Close

District launches batch with logo of “Beti Bachayo Beti Padhayo” scheme to spread the message of equality for girls

Publish Date : 03/01/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਲੋਕਾਂ ਵਿੱਚ ਲੜਕੀਆਂ ਪ੍ਰਤੀ ਸਮਾਨਤਾ ਦਾ ਸੰਦੇਸ਼ ਪਹੁੰਚਾਉਣ ਲਈ ਜ਼ਿਲ੍ਹੇ ਵਿੱਚ “ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਦੇ ਲੋਗੋ ਵਾਲੇ ਬੈਚ ਲਗਾਉਣ ਦੀ ਸ਼ੁਰੂਆਤ
ਤਰਨ ਤਾਰਨ, 3 ਦਸੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਨਵੀ ਸੋਚ ਅਤੇ ਯੋਗ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਸ਼੍ਰੀ ਰਾਜੇਸ਼ ਕੁਮਾਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਲੜਕੀਆਂ ਨੂੰ ਸਮੂਹ ਸਰਕਾਰੀ ਅਦਾਰਿਆ ਵਿੱਚ ਸਨਮਾਨ ਦੇਣ ਅਤੇ ਲੋਕਾਂ ਵਿੱਚ ਲੜਕੀਆਂ ਪ੍ਰਤੀ ਸਮਾਨਤਾ ਦਾ ਸੰਦੇਸ਼ ਪਹੁੰਚਾਉਣ ਲਈ ਜਿਲ੍ਹੇ ਦੇ ਸਮੂਹ ਅਧਿਕਾਰਿਆਂ ਅਤੇ ਕਰਮਚਾਰੀਆਂ ਵਲੋਂ “ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਦੇ ਲੋਗੋ ਵਾਲੇ ਬੈਚ ਡਿਪਟੀ ਕਮਿਸ਼ਨਰ ਦੇ ਲਗਾਕੇ ਮੁਹਿਮ ਦੀ ਸ਼ੁਰੁਆਤ ਕੀਤੀ ਗਈ। ਸਮੂਹ ਅਧਿਕਾਰਿਆਂ ਅਤੇ ਕਰਮਚਾਰੀਆਂ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਲੋਗੋ ਵਾਲੇ ਬੈਚ ਪੂਰੇ ਮਹੀਨੇ ਲਗੀਏ ਜਾਣਗੇ, ਜਿਸ ਨਾਲ ਹਰ ਦਫਤਰ ਵਿੱਚ ਆਉਣ ਵਾਲੇ ਲੋਕਾਂ ਦੀ ਲੜਕੀਆਂ ਪ੍ਰਤੀ ਸੋਚ ਵਿੱਚ ਬਦਲਾਵ ਆਉਗਾ।ਇਸ ਮੌਕੇ ਡਾ. ਅਨੂਪ ਕੁਮਾਰ, ਸਿਵਲ ਸਰਜਨ ਤਰਨਤਾਰਨ, ਡਾ.ਧਵਨ , ਸ਼੍ਰੀ ਵਿਕਰਮਜੀਤ ਸਿੰਘ ਗਿਲ ,ਜਿਲ੍ਹਾ ਭਲਾਈ ਅਫਸਰ ਤਰਨਤਾਰਨ ਬਿਕਰਮਜੀਤ ਸਿੰਘ ,ਸ਼੍ਰੀ ਸੁਖਜਿੰਦਰ ਸਿੰਘ ਵਨ ਸਟਾਪ ਸੈਂਟਰ ਤਰਨਤਾਰਨ ਹਾਜਰ ਸਨ    
ਸ਼੍ਰੀ ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਹੇਠ ਜਦੋ ਜਿਲ੍ਹੇ ਦੀ ਕਮਾਨ ਆਈ ਉਦੋ ਤੋਂ ਹੁਣ ਤਕ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਵਧੀਆ ਸੁਧਾਰ ਆਇਆ ਹੈ।  ਡਿਪਟੀ ਕਮਿਸ਼ਨਰ ਤਰਨਤਾਰਨ ਦੇ ਨਵੇ ਉਪਰਾਲਿਆ ਸਦਕਾ ਜਿਲ੍ਹੇ ਨੂੰ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋ ਕੋਮੀ ਪੱਧਰ ‘ਤੇ ਸਨਮਾਨਿਤ ਵੀ ਕੀਤਾ ਗਿਆ।ਪੰਜਾਬ ਵਿੱਚ ਜਿਲ੍ਹਾ ਤਰਨਤਾਰਨ ਦੀ ਵਖਰੀ ਪਹਿਚਾਣ ਬਣੀ।ਡਿਪਟੀ ਕਮਿਸ਼ਨਰ ਤਰਨਤਾਰਨ ਵਲੋਂ “ਘਰ ਕੀ ਪਹਿਚਾਣ  ਬੇਟੀ ਕੇ ਨਾਮ” ਨੂੰ ਜਿਲ੍ਹੇ ਅਤੇ ਦੇਸ਼ ਵਿੱਚ ਭਰਮਾ ਹੁੰਗਾਰਾ ਮਿਲਿਆ।ਜਿਲ੍ਹੇ ਵਿੱਚ ਘਰਾਂ ਵਿੱਚ ਪੁਰਸ਼ ਪ੍ਰਧਾਨ ਦੀ ਸੋਚ ਨੂੰ ਬਦਲਣ ਲਈ ਘਰ ਦੇ ਬਾਹਰ ਘਰ ਦੀ ਬੇਟੀਆਂ ਅਤੇ ਨੰੁਹਾਂ ਦੇ ਨਾਮ ਦੀ ਪਲੇਟਾਂ ਲਗਾਈਆ ਗਈਆਂ, ਜਿਸ ਨਾਲ ਬੇਟੀਆਂ ਨੂੰ ਵੀ ਚਾਰੇ ਪਾਸੇ ਪੂਰਾ ਸਨਮਾਨ ਮਿਲਣ ਲੱਗਿਆ। ਜਿਲ੍ਹੇ ਵਿੱਚ ਸਾਲ 2017-2018 ਵਿੱਚ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਯੋਗ ਨਿਰਦੇਸ਼ਾ ਵਿੱਚ ਕੀਤੇ ਗਏ ਉਪਰਾਲਿਆ ਕਰਕੇ ਜਿਲ੍ਹੇ ਵਿੱਚ ਲਿੰਗ ਅਨੁਪਾਤ 899 ਹੋ ਗਿਆ ਅਤੇ ਸਾਲ 2018-2019 ਵਿੱਚ 907 ਹੋ ਗਿਆ।ਇਸ ਸਾਲ ਹੁਣ ਤੱਕ ਜਿਲ੍ਹੇ ਦੀ ਸੈਕਸ ਰੇਸ਼ੋ 911 ਤੱਕ ਪਹੁੰਚ ਗਈ ਹੈ