Close

E-prospectus is another unique initiative of the Department of Education

Publish Date : 15/03/2021
Edu
ਈ-ਪ੍ਰਾਸਪੈਕਟਸ ਸਿੱਖਿਆ ਵਿਭਾਗ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ
ਤਰਨਤਾਰਨ, 13 ਮਾਰਚ :
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਖੇਤਰ ‘ਚ ਪਾਈਆਂ ਜਾ ਰਹੀਆਂ ਨਿਵੇਕਲੀਆਂ ਪੈੜਾਂ ‘ਚ ਵਾਧਾ ਕਰਦਿਆਂ ਰਾਜ ਦੇ ਸਰਕਾਰੀ ਸਕੂਲਾਂ ‘ਚ ਈ-ਪ੍ਰਾਸਪੈਕਟਸ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਸ੍ਰੀ ਸੁਸ਼ੀਲ ਕੁਮਾਰ ਤੁਲੀ, ਜਿਲ੍ਹਾ ਸਿੱਖਿਆ ਅਫਸਰ (ਐ. ਸਿੱ.) ਤਰਨਤਾਰਨ ਅਤੇ ਸ੍ਰੀ ਸਤਿਨਾਮ ਸਿੰਘ ਬਾਠ, ਜਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਤਰਨਤਾਰਨ ਨੇ ਉਕਤ ਜਾਣਕਾਰੀ ਦਿੰਦਿਆ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਸਰਕਾਰੀ ਸਕੂਲਾਂ ਵੱਲੋਂ ਚਲਾਈ ਈ-ਪ੍ਰਾਸਪੈਕਟ ਮੁਹਿੰਮ ਰਾਹੀਂ ਸਰਕਾਰੀ ਸਕੂਲਾਂ ਦੇ ਮੁਖੀ ਆਪਣੇ ਸਕੂਲਾਂ ਦੀਆਂ ਬਿਹਤਰੀਨ ਪ੍ਰਾਪਤੀਆਂ ਨੂੰ ਦਰਸਾ ਰਹੇ ਹਨ। ਇਸ ਦੇ ਨਾਲ ਹੀ ਮਾਪਿਆਂ ਨੂੰ ਬਿਨਾਂ ਕਿਸੇ ਖਰਚੇ ਦੇ ਇਹ ਈ-ਪ੍ਰਾਸਪੈਕਸ ਦੀ ਸੁਵਿਧਾ ਤਾਂ ਮਿਲ ਹੀ ਰਹੀ ਹੈ ਨਾਲ ਹੀ ਆਮ ਲੋਕਾਂ ਨੂੰ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਿਹਤਰੀਨ ਬੁਨਿਆਦੀ ਤੇ ਢਾਂਚਾਗਤ ਸਿੱਖਿਆ ਸਹੂਲਤਾਂ ਬਾਰੇ ਜਾਣਕਾਰੀ ਮਿਲ ਰਹੀ ਹੈ।
ਉਕਤ ਅਧਿਕਾਰੀਆਂ ਨੇ ਦੱਸਿਆ ਕਿ ਈ-ਪ੍ਰਾਸਪੈਕਟਸ ਦੇ ਮੁੱਖ ਪੰਨੇ ਨੂੰ ਸਕੂਲ ਮੁਖੀ ਸਕੂਲਾਂ ਦੇ ਸੋਹਣੇ ਅਤੇ ਵੱਡ-ਆਕਾਰੀ ਮੁੱਖ ਗੇਟਾਂ, ਰੰਗਦਾਰ ਇਮਾਰਤਾਂ, ਬੱਚਿਆਂ ਦੀਆਂ ਕਿਰਿਆਵਾਂ ਅਤੇ ਵਿਭਾਗ ਵੱਲੋਂ ਜਾਰੀ ਵੱਖ-ਵੱਖ ਮੁਹਿੰਮਾਂ ਦੇ ਪੋਸਟਰਾਂ ਨਾਲ ਸਜਾ ਰਹੇ ਹਨ। ਇਸਦੇ ਨਾਲ ਹੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸੁਨੇਹਿਆਂ ਨਾਲ ਭਰਪੂਰ ਈ-ਪ੍ਰਾਸਪੈਕਸਸ ਵਿੱਚ ਸਮਾਰਟ ਕਲਾਸਰੂਮਜ਼ ਅੰਦਰ ਸੁਸੱਜਿਤ ਆਧੁਨਿਕ ਸੁਵਿਧਾਵਾਂ ਅਤੇ ਉਹਨਾਂ ਨਾਲ ਕਿਰਿਆਵਾਂ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਤਸਵੀਰਾਂ ਵੀ ਲਗਾਈਆਂ ਜਾ ਰਹੀਆਂ ਹਨ। ਇਹਨਾਂ ਵਿੱਚ ਸਮਾਰਟ ਕਲਾਸਰੂਮਜ਼, ਲਾਇਬ੍ਰੇਰੀਆਂ, ਸਾਇੰਸ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜ਼ੀ, ਪੰਜਾਬੀ, ਮਿਊਜ਼ਿਕ ਪ੍ਰਯੋਗਸ਼ਾਲਾਵਾਂ, ਬਾਹਰ ਦੀ ਲੈਂਡਸਕੇਪਿੰਗ ਅਤੇ ਵੱਖ-ਵੱਖ ਵਿਸ਼ਿਆਂ ਦੇ ਵਿੱਦਿਅਕ ਪਾਰਕਾਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ। ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਸਥਾਨ ਪ੍ਰਾਪਤ ਕਰਨ ਕਰਕੇ ਹੋਣਹਾਰ ਵਿਦਿਆਰਥੀਆਂ ਜਾਂ ਚਮਕਦੇ ਸਿਤਾਰਿਆਂ ਦੇ ਕਾਲਮ ਹੇਠ ਵੀ ਈ-ਪ੍ਰਾਸਪੈਕਟਸ ਵਿੱਚ ਬੱਚਿਆਂ ਨੂੰ ਬਣਦਾ ਮਾਣ ਦਿੱਤਾ ਜਾ ਰਿਹਾ ਹੈ। ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਈ-ਪ੍ਰਾਸਪੈਕਟਸ ਤਿਆਰ ਕਰਨ ‘ਤੇ ਸਕੂਲ ਮੁਖੀਆਂ ਦੀ ਸ਼ਲਾਘਾ ਕੀਤੀ ਹੈ।
ਦੱਸਣਯੋਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਜਿਵੇਂ ਕਿ ਸਮਾਰਟ ਸਕੂਲ ਉਦਘਾਟਨ, ਸਮਾਰਟ ਫੋਨ ਵੰਡ ਸਮਾਗਮ, ਵਿੱਦਿਅਕ ਮੁਕਾਬਲਿਆਂ ਦੇ ਆਯੋਜਨ, ਸਕੂਲਾਂ ਵਿੱਚ ਕੋਰੋਨਾ ਦੌਰਾਨ ਕਰਵਾਈਆਂ ਗਈਆਂ ਆਨ-ਲਾਈਨ ਕਿਰਿਆਵਾਂ, ਕਿਤਾਬਾਂ ਦੇ ਘਰ-ਘਰ ਜਾ ਕੇ ਵੰਡਣ ਦੀਆਂ ਤਸਵੀਰਾਂ ਨੂੰ ਵੀ ਸਕੂਲ ਮੁਖੀ ਪ੍ਰਮੁੱਖਤਾ ਨਾਲ ਈ-ਪ੍ਰਾਸਪੈਕਟਸ ਦੀ ਸ਼ਾਨ ਬਣਾ ਰਹੇ ਹਨ। ਸਕੂਲਾਂ ਦੀਆਂ ਬਾਹਰੀ ਦੀਵਾਰਾਂ `ਤੇ ਕੀਤੀਆਂ ਗਈ ਸ਼ਾਨਦਾਰ ਅਤੇ ਆਕਰਸ਼ਕ ਪੇਂਟਿੰਗਾਂ, ਸੁਨੇਹਿਆਂ, ਸਕੂਲ ਦੀ ਇਮਾਰਤ `ਤੇ ਕੀਤੇ ਗਏ ਬਾਲਾ ਵਰਕ ਦੀਆਂ ਤਸਵੀਰਾਂ ਨੂੰ ਵੀ ਈ-ਪ੍ਰਾਸਪੈਕਟਸ ਵਿੱਚ ਅਲੱਗ ਪੰਨ੍ਹੇ ਤੇ ਜਗ੍ਹਾ ਦੇ ਕੇ ਸਕੂਲੀ ਸੁੰਦਰਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।