Close

District Water and Sanitation Mission Gram Panchayat Water and Sanitation Committee meeting chaired by Deputy Commissioner

Publish Date : 01/11/2021
DC

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਗ੍ਰਾਮ ਪੰਚਾਇਤ ਵਾਟਰ ਅਤੇ ਸੈਨੀਟੇਸ਼ਨ ਕਮੇਟੀ ਦੀ ਮੀਟਿੰਗ
ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਵਿੱਚ 100% ਪੀਣ ਵਾਲੇ ਪਾਣੀ ਦੀ ਸੁਵਿਧਾ ਪ੍ਰਦਾਨ ਕਰਨ ਸਬੰਧੀ ਕੀਤੀ ਗਈ ਯੋਜਨਾ ਦੀ ਤਿਆਰੀ
ਤਰਨ ਤਾਰਨ, 29 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਗ੍ਰਾਮ ਪੰਚਾਇਤ ਵਾਟਰ ਅਤੇ ਸੈਨੀਟੇਸ਼ਨ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਜਲ ਜੀਵਨ ਮਿਸ਼ਨ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾ ਵਿੱਚ 100% ਪੀਣ ਵਾਲੇ ਪਾਣੀ ਦੀ 31 ਮਾਰਚ, 2022 ਤੱਕ ਹਰ ਘਰ ਨਲ, ਹਰ ਘਰ ਜਲ ਦੀ ਸੁਵਿਧਾ ਪ੍ਰਦਾਨ ਕਰਨ ਸਬੰਧੀ ਯੋਜਨਾ ਤਿਆਰ ਕੀਤੀ ਗਈ ।
ਮੀਟਿੰਗ ਦੌਰਾਨ ਇਸ ਤੋ ਇਲਾਵਾ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾ ਤਹਿਤ ਗਿੱਲੇ ਕੂੜੇ ਅਤੇ ਸੂਕੇ ਕੂੜੇ ਦਾ ਪ੍ਰਬੰਧਨ, ਮਨੁੱਖੀ ਮਲ ਦੇ ਨਿਪਟਾਰਾ, ਪਲਾਸਟਿਕ ਕੂੜੇ ਦਾ ਪ੍ਰੂਬੰਧਨ ਅਤੇ ਤਰਲ ਕੂੜੇ ਦੇ ਪ੍ਰਬੰਧਨ ਸਬੰਧੀ ਲੋਕਾ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਵੱਲੋ ਫਲਾਇਰ ਲਾਂਚ ਕੀਤੇ ਗਏ ।
ਇਸ ਮੌਕੇ ਸ੍ਰੀ ਮਨੀਸ਼ ਮਿੱਤਲ ( ਆਈ. ਈ. ਸੀ. ਮਾਹਿਰ ) ਜਲ ਸਪਲਾਈ ਅਤੇ ਸੈਨੀਟੇਸ਼ਨ ਮੁੱਖ ਦਫਤਰ ਮੋਹਾਲੀ ਵੱਲੋਂ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾ ਤੋਂ ਆਏ ਹੋਏ ਅਫਸਰ ਸਾਹਿਬਾਨ ਕਮ- ( ਡੀ. ਡਬਲਯੂ. ਐੱਸ. ਐੱਮ.) ਕਮੇਟੀ ਮੈਂਬਰਾ ਨੂੰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਸਬੰਧੀ ਸਪੂਰਨ ਜਾਣਕਾਰੀ ਦਿੱਤੀ ਗਈ ।