Close

Door to door campaign is increasing the number of students in government schools in the district – District Education Officer

Publish Date : 16/04/2021
Edu
ਡੋਰ ਟੂ ਡੋਰ ਮੁਹਿੰਮ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋ ਰਿਹਾ ਹੈ ਵਾਧਾ-ਜ਼ਿਲ੍ਹਾ ਸਿੱਖਿਆ ਅਫ਼ਸਰ
ਤਰਨ ਤਾਰਨ 13 ਅਪ੍ਰੈਲ :
ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਅਧਿਆਪਕ ਸਹਿਬਾਨ ਪੂਰੀ ਤਰ੍ਹਾਂ ਪੱਬਾਂ ਭਾਰ ਹਨ।ਇਸ ਸਮੇਂ ਜ਼ਿਲ੍ਹੇ ਦੇ  ਹਰੇਕ ਪਿੰਡ ਵਿੱਚ ਅਧਿਆਪਕ ਸਹਿਬਾਨ ਘਰ ਘਰ ਜਾ ਕੇ ਵਿਦਿਆਰਥੀਆਂ ਦੇ ਮਾਤਾ ਪਿਤਾ ਸਹਿਬਾਨ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਹਨ। 
ਪ੍ਰਿੰਟ ਮੀਡੀਆ ਕੋਆਰਡੀਨੇਟਰ ਦਿਨੇਸ਼ ਕੁਮਾਰ ਨੇ ਦਸਿਆ ਕਿ ਜਗ੍ਹਾ ਜਗ੍ਹਾ ਨੁੱਕੜ ਨਾਟਕਾਂ, ਲਾਊਡ ਸਪੀਕਰਾਂ ਅਤੇ ਅਧਿਆਪਕ ਸਹਿਬਾਨ ਦੀ ਵਿਜ਼ਟ ਨੇ ਬੱਚਿਆਂ ਦੇ ਮਾਤਾ ਪਿਤਾ ਸਹਿਬਾਨ ਅੰਦਰ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਹੈ । ਜ਼ਿਲ੍ਹੇ ਦੇ ਅੰਦਰ ਵਿਦਿਆਰਥੀਆਂ ਦਾ ਭਾਰੀ ਗਿਣਤੀ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣਾ ਅਧਿਆਪਕ ਸਹਿਬਾਨ ਵੱਲੋਂ ਸਕੂਲਾਂ ਵਿੱਚ ਕਰਵਾਈ ਗਈ ਮਿਹਨਤ ਅਤੇ ਮਾਤਾ ਪਿਤਾ ਤੇ ਬਣਾਇਆ ਗਿਆ ਵਿਸ਼ਵਾਸ਼ ਹੈ । 
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੀ੍ਰ ਸਤਨਾਮ ਸਿੰਘ ਬਾਠ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਹਰਪਾਲ ਸਿੰਘ ਸੰਧਾਵਾਲੀਆ ਨੇ ਕਿਹਾ ਕਿ ਅਧਿਆਪਕ ਸਹਿਬਾਨ ਦੁਆਰਾ ਜ਼ਿਲ੍ਹੇ ਅੰਦਰ ਅਧਿਆਪਕ ਸਹਿਬਾਨ ਵੱਲੋਂ ਕੀਤੀ ਜਾ ਰਹੀ ਮਿਹਨਤ ਕਾਬਿਲੇ ਤਾਰੀਫ ਹੈ । ਭਵਿੱਖ ਵਿੱਚ ਵੀ ਇੰਜ ਹੀ ਸਰਕਾਰੀ ਸਕੂਲਾਂ ਦੇ ਅਧਿਆਪਕ ਇੰਜ ਹੀ ਮਿਹਨਤ ਜਾਰੀ ਰੱਖੀ ਜਾਵੇਗੀ ।