Close

I.S.B. Progressive Punjab Investors Summit to be held on October 26 in Mohali – Deputy Commissioner

Publish Date : 25/10/2021
DC

ਆਈ ਼ਐੱਸ ਼ਬੀ. ਮੁਹਾਲੀ ਵਿਖੇ 26 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ਪ੍ਰੋਗੈ੍ਰਸਿਵ ਪੰਜਾਬ ਇੰਨਵੈਸਟਰਜ਼ ਸਮਿੱਟ-ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੀ 26 ਅਕਤੂਬਰ ਨੂੰ ਸਵੇਰੇ 11:30 ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਹੋਵੇਗਾ ਵਰਚੂਅਲ ਲਾਈਵ
ਜਿਲ੍ਹਾ ਤਰਨ ਤਾਰਨ ਦੇ ਉਦਯੋਗਪਤੀਆਂ ਅਤੇ ਨਿਵੇਸ਼ਕਾ ਨੂੰ ਇਸ ਪ੍ਰੋਗਰਾਮ ਵਿੱਚ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਕੀਤੀ ਅਪੀਲ
ਤਰਨ ਤਾਰਨ, 22 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਦਯੋਗ ਅਤੇ ਕਮਰਸ ਵਿਭਾਗ ਅਤੇ ਪੰਜਾਬ ਇੰਨਵੈਸਟਮੈਂਟ ਬਿਊਰੋ ਵੱਲੋਂ ਮਿਤੀ   26 ਅਕਤੂਬਰ 2021 ਨੂੰ ਆਈ ਼ਐੱਸ ਼ਬੀ. ਮੁਹਾਲੀ ਵਿਖੇ ਪ੍ਰੋਗੈ੍ਰਸਿਵ ਪੰਜਾਬ ਇੰਨਵੈਸਟਰਜ਼ ਸਮਿੱਟ 2021 ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਨਿਵੇਸ਼ਕਾਂ ਨੂੰ ਪ੍ਰੋਤਸਾਹਿਤ ਕਰਕੇ ਪੰਜਾਬ ਵਿੱਚ ਉਦਯੋਗਿਕ ਇਕਾਈਆਂ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ।
ਉਹਨਾਂ ਦੱਸਿਆ ਕਿ ਕੋਵਿਡ-19 ਦੀਆਂ ਐਸ ਼ਓ ਼ਪੀ ਨੂੰ ਮੱਦੇ ਨਜ਼ਰ  ਰੱਖਦੇ ਹੋਏ ਵੱਖ-ਵੱਖ ਜਿਲਿਆ ਵਿੱਚ ਇਹ ਪ੍ਰੋਗਰਾਮ ਵਰਚੂਅਲ ਲਾਈਵ ਹੋਵੇਗਾ । ਇਸ ਲਈ ਉਹਨਾਂ ਨੇ ਜਿਲ੍ਹਾ ਤਰਨ ਤਾਰਨ ਦੇ ਉਦਯੋਗਪਤੀਆਂ ਅਤੇ ਨਿਵੇਸ਼ਕਾ ਨੂੰ ਇਸ ਪ੍ਰੋਗਰਾਮ ਵਿੱਚ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਅਪੀਲ ਕੀਤੀ ।ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੀ ਮਿਤੀ 26 ਅਕਤੂਬਰ 2021 ਨੂੰ ਸਵੇਰੇ 11:30 ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਹੋਵੇਗਾ।
ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਜਿਲ੍ਹੇ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਉਦਯੋਗਪਤੀਆਂ ਅਤੇ ਪ੍ਰਸਤਾਵਿਤ ਨਿਵੇਸ਼ਕਾਂ ਨੂੰ ਵੱਟਸ ਐਪ ਰਾਂਹੀ ਅਤੇ ਨਿੱਜੀ ਪੱਧਰ ਉਤੇ ਵੀ ਸੱਦਾ ਪੱਤਰ ਭੇਜੇ ਜਾ ਰਹੇ ਹਨ ।ਇਸ ਈਵੈਂਟ ਬਾਬਤ ਕਿਸੇ ਵੀ ਜਾਣਕਾਰੀ ਲਈ ਜਨਰਲ ਮੈਨੇਜਰ ਜਿ਼ਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਸ ਮੌਕੇ ਉਦਯੋਗ ਅਤੇ ਕਮਰਸ ਵਿਭਾਗ ਦੇ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਦੇ ਜਨਰਲ ਮੈਨੇਜਰ ਸ੍ਰੀ ਭਗਤ ਸਿੰਘ ਵੀ ਹਾਜ਼ਰ ਸਨ ।