Close

Dr. Dharambir Agnihotri and Deputy Commissioner Launch Stickers under “Beti Bachao, Beti Padhao” week at District Administrative Complex

Publish Date : 22/01/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਾ. ਧਰਮਬੀਰ ਅਗਨੀਹੋਤਰੀ ਤੇ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਸਪਤਾਹ ਅਧੀਨ ਸਟਿੱਕਰ ਲਗਾਉਣ ਦੀ ਕੀਤੀ ਸ਼ੁਰੂਆਤ
ਤਰਨ ਤਾਰਨ, 22 ਜਨਵਰੀ :
ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਵਲੋਂ ਬੇਟੀ ਬਚਾਓ, ਬੇਟੀ ਪੜਾਓ ਸਪਤਾਹ ਅਧੀਨ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ “ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਸਟਿੱਕਰ ਘਰ-ਘਰ ਲਗਾਉਣ ਦੀ ਸ਼ੁਰੁਆਤ ਆਪਣੇ ਦਫਤਰ ਵਿਖੇ ਸਟਿੱਕਰ ਲਗਾਕੇ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੁਰਿੰਦਰ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਮਨਜਿੰਦਰ ਸਿੰਘ ਅਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਰਾਜੇਸ਼ ਕੁਮਾਰ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਸੰਦੀਪ ਅਗਨੀਹੋਤਰੀ ਵੀ ਹਾਜ਼ਰ ਸਨ।
ਇਸ ਮੌਕੇ “ਬੇਟੀ ਬਚਾਓ, ਬੇਟੀ ਪੜ੍ਹਾਓ” ਸਪਤਾਹ ਮਨਾਉਣ ਲਈ ਉਲੀਕੇ ਗਏ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਹ ਸਪਤਾਹ 20 ਜਨਵਰੀ ਤੋ ਸ਼ੁਰੂ ਹੋ ਕੇ 26 ਜਨਵਰੀ  ਤੱਕ ਮਨਾਇਆ ਜਾਣਾ ਹੈ।ਇਸ ਸਪਤਾਹ ਦੌਰਾਨ ਅੱਜ ਜਿਲ੍ਹਾ, ਬਲਾਕ ਅਤੇ ਪਿੰਡ ਪੱਧਰ ‘ਤੇ “ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸਟਿੱਕਰ ਘਰ- ਘਰ ਲਗਾਏ ਜਾਣਗੇ।ਇਨਾਂ ਸਟਿੱਕਰਾਂ ਰਾਹੀਂ ਬੇਟੀਆਂ ਦੀ ਸੁਰੱਖਿਆ ਅਤੇ ਉਨ੍ਹਾ ਦੀ ਘਰ ਵਿੱਚ ਅਹਿਮੀਅਤ ਅਤੇ ਯੋਗਦਾਨ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਨਾਲ ਹੀ ਬੱਚੀਆਂ ਦੇ ਪੋਸ਼ਣ ਸਬੰਧੀ ਵੀ ਜਾਣਕਾਰੀ ਦਿਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਸਪਤਾਹ ਦੀ ਸ਼ੁਰੁਆਤ ਇਨਡੋਰ ਸਟੇਡੀਅਮ ਤਰਨ ਤਾਰਨ ਵਿਖੇ ਜਿਲ੍ਹਾ ਤਰਨਤਾਰਨ ਦੀਆਂ ਨਵ-ਜਨਮੀਆਂ ਧੀਆਂ ਅਤੇ ਉਨ੍ਹਾ ਦੇ ਪਰਿਵਾਰ ਨੂੰ “ਧੀ ਸਵਾਗਤ ਕਿੱਟ” ਅਤੇ “ਧੀ ਵਧਾਈ ਸਵਰਨ ਪੱਤਰ”ਨਾਲ  ਸਨਮਾਨਿਤ ਕਰਕੇ ਕੀਤੀ ਗਈ ਸੀ ਅਤੇ ਇਸ ਦਿਨ ਬੇਟੀਆਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਹੁੰ ਚੁੱਕ ਅਤੇ ਹਸਤਾਖਰ ਸਮਾਗਮ ਵੀ ਕੀਤਾ ਗਿਆ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਪੇਂਟਿੰਗ, ਸਲੋਗਨ ਅਤੇ ਸੌਂਗ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਸਮੂਹ ਆਂਗਨਵਾੜੀ ਦੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। 23 ਜਨਵਰੀ ਨੂੰ ਕਮਿਊਨਿਟੀ ਮੀਟਿੰਗ ਕੀਤੀਆਂ ਜਾਣਗੀਆ, ਜਿਸ ਵਿੱਚ ਪਿੰਡ ਦੇ ਧਾਰਮਿਕ ਆਗੂਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਪਿੰਡ ਦੇ ਲੋਕ ਅਤੇ ਬੇਟੀਆਂ ਦੇ ਪਰਿਵਾਰ ਵੀ ਸ਼ਾਮਲ ਕੀਤੇ ਜਾਣਗੇ  ਅਤੇ ਇਸ ਦਿਨ ਲੋਕਲ ਚੈਂਪੀਅਨਜ਼ ਲੜਕੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।24 ਜਨਵਰੀ ਨੂੰ ਜਿਲ੍ਹੇ ਵਿੱਚ ਜਿਲ੍ਹਾ /ਬਲਾਕ/ ਅਤੇ ਪਿੰਡ ਪੱਧਰ ‘ਤੇ ਬੇਟੀਆਂ ਦੇ ਨਾਮ ‘ਤੇ ਰੁੱਖ ਲਗਾਏ ਜਾਣਗੇ, ਇਸ ਦਿਨ ਸਿਹਤ ਵਿਭਾਗ ਵਲੋਂ ਜਿਲ੍ਹਾ ਪੱਧਰੀ ਸਮਾਗਮ ਸਿਵਲ ਹਸਪਤਾਲ ਤਰਨਤਾਰਨ ਵਿਚੇ ਕੀਤਾ ਜਾਵੇਗਾ, ਜਿਸ ਵਿੱਚ ਨਵਜੰਮੀਆਂ ਧੀਆਂ ਅਤੇ ਉਨ੍ਹਾ ਦੀ ਮਾਵਾ ਨੂੰ ਸਨਮਾਨਿਤ ਕੀਤਾ ਜਾਵੇਗਾ।ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਜਿਲ੍ਹੇ ਵਿੱਚ ਵੱਖ-ਵੱਖ ਵਿਭਾਗਾ ਵਲੋਂ ਕੀਤੀਆਂ ਜਾਣ ਵਾਲੀਆਂ ਗਤਿਵਿਧੀਆ ਦੀ ਫੋਟੋ ਐਲਬਮ ਵੀ ਜਾਰੀ ਕੀਤੀ ਜਾਵੇਗੀ।25 ਜਨਵਰੀ ਨੂੰ “ਘਰ ਕੀ ਪਹਿਚਾਣ ਬੇਟੀ ਕੇ ਨਾਮ” ਮੁਹਿੰਮ ਅਧੀਨ ਜਿਲ੍ਹਾ, ਬਲਾਕ ਅਤੇ ਪਿੰਡ ਪੱਧਰ ਬੇਟੀਆਂ ਦੇ ਨਾਮ ‘ਤੇ ਬਣਾਈਆਂ ਗਈਆ ਨੇਮ ਪਲੇਟ ਲਗਾਈਆਂ ਜਾਣਗੀਆਂ ਅਤੇ ਜਿਲ੍ਹਾ, ਬਲਾਕ ਅਤੇ ਪਿੰਡ ਪੱਧਰ ਬੇਟੀ ਬਚਾਓ, ਬੇਟੀ ਪੜ੍ਹਾਓ ਥੀਮ ਕੰਨਿਆ ਭਰੂਣ ਹੱਤਿਆ ਦੀ ਰੋਕਥਾਮ ਤੇ “ਟਾਕ ਸ਼ੋਅ” ਕੀਤੇ ਜਾਣਗੇ, ਜਿਸ ਵਿੱਚ ਪਿੰਡ ਦੀ ਗ੍ਰਾਮ ਸਭਾ ਅਤੇ ਪਿੰਡ ਤੇ ਮੋਹਤਵਰ ਲੋਕ ,ਧਾਰਮਿਕ ਆਗੂ ਸ਼ਾਮਲ ਹੋਣਗੇ।ਇਹ “ਟਾਕ ਸ਼ੋਅ” ਧਾਰਮਿਕ ਥਾਵਾਂ ‘ਤੇ ਕੀਤੇ ਜਾਣਗੇ।26 ਜਨਵਰੀ ਨੂੰ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਬੇਟੀ ਬਚਾਓ ਸਕੀਮ ਅਧੀਨ ਬੇਹਤਰੀਨ ਕੰਮ ਕਰਨ ਵਾਲੇ ਵਰਕਰ ਅਤੇ ਐੱਨ. ਜੀ. ਓਜ਼, ਸਕੂਲ ਪ੍ਰਬੰਧਕ ਕਮੇਟੀਆਂ, ਲੋਕਲ ਚੈਂਪੀਅਨਜ਼ ਲੜਕੀਆਂ ਅਤੇ ਸਿੱਖਿਆ ਅਤੇ ਖੇਡ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਬੇਟੀਆਂ ਨੂੰ  ਸਨਮਾਨਿਤ ਕੀਤਾ ਜਾਵੇਗਾ।
—————