Close

Farmers should avoid pest and disease attack on wheat crop continue to survey the fields regularly – Chief Agriculture Officer

Publish Date : 10/02/2021
CAO
ਕਿਸਾਨ ਵੀਰ ਕਣਕ ਦੀ ਫਸਲ ‘ਤੇ  ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੇ ਹਮਲੇ ਤੋਂ ਬਚਣ
ਲਈ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹਿਣ-ਮੁੱਖ ਖੇਤੀਬਾੜੀ ਅਫਸਰ
ਕਿਸਾਨਾਂ  ਨੰੁ ਕਣਕ ਦੀ ਫਸਲ ਉੱਪਰ ਸ਼ਿਫਾਰਸ ਕੀਤੀ ਮਾਤਰਾ ਵਿੱਚ ਹੀ ਖਾਦਾਂ ਪਾਉਣ ਦੀ ਅਪੀਲ 
ਤਰਨ ਤਾਰਨ, 09 ਫਰਵਰੀ :
         ਹਾੜੀ ਸੀਜ਼ਨ ਦੀਆਂ ਵੱਖ-ਵੱਖ ਫਸਲਾਂ ਮੁੱਖ ਤੌਰ ‘ਤੇ ਕਣਕ ਦੀ ਫਸਲ ਉੱਪਰ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ: ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ 8 ਬਲਾਕਾਂ ਦੇ  ਸਰਵੇਖਣ ਉਪਰੰਤ  ਕਿਸੇ ਵੀ ਬਲਾਕ ਵਿਚ ਕੀੜੇ ਮਕੌੜੇ ਦਾ ਹਮਲਾ ਵੇਖਣ ਵਿਚ ਨਹੀਂ ਆਇਆ ਹੈ । ਇਸ ਤੋਂ ਇਲਾਵਾ ਸਾਰੇ ਬਲਾਕਾਂ ਦੀਆਂ ਸਰਵੇਖਣ ਟੀਮਾਂ ਦੀ ਰਿਪੋਰਟ ਅਨੁਸਾਰ ਕਿਸੇ ਵੀ ਬਲਾਕ ਵਿਚ ਕਣਕ ਉੱਪਰ ਪੀਲੀ ਕੁੰਗੀ ਦਾ ਹਮਲਾ ਨਹੀਂ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦਾ ਹਮਲਾ ਹੋਣ ਤੇ ਸੁਰੂ ਵਿਚ ਪੱਤਿਆ ਉੱਪਰ ਪੀਲੇ ਧੱਬੇ ਜਾਂ ਲੰਬੀਆਂ ਧਾਰੀਆਂ ਪੈ ਜਾਂਦੀਆਂ ਹਨ, ਜੋ ਬਾਅਦ ਵਿਚ ਸੰਤਰੀ ਰੰਗ ਦੇ ਧੁੂੜੇ ਵਿਚ ਬਦਲ ਜਾਂਦੇ ਹਨ।
         ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਕ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਉੱਪਰ ਸ਼ਿਫਾਰਸ ਕੀਤੀ ਮਾਤਰਾ ਵਿੱਚ ਹੀ ਖਾਦਾਂ ਪਾਉਣੀਆਂ ਚਾਹੀਦੀਆਂ ਹਨ, ਪਾਣੀ ਸਹੀ ਸਮੇਂ ਅਤੇ ਸਹੀ ਮਾਤਰਾ ਵਿਚ ਲਗਾਉਣਾ ਚਾਹੀਦਾ ਹੈ।  ਕਈ ਵਾਰ ਖੁਰਾਕੀ ਤੱਤਾ ਦੀ ਘਾਟ ਕਾਰਣ ਵੀ ਕਣਕ ਦੇ ਪੱਤੇ ਪੀਲੇ ਪੈ ਜਾਂਦੇ ਹਨ। ਇਸ ਲਈ ਮਾਹਿਰਾਂ ਨੂੰ ਨਿਰੰਤਰ ਕਿਸਾਨਾਂ ਦੀ ਫਸਲ ਦਾ ਦੌਰਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਊਂਦਾ ਹੈ ਤਾਂ 200 ਮਿਲੀ ਲਿਟਰ ਪ੍ਰੋਪੀਕੋਨਾਜੋਲ 25% ਈ. ਸੀ. ਦਵਾਈ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕੀਤਾ ਜਾਣਾ ਚਾਹੀਦਾ ਹੈ। ਲੋੜ ਪੈਣ ਤੇ 15 ਦਿਨਾਂ ਬਾਅਦ ਦੂਜਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦੇ ਉਪਰਲੇ ਪੱਤੇ ਬਿਮਾਰੀ ਤੋਂ ਬਚੇ ਰਹਿਣ। 
—————