Close

District Employment and Business Bureau, Tarn Taran conducted online group counseling of students

Publish Date : 06/05/2021
DBEE

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਲੋਂ ਵਿਦਿਆਰਥੀਆਂ ਦੀ ਕੀਤੀ ਗਈ ਆਨ ਲਾਈਨ ਗਰੁੱਪ ਕਾਊਂਸਲਿੰਗ
ਆੱਨਲਾਈਨ ਸੈਸ਼ਨ ਵਿੱਚ 37 ਵਿਦਿਆਰਥੀਆਂ ਨੇ ਲਿਆ ਭਾਗ
ਤਰਨ ਤਾਰਨ, 05 ਮਈ :
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਲੋਂ ਸਰਕਾਰੀ ਸੈਕੰਡਰੀ ਸਕੂਲ ਸੁਰ ਸਿੰਘ (ਲੜਕੀਆਂ) ਅਤੇ ਮਾੜੀ ਮੇਘਾ ਦੇ ਵਿਦਿਆਰਥੀਆਂ ਦੀ ਆਨ ਲਾਈਨ ਗਰੁੱਪ ਕਾਊਂਸਲਿੰਗ ਕੀਤੀ ਗਈ।ਇਸ ਆੱਨਲਾਈਨ ਸੈਸ਼ਨ ਵਿੱਚ 37 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ,  ਵੱਲੋਂ ਦੱਸਿਆ ਗਿਆ ਕਿ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ, ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਘਰ-ਘਰ ਰਜ਼ਗਾਰ ਪੋਰਟਲ www.pgrkam.com ਅਤੇ ਨੈਸ਼ਨਲ ਕੈਰੀਅਰ ਪੋਰਟਲ www.ncs.gov.in ਰਜਿਸਟਰ ਕਰਨ ਅਤੇ ਵਿਦੇਸ਼ੀ ਰੋਜਗਾਰ ਅਤੇ ਵਿਦੇਸ਼ੀ ਪੜ੍ਹਾਈ ਸਬੰਧੀ ਜਾਣਕਾਰੀ ਦਿੱਤੀ ਗਈ।
ਸ਼੍ਰੀ ਸੁਖਬੀਰ ਸਿੰਘ ਕੰਗ, ਗਾਈਡੈਂਸ ਕਾਊਂਸਲਰ, ਵਲੋਂ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਪ੍ਰਤੀ ਸੁਚੇਤ ਹੋਣ ਅਤੇ  ਆਪਣਾ ਲਕਸ਼ ਨਿਰਧਾਰਤ ਕਰਨ ਲਈ ਪ੍ਰੇਰਤ ਕੀਤਾ ਗਿਆ।ਸ਼੍ਰੀ ਹਰਮਨਦੀਪ ਸਿੰਘ, ਪਲੇਸਮੈਂਟ ਅਫਸਰ ਵਲੋਂ ਵਿਦਿਆਰਥੀਆਂ ਨੂੰ ਦਸਵੀਂ, ਬਾਹਰਵੀਂ ਤੋਂ ਬਾਅਦ ਕਿੱਤਾ ਮੁਖੀ ਕੋਰਸਾਂ/ਰੋਜ਼ਗਾਰ/ਸਵੈ-ਰੋਜਗਾਰ ਦੇ ਮੌਕਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸ਼੍ਰੀ ਮਨਜਿੰਦਰ ਸਿੰਘ, ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਜਿਲ੍ਹਾ ਤਰਨ ਤਾਰਨ ਵਿੱਚ ਚੱਲ ਰਹੇ ਸਕਿੱਲ ਕੋਰਸਾਂ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ।
ਇਸ ਤੋਂ ਇਲਾਵਾ ਸ਼੍ਰੀ ਸੂਖਦੀਪ ਸਿੰਘ ਲੈਕਚਰਾਰ, ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ, ਸ਼੍ਰੀ ਜਸਪਾਲ ਸਿੰਘ, ਸਰਕਾਰੀ ਆਈ. ਟੀ. ਆਈ., ਪੱਟੀ ਅਤੇ ਸ਼੍ਰੀਮਤੀ ਨੀਰੂ ਬਾਲਾ, ਸਰਕਾਰੀ ਆਈ. ਟੀ. ਆਈ., ਕੱਦਗਿਲ ਵਲੋਂ ਵੀ ਡਿਪਲੋਮਾ ਅਤੇ ਆਈ. ਟੀ. ਆਈ. ਕੋਰਸਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਉਪਰੋਕਤ ਦੇ ਨਾਲ ਹੀ ਸਵੀਪ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਅਤੇ ਵੋਟ ਬਣਾਉਣ ਲਈ ਪ੍ਰੇਰਤ ਕੀਤਾ ਗਿਆ।