Close

Due to Covid19 virus 24 teams of health departments conducted health check of residents of Mohalla Nanaksar and Mohalla Muradpura in city

Publish Date : 14/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਦੇ ਚੱਲਦੇ ਸਿਹਤ ਵਿਭਾਗ ਦੀਆਂ 24 ਟੀਮਾਂ ਵੱਲੋਂ ਸ਼ਹਿਰ ਦੇ ਮੁਹੱਲਾ ਨਾਨਕਸਰ ਅਤੇ ਮੁਹੱਲਾ ਮੁਰਾਦਪੁਰਾ ਦੇ ਵਸਨੀਕਾਂ ਦੀ ਸਿਹਤ ਦੀ ਕੀਤੀ ਗਈ ਜਾਂਚ-ਡਿਪਟੀ ਕਮਿਸ਼ਨਰ
ਦੋਵੇਂ ਇਲਾਕਿਆਂ ਦੇ 4333 ਘਰਾਂ ਵਿੱਚ 24853 ਵਸਨੀਕਾਂ ਦੀ ਕੀਤੀ ਸਿਹਤ ਸਬੰਧੀ ਜਾਂਚ
ਸਰਵੇ ਦੌਰਾਨ ਕੋਈ ਵੀ ਸ਼ੱਕੀ ਕੇਸ ਨਹੀਂ ਪਾਇਆ ਗਿਆ
ਤਰਨ ਤਾਰਨ, 13 ਅਪ੍ਰੈਲ :
ਕੋਵਿਡ-19 ਦੇ ਚੱਲਦੇ ਹੋਏ ਜਿਲਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਭੇਜ ਕੇ ਵੱਖ-ਵੱਖ ਇਲਾਕਿਆਂ ਦੇ ਵਸਨੀਕਾਂ ਦੀ ਸਿਹਤ ਦੀ ਜਾਂਚ ਲਈ ਸਰਵੇ ਸ਼ੁਰੂ ਕੀਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ 24 ਟੀਮਾਂ ਵੱਲੋਂ ਤਰਨ ਤਾਰਨ ਸ਼ਹਿਰ ਦੇ ਮੁਹੱਲਾ ਨਾਨਕਸਰ ਅਤੇ ਮੁਹੱਲਾ ਮੁਰਾਦਪੁਰਾ ਦੇ ਵਸਨੀਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਦੋਵੇਂ ਇਲਾਕਿਆਂ ਦੇ 4333 ਘਰਾਂ ਵਿੱਚ 24853 ਵਸਨੀਕਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਮੁਹੱਲਾ ਨਾਨਕਸਰ ਦੇ 3221 ਘਰਾਂ ਦੇ 18391 ਵਸਨੀਕਾਂ ਦੀ ਅਤੇ ਮੁਹੱਲਾ ਮੁਰਾਦਪੁਰਾ ਦੇ 1112 ਘਰਾਂ ਦੇ 6462 ਵਸਨੀਕਾਂ ਦੀ ਘਰ-ਘਰ ਜਾ ਕੇ ਜਾਂਚ ਕੀਤੀ ਗਈ।ਸਰਵੇ ਦੌਰਾਨ ਕੋਈ ਵੀ ਸ਼ੱਕੀ ਕੇਸ ਨਹੀਂ ਪਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਸਰਵੇ ਦੌਰਾਨ ਜੇਕਰ ਕਿਧਰੇ ਕੋਈ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਤੁਰੰਤ ਰੈਪਿਡ ਐਕਸ਼ਨ ਟੀਮ ਮਰੀਜ਼ ਨੂੰ ਟੈਸਟ ਲਈ ਲੈ ਜਾਵੇਗੀ।ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਦੀ ਰਿਪੋਰਟ ਅਨੁਸਾਰ ਜੇਕਰ ਕੋਈ ਪ੍ਰਭਾਵਿਤ ਮਰੀਜ਼ ਲੱਭਦਾ ਹੈ ਤਾਂ ਉਸ ਦਾ ਇਲਾਜ, ਇਕਾਂਤਵਾਸ ਆਦਿ ਦੇ ਪ੍ਰਬੰਧ ਨਾਲੋ-ਨਾਲ ਕੀਤੇ ਜਾਣਗੇ। 
ਉਨਾਂ ਕਿਹਾ ਕਿ ਇਸ ਤੋਂ ਬਾਅਦ ਸ਼ਹਿਰ ਦੇ ਹੋਰ ਇਲਾਕੇ ਜਿੱਥੇ ਵੀ ਲੋੜ ਮਹਿਸੂਸ ਹੋਵੇਗੀ, ਵਿਖੇ ਟੀਮਾਂ ਭੇਜੀਆਂ ਜਾਣਗੀਆਂ ਅਤੇ ਇਹ ਕੰਮ ਵਾਇਰਸ ਦੇ ਖਾਤਮੇ ਤੱਕ ਜਾਰੀ ਰਹੇਗਾ।ਉਹਨਾਂ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਵਸਨੀਕਾਂ ਦੀ ਸਿਹਤ ਦੀ ਜਾਂਚ ਕਰਨ ਨਾਲ ਪ੍ਰਭਾਵਿਤ ਵਿਅਕਤੀ ਦਾ ਇਲਾਜ ਵੀ ਹੋ ਸਕੇਗਾ ਅਤੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਵੀ ਜਾ ਸਕੇਗਾ। 
—————