District Employment Bureau conducts 68 employment fairs to appoints 13523 candidates in various companies – Deputy Commissioner
Publish Date : 21/11/2019

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲਾ ਰੋਜ਼ਗਾਰ ਬਿਓੂਰੋ ਵੱਲੋਂ 68 ਰੋਜ਼ਗਾਰ ਮੇਲੇ ਲਗਾਏ ਕੇ 13523 ਉਮੀਦਵਾਰਾਂ ਨੂੰ ਵੱਖ-ਵੱਖ ਕੰਪਨੀਆਂ ਰਾਹੀਂ ਦੁਆਇਆ ਗਿਆ ਰੋਜ਼ਗਾਰ-ਡਿਪਟੀ ਕਮਿਸ਼ਨਰ
ਕਿਸੇ ਵੀ ਖੇਤਰ ਵਿੱਚ ਕਾਮਯਾਬੀ ਹਾਸਿਲ ਕਰਨ ਦਾ ਇੱਕੋ-ਇੱਕ ਤਰੀਕਾ ਹੈ, ਇਮਾਨਦਾਰੀ ਤੇ ਲਗਨ ਨਾਲ ਸਖਤ ਮਿਹਨਤ ਕਰਨਾ-ਸ੍ਰੀ ਪਰਦੀਪ ਕੁਮਾਰ ਸੱਭਰਵਾਲ
ਤਰਨ ਤਾਰਨ 21 ਨਵੰਬਰ :
ਕਿਸੇ ਵੀ ਖੇਤਰ ਵਿੱਚ ਕਾਮਯਾਬੀ ਹਾਸਿਲ ਕਰਨ ਦਾ ਇੱਕੋ-ਇੱਕ ਤਰੀਕਾ ਹੈ, ਇਮਾਨਦਾਰੀ ਤੇ ਲਗਨ ਨਾਲ ਸਖਤ ਮਿਹਨਤ ਕਰਨਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓੂਰੋ ਵਿੱਚ ਲਗਾਏ ਗਏ ਪਲੇਸਮੈਂਟ ਕੈਂਪ ਦੌਰਾਨ ਰੋਜ਼ਗਾਰ ਦੇ ਚਾਹਵਾਨ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਜ਼ਿਲਾ ਰੋਜ਼ਗਾਰ ਬਿਓੂਰੋ ਵਿਖੇ ਅੱਜ ਮੌਨਜ਼ਐਡਵ ਪ੍ਰਾਈਵੇਟ ਲਿਮਟਿਡ, ਅੰਮ੍ਰਿਤਸਰ ਵਲੋਂ ਟੈਲੀ ਕਾਲਰ ਦੀਆਂ 200 ਅਸਾਮੀਆਂ ਲਈ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।ਪਲੇਸਮੈਂਟ ਕੈਂਪ ਵਿੱਚ 103 ਉਮੀਦਵਾਰਾਂ ਵਲੋਂ ਇੰਟਰਵਿਊ ਦਿੱਤੀ ਗਈ, ਜਿੰਨ੍ਹਾਂ ਵਿਚੋਂ 64 ਊਮੀਦਵਾਰਾਂ ਦੀ ਕੰਪਨੀ ਵਲੋਂ ਚੋਣ ਕੀਤੀ ਗਈ।ਡਿਪਟੀ ਕਮਿਸ਼ਨਰ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਰੋਜ਼ਗਾਰ ਬਿਓੂਰੋ ਵੱਲੋਂ ਹੁਣ ਤੱਕ 68 ਰੋਜ਼ਗਾਰ ਮੇਲੇ ਲਗਾਏ ਗਏ ਹਨ, ਜਿਸ ਵਿੱਚ 26520 ਬੇਰੋਜ਼ਗਾਰ ਉਮੀਦਵਾਰ ਹਾਜ਼ਰ ਹੋਏ, ਜਿੰਨ੍ਹਾ ਵਿੱਚੋ 13523 ਉਮੀਦਵਾਰਾਂ ਨੂੰ ਸੂਚੀਬੱਧ ਕਰਕੇ ਵੱਖ-ਵੱਖ ਕੰਪਨੀਆਂ ਰਾਹੀਂ ਰੋਜ਼ਗਾਰ ਦੁਆਇਆ ਗਿਆ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓੂਰੋ ਵਿੱਚ ਬੇਰੋਜ਼ਗਾਰ ਪ੍ਰਾਰਥੀਆਂ ਲਈ ਰਜਿਸਟ੍ਰੇਸ਼ਨ, ਕਾਊਂਸਲਿੰਗ, ਪਲੇਸਮੈਂਟ, ਸਵੈ-ਰੋਜ਼ਗਾਰ, ਸਕਿੱਲ ਟ੍ਰੇਨਿੰਗ, ਬਾਹਰ ਜਾਣ ਦੇ ਚਾਹਵਾਨ ਪ੍ਰਾਰਥੀਆਂ ਨੂੰ ਉਹਨਾਂ ਦੀ ਜ਼ਰੂਰਤ ਅਨੁਸਾਰ ਸਹੂਲਤ ਦਿੱਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਹਰ ਰੋਜ਼ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਬੇਰੋਜ਼ਗਾਰ ਨੌਜਵਾਨ ਰੋਜ਼ਗਾਰ ਹਾਸਿਲ ਕਰਨ ਸਬੰਧੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓੂਰੋ ਪਹੁੰਚ ਰਹੇ ਹਨ।
ਉਹਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓੂਰੋ ਵੱਲੋਂ ਹਰ ਮਹੀਨੇ 2 ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਹਰ ਘਰ ਵਿੱਚ ਘੱਟੋ-ਘੱਟ ਇੱਕ ਵਿਅਕਤੀ ਨੂੰ ਰੋਜ਼ਗਾਰ ਮਿਲ ਸਕੇ।ਇਸ ਬਿਊਰੋ ਨੂੰ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੀ ਇੱਕ ਟੀਮ ਦਾ ਗਠਨ ਕੀਤਾ ਗਿਆ ਜੋ ਕਿ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਮੋਕੇ ‘ਤੇ ਹੀ ਲੋੜੀਂਦੀ ਸਹੂਲਤ ਮੁਹੱਈਆ ਕਰਵਾ ਰਹੇ ਹਨ।ਸਰਕਾਰ ਵੱਲੋ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਹਰ ਤਰਾ ਦੇ ਰੋਜ਼ਗਾਰ/ ਸਵੈ ਰੋਜ਼ਗਾਰ ਅਤੇ ਸਕਿੱਲ ਟ੍ਰੇਨਿੰਗ ਸਬੰਧੀ ਸਹੂਲਤਾਂ ਇੱਕ ਪਲੇਟਫਾਰਮ ‘ਤੇ ਦਿੱਤੀਆਂ ਜਾ ਰਹੀਆ ਹਨ ।
ਉਹਨਾਂ ਦੱਸਿਆ ਕਿ ਇਸ ਦਫ਼ਤਰ ਵਿੱਚ ਪ੍ਰਾਰਥੀਆਂ ਨੂੰ ਫ੍ਰੀ ਇੰਟਰਨੈਟ ਸੇਵਾ ਵੀ ਉਪਲੱਬਧ ਕਰਵਾਈ ਜਾਂਦੀ ਹੈ।ਇਸ ਦੇ ਨਾਲ ਹੀ ਫਾਰਮ ਭਰਨ ਦੀ ਸਹੂਲਤ ਵੀ ਮੌਜੂਦ ਹੈ।ਇਸ ਦਫ਼ਤਰ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਅਤੇ ਸਨੀਵਾਰ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਖੁੱਲਦਾ ਹੈ।ਉਹਨਾ ਦੱੱਸਿਆ ਕਿ ਕੋਈ ਵੀ ਸਕੂਲ/ਕਾਲਜ/ਤਕਨੀਕੀ ਕਾਲਜ ਆਪਣੇ ਵਿਦਿਆਰਥੀਆਂ ਨੂੰ ਕਿਸੇ ਵੀ ਦਿਨ ਵਿਜ਼ਟ ਕਰਵਾ ਸਕਦਾ ਹੈ ਅਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓੂਰੋ ਵੱਲੋਂ ਦਿੱੱਤੀਆ ਜਾ ਰਹੀਆ ਸਹੂਲਤਾਂ ਬਾਰੇ ਜਾਣਕਾਰੀ ਲੈ ਸਕਦੇ ਹਨ।
————-