Close

Dry Day declared on Voting day and Counting day Lok Sabha Elections

Publish Date : 09/04/2019

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਡਰਾਈ ਡੇਅ ਘੋਸ਼ਿਤ

ਜਨਰਲ ਚੋਣਾਂ ਲੋਕ ਸਭਾ-2019 ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਆਈ. ਏ. ਐੱਸ. ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਮਿਤੀ 17 ਮਈ, 2019 ਨੂੰ ਸ਼ਾਮ 5 ਵਜੇ ਤੋਂ ਲੈ ਕੇ ਮਿਤੀ 19 ਮਈ, 2019 ਨੂੰ ਰਾਤ 8 ਵਜੇ ਵੋਟਿੰਗ ਖਤਮ ਹੋਣ ਤੱਕ ਅਤੇ ਮਿਤੀ 23 ਮਈ, 2019 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸਵੇਰੇ 5 ਵਜੇ ਤੋਂ ਰਾਤ 12 ਵਜੇ ਤੱਕ ਡਰਾਈ ਡੇਅ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸ਼ਰਾਬ ਨੂੰ ਸਟੋਰ ਕਰਨ ‘ਤੇ ਪੂਰਨ ਪਾਬੰਦੀ ਲਗਾਈ ਹੈ।ਪਾਬੰਦੀ ਦੇ ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ‘ਤੇ ਕਾਨੂੰਨੀ ਇਜ਼ਾਜਤ ਹੈ, ‘ਤੇ ਵੀ ਪੂਰਨ ਤੌਰ ‘ਤੇ ਲਾਗੂ ਹੋਣਗੇ।