Close

Election Observer holds special meeting with political parties regarding Municipal Council Patti and Nagar Panchayat Bhikhiwind elections

Publish Date : 08/02/2021
EO
ਚੋਣ ਓਬਜਰਵਰ ਵੱਲੋ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਚੋਣਾਂ ਦੀ ਸਮੀਖਿਆ ਸਬੰਧੀ ਕੀਤੀ ਗਈ ਵਿਸ਼ੇਸ ਮੀਟਿੰਗ
ਸਮੂਹ ਰਾਜਨੀਤਿਕ ਪਾਰਟੀਆਂ ਨੂੰ ਸ਼ਾਂਤਮਈ ਢੰਗ ਨਾਲ ਚੋਣਾਂ ਮੁਕੰਮਲ ਕਰਾਉਣ ਵਿੱਚ ਸਹਿਯੋਗ ਦੇਣ ਦੀ ਕੀਤੀ ਅਪੀਲ
ਤਰਨ ਤਾਰਨ, 07 ਫਰਵਰੀ :
ਜਿਲ੍ਹਾ ਤਰਨਤਾਰਨ ਦੀਆਂ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋਣ ਵਾਲੀਆ ਆਮ ਚੋਣਾਂ-2021 ਦੇ ਸਬੰਧ ਵਿੱਚ ਸ਼੍ਰੀ ਵਿਨੈ ਬੁਬਲਾਨੀ ਆਈ. ਏ. ਐਸ. ਮਾਨਯੋਗ ਚੋਣ ਓਬਜਰਵਰ ਜਿਲ੍ਹਾ ਤਰਨਤਾਰਨ ਵੱਲੋ  ਸਮੂਹ ਰਾਜਨੀਤਿਕ ਪਾਰਟੀਆਂ ਦੇ ਜਿਲ੍ਹਾ ਪ੍ਰਧਾਨਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਚੋਣਾਂ ਦੀ ਸਮੀਖਿਆ ਕੀਤੀ ਗਈ। 
ਇਸ ਮੌਕੇ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨਾਤਰਨ ਸ੍ਰੀ ਕੁਲਵੰਤ ਸਿੰਘ, ਐਸ. ਐਸ. ਪੀ. ਤਰਨਤਾਰਨ ਸ੍ਰੀ ਧਰੁਮਨ ਐੱਚ. ਨਿੰਬਾਲੇ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਤਰਨਤਾਰਨ ਸ਼੍ਰੀਮਤੀ ਪਰਮਜੀਤ ਕੌਰ ਅਤੇ ਹੋਰ ਸ਼ਾਮਿਲ ਅਧਿਕਾਰੀਆਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਜਿਲ੍ਹਾ ਪ੍ਰਧਾਨ ਜਿਹਨਾਂ ਵਿੱਚ ਇੰਡਅਨ ਨੈਸ਼ਨਲ ਕਾਂਗਰਸ ਵੱਲੋ ਗੁਰਮੁੱਖ ਸਿੰਘ, ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਸ੍ਰ. ਵਿਰਸਾ ਸਿੰਘ ਵਲੋਟਹਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਆਮ ਆਦਮੀ ਪਾਰਟੀ ਦੇ ਸ੍ਰ. ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ,  ਕਮਿਊਨਿਸਟ ਪਾਰਟੀ (ਆਈ) ਦੇ ਕਾਮਰੇਡ ਦਵਿੰਦਰ ਸੋਹਲ, ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਰਾਮਲਾਲ, ਅਤੇ ਨੈਸ਼ਨਲ ਕਾਂਗਰਸ ਪਾਰਟੀ ਅਤੇ ਕਮਿਊਨਿਸਟ ਪਾਰਟੀ (ਐਮ) ਦੇ ਨੁਮਾਇਦੇ ਸ਼ਾਮਿਲ ਹੋਏ। 
ਮੀਟਿੰਗ ਦੌਰਾਨ ਚੋਣ ਓਬਜਰਵਰ ਵੱਲੋਂ ਸਾਰੀਆਂ ਰਾਜਸੀ ਪਾਰਟੀਆਂ ਦੇ ਜਿਲ੍ਹਾ ਪ੍ਰਧਾਨਾਂ ਨਾਲ ਚੋਣਾਂ ਦੀ ਪ੍ਰਗਤੀ ‘ਤੇ ਖੁੱਲ ਕੇ ਸਮੀਖਿਆ ਕੀਤੀ ਗਈ ਅਤੇ ਸਭ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ। ਮੌਕੇ ‘ਤੇ ਹਾਜਰ ਐਸ. ਐਸ. ਪੀ. ਸ੍ਰੀ ਧਰੁਮਨ ਐੱਚ. ਨਿੰਬਾਲੇ ਵੱਲੋ ਸਾਰਿਆਂ ਨੂੰ ਸੁਣਿਆ ਗਿਆ ਅਤੇ ਮਾਨਯੋਗ ਓਬਜਰਵਰ ਸਾਹਿਬ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਪੁਲਿਸ ਵਿਭਾਗ ਵੱਲੋ ਇਹ ਚੋਣਾਂ ਅਮਨ ਸ਼ਾਤੀ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਵੋਟਰ ਦੀ ਸਰੁੱਖਿਆ ਦੀ ਉਹਨਾਂ ਵੱਲੋ ਪੂਰੀ ਜਿੰਮੇਵਾਰੀ ਲਈ ਗਈ ਅਤੇ ਵਿਸ਼ਵਾਸ਼ ਦਿਵਾਇਆ ਕਿ ਇਹ ਚੋਣਾਂ ਵਿੱਚ ਪੁਲਿਸ ਵੱਲੋ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਬਿਨਾਂ ਕਿਸੇ ਪੱਖਪਾਤ ਤੋਂ ਕੀਤੀ ਜਾਵੇਗੀ ਅਤੇ ਉਹ ਹਰ ਤਰ੍ਹਾਂ ਦੀ ਸਥਿਤੀ ਨੂੰ ਨਿਪਟਣ ਲਈ ਖੁਦ 24 ਘੰਟੇ ਨਿਰੀਖਣ ਕਰ ਰਹੇ ਹਨ। ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਵੱਲੋ ਮਾਨਯੋਗ ਚੋਣ ਓਜਰਬਵਰ ਅਤੇ ਸਾਰੀਆਂ ਰਾਜਨੀਤਿਕਿ ਪਾਰਟੀਆਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਜਿਵੇ ਕਿ ਹੁਣ ਤੱਕ ਚੋਣਾਂ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਸਾਰੇ ਉਮੀਦਵਾਰਾਂ ਨੂੰ ਚੋਣ ਲੜਨ ਦਾ ਪੂਰਾ ਮੌਕਾ ਦਿੱਤਾ ਜਾ ਰਿਹਾ ਹੈ। ਕਿਸੇ ਨਾਲ ਕੋਈ ਪੱਖਪਾਤ ਨਹੀ ਕੀਤਾ ਜਾ ਰਿਹਾ। ਉਹਨਾਂ ਵੱਲੋ ਦੱਸਿਆ ਗਿਆ ਕਿ ਨਗਰ ਕੌਂਸਲ ਪੱਟੀ ਦੇ ਕੁੱਲ 19 ਵਾਰਡ ਹਨ ਅਤੇ 30863 ਵੋਟਰ ਹਨ।  ਜਿਹਨਾਂ ਵਿੱਚੋ 5 ਵਾਰਡ ਬਿਨਾਂ  ਮੁਕਾਬਲਾ ਹਨ। ਬਾਕੀ 14 ਵਾਰਡਾਂ ਵਿੱਚ ਕੁੱਲ 54 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਹਨਾਂ ਵਿੱਚੋ 19 ਇੰਡੀਅਨ ਨੈਸ਼ਨਲ ਕਾਂਗਰਸ, 13 ਸ਼੍ਰੋਮਣੀ ਅਕਾਲੀ ਦਲ (ਬ), 03 ਬੀ. ਜੇ. ਪੀ., 14 ਆਮ ਆਦਮੀ ਪਾਰਟੀ, 03 ਬੀ. ਐਸ. ਪੀ ਪਾਰਟੀ ਨਾਲ ਸਬੰਧਤ ਹਨ ਅਤੇ 02 ਆਜਾਦ ਉਮੀਦਵਾਰ ਹਨ। 
ਇਸੇ ਤਰ੍ਹਾ ਨਗਰ ਪੰਚਾਇਤ ਭਿੱਖੀਵਿੰਡ ਦੇ ਕੁੱਲ 13 ਵਾਰਡ ਹਨ ਅਤੇ ਇਹਨਾਂ ਸਾਰੇ ਵਾਰਡਾਂ ਵਿੱਚ ਚੋਣ ਹੋਣ ਜਾ ਰਹੀ ਹੈ। ਕੁੱਲ 9011 ਵੋਟਰ ਹਨ ਅਤੇ 46 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਹਨਾਂ ਵਿੱਚ 13 ਇੰਡੀਅਨ ਨੈਸ਼ਨਲ ਕਾਂਗਰਸ, 13 ਆਪ, 13 ਸ਼੍ਰੋਮਣੀ ਅਕਾਲੀ ਦਲ, 06 ਬੀ. ਐਸ. ਪੀ ਰਾਜਨੀਤਿਕਿ ਪਾਰਟੀਆਂ ਦੇ ਉਮੀਦਵਾਰ ਅਤੇ 01 ਆਜਾਦ ਉਮੀਦਵਾਰ ਹੈ। 
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਚੋਣਾਂ ਦਾ ਕੰਮ ਸ਼ਾਤਮਈ ਢੰਗ ਨਾਲ ਚੱਲ ਰਿਹਾ ਹੈ ਅਤੇ ਇਹ ਨਿਰਪੱਖ ਰੂਪ ਵਿੱਚ ਬਿਨਾਂ ਕਿਸੇ ਪੱਖ-ਪਾਤ ਤੋਂ ਚੋਣਾਂ ਕਰਵਾਈਆ ਜਾਣਗੀਆਂ। ਉਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ  ਨੂੰ ਚੋਣਾਂ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਅਤੇ ਸਮੂਹ ਵੋਟਰਾਂ ਨੂੰ ਵੱਧ ਚੜ੍ਹ ਕੇ ਵੋਟਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਵੀ ਅਪੀਲ ਕੀਤੀ।  ਉਹਨਾਂ ਕਿਹਾ ਸਾਰੇ ਵੋਟਰਾਂ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਡਰ-ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਮਾਨਯੋਗ ਓਬਜਰਵਰ ਸਾਹਿਬ ਵੱਲੋ ਚੱਲ ਰਹੇ ਚੋਣ ਪ੍ਰੋਗਰਾਮ ਤੇ ਆਪਣੀ ਤਸੱਲੀ ਪ੍ਰਗਟਾਈ ਗਈ। ਸਮੂਹ ਰਾਜਨੀਤਿਕ ਪਾਰਟੀਆਂ ਨੂੰ ਸ਼ਾਂਤਮਈ ਢੰਗ ਨਾਲ ਚੋਣਾਂ ਮੁਕੰਮਲ ਕਰਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।