Close

During the Vigilance Awareness Week, special awareness programs will be conducted to create awareness among the general public D.S.P. Vigilance

Publish Date : 27/10/2021
DSP

ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਜਾਣਗੇ ਵਿਸ਼ੇਸ ਜਾਗਰੂਕਤਾ ਪ੍ਰੋਗਰਾਮ-ਡੀ. ਐਸ .ਪੀ. ਵਿਜ਼ੀਲੈਂਸ
ਡੀ. ਐਸ .ਪੀ. ਵਿਜ਼ੀਲੈਂਸ ਸ੍ਰੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ ਲਗਾਇਆ ਗਿਆ ਵਿਜੀਲੈਂਸ ਜਾਗਰੂਕਤਾ ਸੈਮੀਨਾਰ
ਤਰਨ ਤਾਰਨ, 26 ਅਕਤੂਬਰ :
ਸ੍ਰੀ ਹਰਜਿੰਦਰ ਸਿੰਘ ਡੀ. ਐਸ .ਪੀ. ਵਿਜ਼ੀਲੈਂਸ ਤਰਨ ਤਾਰਨ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ ਅੱਜ ਦਫਤਰ ਜਿਲ੍ਹਾ ਮੈਨੇਜਰ ਸਹਿਕਾਰੀ ਬੈਂਕ ਤਰਨਤਾਰਨ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਥੇ ਵਿਜੀਲੈਂਸ ਬਿਉਰੋ ਯੂਨਿਟ ਤਰਨਤਾਰਨ ਦੇ ਕਰਮਚਾਰੀਆ ਨਾਲ, ਦਫਤਰ ਜਿਲ੍ਹਾ ਮੈਨੇਜਰ ਸਹਿਕਾਰੀ ਬੈਂਕ ਤਰਨਤਾਰਨ ਦੇ ਕਰਮਚਾਰੀ ਸ਼੍ਰੀ ਹਰਮੀਤ ਸਿੰਘ ਸੀਨੀਅਰ ਮੈਨੇਜਰ ਸਮੇਤ ਸਟਾਫ ਸ਼੍ਰੀ ਹਰਿੰਦਰ ਸਿੰਘ ਮੈਨੇਜਰ, ਸ਼੍ਰੀ ਗੁਰਤੇਗ ਸਿੰਘ, ਸ਼੍ਰੀ ਜਗੀਰ ਸਿੰਘ, ਸਾਹਿਬ ਸਿੰਘ, ਤਰਨਤਾਰਨ ਸ਼ਹਿਰ ਦੇ ਮੋਹਤਬਰ ਵਿਅਕਤੀ, ਸ਼੍ਰੀ ਜੋਧਬੀਰ ਸਿੰਘ, ਸ਼੍ਰੀ ਸਿਕੰਦਰ ਨਾਥ, ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਲਖਵਿੰਦਰ ਸਿੰਘ ਅਤੇ ਹੋਰਨਾ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।
ਸ੍ਰੀ ਹਰਜਿੰਦਰ ਸਿੰਘ ਡੀ. ਐਸ .ਪੀ. ਵਿਜ਼ੀਲੈਂਸ ਤਰਨ ਤਾਰਨ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ 26 ਅਕਤੂਬਰ, 2021 ਤੋਂ 01 ਨਵੰਬਰ, 2021 ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।
ਸੈਮੀਨਾਰ ਦੌੋਰਾਨ ਸਾਰਿਆ ਨੂੰ ਵਿਜੀਲੈਂਸ ਦੇ ਕੰਮਾਂ ਤੋਂ ਵਿਸਥਾਰ ਨਾਲ ਸਮਝਾ ਕੇ ਜਾਣੂ ਕਰਵਾਇਆ ਗਿਆ, ਪੰਫਲੈਟ ਵੰਡੇ ਗਏ ਅਤੇ ਸਰੇਆਮ ਜਗਾ੍ਹ ਪਰ ਪੋਸਟਰ ਲਗਾਏ ਗਏ। ਸਾਰਿਆਂ ਨੂੰ ਜਾਗਰੂਕ ਕੀਤਾ ਗਿਆ ਕਿ, ਜਦੋਂ ਵੀ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਉਹਨਾਂ ਪਾਸੋਂ ਉਹਨਾਂ ਦੇ ਕਿਸੇ ਕੰਮ ਕਰਨ ਦੇ ਬਦਲੇ ਸਰਕਾਰੀ ਫੀਸ ਤੋਂ ਇਲਾਵਾ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਸਰਕਾਰੀ ਕੰਮਾਂ ਵਿੱਚ ਘਪਲੇਬਾਜ਼ੀ ਕਰਦਾ ਹੈ ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ, ਤਾਂ ਇਸ ਦੀ ਤੁਰੰਤ ਸੂਚਨਾ ਮਹਿਕਮਾ ਵਿਜੀਲੈਂਸ ਬਿਊਰੋ ਪੰਜਾਬ ਦੇ ਟੋਲ ਫਰੀ ਨੰਬਰ 1800-1800-1000, ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦੇ ਦਫਤਰ ਟੈਲੀਫੋਨ 0183-2210413 ਅਤੇ ਮੋਬਾਇਲ ਨੰਬਰ 91159-00848, ਡੀ.ਐਸ.ਪੀ. ਵਿਜੀਲੈਂਸ ਬਿਊਰੋ ਤਰਨ ਤਾਰਨ ਨੂੰ ਦਫਤਰ ਦੇ ਟੈਲੀਫੋਨ ਨੰਬਰ 01852-229600 ਅਤੇ ਮੋਬਾਇਲ ਨੰਬਰ 97797-00149 ਪਰ ਇਤਲਾਹ ਦਿੱਤੀ ਜਾਵੇ।
ਇਸ ਤੋਂ ਇਲਾਵਾ ਡੀ. ਐੱਸ. ਪੀ. ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਦਾ ਵੇਰਵੇ ਦਿੰਦੇ ਹੋਏ ਭ੍ਰਿਸ਼ਟ ਸਰਕਾਰੀ ਮੁਲਾਜ਼ਮਾਂ ਨੂੰ ਰੰਗੇ ਹੱਥੀ ਫੜਾਉਣ ਲਈ ਅਪੀਲ ਕੀਤੀ। ਸੈਮੀਨਾਰ ਵਿਚ ਸ਼ਾਮਲ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਰਿਸ਼ਵਤ ਨਾ ਲੈਣ ਬਾਬਤ ਸੁੰਹ ਚੁਕਾਈ ਗਈ ਅਤੇ ਆਮ ਪਬਲਿਕ ਨੂੰ ਰਿਸ਼ਵਤ ਨਾ ਦੇਣ ਸਬੰਧੀ ਅਤੇ ਰਿਸ਼ਵਤ ਲੈਣ ਵਾਲੇ ਅਧਿਕਾਰੀ/ਕਰਮਚਾਰੀਆਂ ਦੀ ਰਿਪੋਰਟ ਵਿਜੀਲੈਂਸ ਵਿਭਾਗ ਨੂੰ ਕਰਨ ਸਬੰਧੀ ਵੀ ਸੁੰਹ ਚੁਕਾਈ ਗਈ। ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਵਿਭਾਗ, ਪੰਜਾਬ ਦੇ ਲੋਕਾਂ ਨੂੰ ਸਾਫ-ਸੁਥਰਾ ਪ੍ਰਸ਼ਾਸ਼ਨ ਦੇਣ ਲਈ ਹਮੇਸ਼ਾ ਯਤਨਸ਼ੀਲ ਹੈ।