Close

Government schools are playing an important role in improving school education today – Deputy Commissioner

Publish Date : 16/07/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਰਕਾਰੀ ਸਕੂਲ ਅੱਜ ਦੇ ਸਮੇਂ ਵਿਚ ਨਿਭਾ ਰਹੇ ਹਨ ਅਹਿਮ ਭੂਮਿਕਾ-ਡਿਪਟੀ ਕਮਿਸ਼ਨਰ
ਸਰਕਾਰੀ ਐਲੀਮੈਂਟਰੀ ਸਕੂਲ ਫਤਿਆਬਾਦ (ਲੜਕੇ) ਦੀ ਕੰਸਾਈ ਨੇਰੋਲੇਕ ਪੇਂਟਸ ਕੰਪਨੀ ਨੇ ਲਗਭਗ 33 ਲੱਖ ਰੁਪਏ ਲਗਾ ਕੇ ਬਦਲੀ ਨੁਹਾਰ
ਡਿਪਟੀ ਕਮਿਸ਼ਨਰ ਸੀ੍ਰ ਕੁਲਵੰਤ ਸਿੰਘ ਨੇ ਸਕੂਲ ਨਵੀਨੀਕਰਨ ਤੋਂ ਬਾਅਦ ਕੀਤਾ ਉਦਘਾਟਨ
ਤਰਨ ਤਾਰਨ, 15 ਜੁਲਾਈ :
ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਮੂਹ ਅਧਿਆਪਕ ਸਹਿਬਾਨ ਆਪਣੇ ਤੌਰ ‘ਤੇ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸੇ ਹੀ ਲੜੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਫਤਿਆਬਾਦ (ਲੜਕੇ) ਦੀ ਨੁਹਾਰ ਬਦਲਣ ਲਈ ਕੰਸਾਈ ਨੇਰੋਲੇਕ ਪੈਂਟਸ ਕੰਪਨੀ ਵੱਲੋਂ ਗੋਦ ਲਿਆ ਗਿਆ ਅਤੇ ਲਗਭਗ 33 ਲੱਖ ਰੁਪਏ ਲਗਾ ਕੇ ਸਕੂਲ ਦੀ ਨੁਹਾਰ ਬਦਲ ਦਿੱਤੀ ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਅੱਜ ਵਿਸ਼ੇਸ ਤੌਰ ‘ਤੇ ਪਹੁੰਚ ਕੇ ਸਕੂਲ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਦਘਾਟਨ ਕੀਤਾ।ਇਸ ਮੌਕੇ ਐੱਸ. ਡੀ. ਐੱਮ. ਸ੍ਰੀ ਰਾਜੇਸ਼ ਸ਼ਰਮਾ ਅਤੇ ਤਹਿਸੀਲਦਾਰ ਸ੍ਰੀ ਅਭਿਸ਼ੇਕ ਵਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਰਕਾਰੀ ਸਕੂਲ ਅੱਜ ਦੇ ਸਮੇਂ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹਨਾਂ ਕਿਹਾ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਨਾਲ ਅੱਜ ਦੇ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕੇ ਰਹੇ ਹਨ । ਇਸ ਮੌਕੇ ਉਹਨਾਂ ਕੰਸਾਈ ਨੇਰੋਲ਼ੇਕ ਪੇਂਟਸ ਕੰਪਨੀ ਵੱਲੋਂ ਗੋਦ ਜਾ ਰਹੇ, ਇਸ ਸ਼ਲਾਘਾਯੋਗ ਕੰਮ ਦੀ ਪ੍ਰਸ਼ੰਸ਼ਾ ਕਰਦਿਆਂ ਅੱਗੇ ਤੋਂ ਵੀ ਇੰਜ ਹੀ ਮਦਦ ਕਰਨ ਲਈ ਕਿਹਾ ।
ਉਹਨਾਂ ਕਿਹਾ ਕਿ ਸਕੂਲ ਵਿੱਚ ਸਾਰੇ ਕਮਰਿਆਂ ਦੀ ਮੁਰੰਮਤ ਦੇ ਨਾਲ-ਨਾਲ ਹਰੇਕ ਕਮਰੇ ਅਤੇ ਵਰਾਂਡਿਆਂ ਵਿੱਚ ਪੱਥਰ ਲਗਾ ਕੇ ਸਕੂਲ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ।ਇਸ ਤੋਂ ਇਲਾਵਾ ਨਵੀਂ ਰਸੋਈ, ਨਵੇਂ ਬਾਥਰੂਮ ਅਤੇ ਗਰਾਊਂਡ ਵਿੱਚ ਇੰਟਰਲਾਕਿੰਗ ਟਾਇਲਾਂ ਲਗਾ ਕੇ ਪਾਰਕਾਂ ਬਣਾਈਆਂ ਗਈਆਂ ।
ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਵਰਿੰਦਰ ਪਰਾਸ਼ਰ ਨੇ ਸਮੂਹ ਸਕੂਲ ਸਟਾਫ ਦੀ ਪ੍ਰਸ਼ੰਸ਼ਾ ਕਰਦਿਆ ਅੱਗੇ ਤੋਂ ਵੀ ਇੰਜ ਹੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਮਨਦੀਪ ਸਿੰਘ ਯੂਨਿਟ ਹੈੱਡ, ਸ੍ਰੀ ਸੁਰੇਸ਼ ਵਰਮਾ ਸੀਨੀਅਰ ਮੈਨੇਜਰ ਸੀ. ਐਸ. ਆਰ., ਸੁਖਦੀਪ ਸਿੰਘ ਐਗਜ਼ੀਕਿਊਟਿਵ ਸੀ. ਐਸ. ਆਰ., ਜਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰੀ ਵਰਿੰਦਰ ਪਰਾਸ਼ਰ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰ ਕੁਲਵੰਤ ਸਿੰਘ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰ. ਜਸਵਿੰਦਰ ਸਿੰਘ, ਜਿਲ੍ਹਾ ਕੋਆਰਡੀਨੇਟਰ, ਪੰਜਾਬ ਪੜ੍ਹਾਓ ਪੰਜਾਬ ਸਰ ਨਵਦੀਪ ਸਿੰਘ, ਸਹਾਇਕ ਕੋਆਰਡੀਨੇਟਰ ਸ੍ਰੀ ਅਨੂਪ ਮੈਣੀ, ਸਮਾਰਟ ਸਕੂਲ ਪ੍ਰੋਜੇਕਟ ਕੋਆਰਡੀਨੇਟਰ ਅਮਨਦੀਪ ਸਿੰਘ, ਸ੍ਰ ਸਿਕੰਦਰ ਸਿੰਘ ਵਰਾਨਾ, ਸ੍ਰ. ਤਰਸੇਮ ਸਿੰਘ, ਸ੍ਰ. ਸੁਖਵਿੰਦਰ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ।
ਇਸ ਮੌਕੇ ਸਕੂਲ ਸਟਾਫ ਸ੍ਰੀਮਤੀ ਸੁਖਦੇਵ ਕੌਰ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਹਰਭਿੰਦਰ ਕੌਰ, ਕੰਵਲਪ੍ਰੀਤ ਕੌਰ ਤੋਂ ਇਲਾਵਾ ਸ੍ਰ ਰਛਪਾਲ ਸਿੰਘ ਰਾਜਾ, ਸ੍ਰ. ਹਰਪ੍ਰੀਤ ਸਿੰਘ, ਸ੍ਰੀ ਪ੍ਰਦੀਪ ਕੁਮਾਰ ਚੋਪੜਾ, ਨੰਬਰਦਾਰ ਸ੍ਰ. ਸੁਖਦੇਵ ਸਿੰਘ ਆਦਿ ਪਤਵੰਤੇ ਸੱਜਣ ਹਾਜਰ ਸਨ ।
————