ਡੀ.ਓ., ਗੁਰਦੀਪ ਸਿੰਘ ਏ.ਡੀ.ਓ. ਸੁਰਿੰਦਰਪਾਲ ਸਿੰਘ ਖੇਤੀਬਾੜੀ ਅਫ਼ਸਰ, ਕੰਵਲਜੀਤ ਸਿੰਘ ਮੈਨੇਜ਼ਰ ਲੈਂਡ ਮਾਰਟਗੇਂਜ ਪੱਟੀ, ਅੰਗਰੇਜ ਸਿੰਘ ਇੰਸਪੈਕਟਰ ਫੂਡ ਸਪਲਾਈ, ਜਸਵਿੰਦਰ ਸਿੰਘ ਐਸ.ਡੀ.ਓ. ਮੰਡੀ ਬੋਰਡ, ਅਮਰਦੀਪ ਸਿੰਘ ਸੈਕਟਰੀ ਮਾਰਕੀਟ ਕਮੇਟੀ ਅਤੇ ਲਖਵਿੰਦਰ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਚਾ ਪੱਕਾ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ।
ਉਹਨਾਂ ਦੱਸਿਆ ਕਿ ਬਲਾਕ ਵਲਟੋਹਾ ਦੇ 7 ਕਲਸਟਰਾਂ ਲਈ ਹਰਮੀਤ ਸਿੰਘ ਏ.ਡੀ.ਓ., ਗੁਰਪ੍ਰੀਤ ਸਿੰਘ ਏ.ਡੀੂ.ਓ., ਲਖਵਿੰਦਰ ਸਿੰਘ ਏ.ਡੀ.ਓ., ਦਿਆਲ ਸ਼ਰਮਾ ਐਸ.ਡੀ.ਓ. ਪੀ.ਡਬਲਯੂ.ਡੀ., ਸੁਖਮਿੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ, ਗੁਰਜੀਤ ਸਿੰਘ ਇੰਸਪੈਕਟਰ ਫੂਡ ਸਪਲਾਈ ਅਤੇ ਗੌਰਵਦੀਪ ਸਿੰਘ ਇੰਸਪੈਕਟਰ ਫੂਡ ਸਪਲਾਈ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ ।
ਇਸ ਤੋਂ ਇਲਾਵਾ ਖਡੂਰ ਸਾਹਿਬ ਦੇ 7 ਕਲਸਟਰਾਂ ਲਈ ਹਰਪ੍ਰੀਤ ਸਿੰਘ ਭੁੱਲਰ ਸੈਕਟਰੀ ਮਾਰਕੀਟ ਕਮੇਟੀ, ਅਵਤਾਰ ਸਿੰਘ ਐਸ.ਡੀ.ਓ. ਡਰੇਨਜ਼, ਰੁਲਦਾ ਸਿੰਘ ਏ.ਡੀ.ਓ., ਸੰਜੀਵ ਅਰੋੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਗ, ਅਮਨਦੀਪ ਸਿੰਘ ਏ.ਐਫ.ਐਸ.ਓ., ਜਸਪਾਲ ਸਿੰਘ ਬਾਗਬਾਨੀ ਅਫ਼ਸਰ ਅਤੇ ਕੰਵਲਜਗਦੀਪ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ ।