Close

Immunization drive at Judicial Court Complex Tarn Taran to curb the spread of Covid-19 epidemic

Publish Date : 20/07/2021
JCC

ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜੂਡੀਸ਼ੀਅਲ ਕੋਰਟ ਕੰਪਲੈਕਸ ਤਰਨ ਤਾਰਨ ਵਿਖੇ ਚਲਾਇਆ ਗਿਆ ਟੀਕਾਕਰਨ ਅਭਿਆਨ
ਕੋਵਿਡ ਟੀਕਾਕਰਨ ਅਭਿਆਨ ਤਹਿਤ 92 ਵਿਅਕਤੀਆਂ ਨੂੰ ਲਗਾਈ ਗਈ ਵੈਕਸੀਨ ਦੀ ਡੋਜ਼
ਤਰਨ ਤਾਰਨ, 19 ਜੁਲਾਈ :
ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ -ਕਮ- ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ) /ਸੀ. ਜੇ. ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਅਤੇ ਸ਼੍ਰੀ ਰਾਜੇਸ਼ ਆਹਲੂਵਾਲੀਆ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਤਰਨ ਤਾਰਨ ਵਲੋਂ ਅੱਜ ਜੂਡੀਸ਼ੀਅਲ ਕੋਰਟ ਕੰਪਲੈਕਸ ਤਰਨ ਤਾਰਨ ਵਿਖੇ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਵਿਸ਼ੇਸ ਟੀਕਾਕਰਨ ਅਭਿਆਨ ਚਲਾਇਆ ਗਿਆ, ਜਿਸ ਵਿੱਚ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਦੀ ਅਗਵਾਈ ਹੇਠ ਕੋਰਟ ਦੇ ਸਟਾਫ, ਵਕੀਲ ਸਾਹਿਬਾਨਾਂ ਅਤੇ ਉਨ੍ਹਾਂ ਦੇ ਮੁੰਸ਼ੀਆਂ ਨੇ ਕੋਵਿਡ ਟੀਕਾਕਰਨ ਕਰਵਾਇਆ। ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਟਾਫ ਨੇ ਵੀ ਟੀਕਾ ਲਗਵਾਇਆ।
ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਨੇ ਇਸ ਮੌਕੇ ਸਾਰੇ ਜੱਜ ਸਾਹਿਬਾਂ ਨੂੰ ਅਤੇ ਸਟਾਫ ਨੂੰ ਕੋਵਿਡ-19 ਦੇ ਬਾਰੇ ਵੀ ਜਾਗਰੁਕ ਕੀਤਾ ਅਤੇ ਪਰਹੇਜਾਂ ਬਾਰੇ ਵੀ ਜਾਣਕਾਰੀ ਦਿੱਤੀ ਜਿਵੇਂ ਕਿ ਸੋਸ਼ਲ ਦੂਰੀ ਬਣਾ ਕੇ ਰਖਣਾ, ਸੈਨੀਟਾਇਜ਼ਰ ਦਾ ਉਪਯੋਗ ਕਰਦੇ ਰਹਿਣਾ, ਖਾਣ ਪੀਣ ਦਾ ਸਹੀ ਧਿਆਨ ਰੱਖਣਾ, ਘਰ ਦਾ ਬਣਿਆ ਖਾਣਾ ਖਾਉਣਾ ਅਤੇ ਬਾਜ਼ਾਰ ਦੇ ਖਾਣੇ ਤੋਂ ਬਚਣਾ ਆਦਿ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਟੀਕਾ ਲੱਗਣ ਤੋਂ ਬਾਅਦ ਵੀ ਉਹ ਪਰਹੇਜ਼ ਨਾ ਛੱਡਣ ਅਤੇ ਸਮੇਂ ਸਿਰ ਦੂਜੀ ਡੋਜ਼ ਜ਼ਰੂਰ ਲਗਵਾਉਣ।
ਸ਼੍ਰੀ ਗੁਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਕੋਵਿਡ ਟੀਕਾਕਰਨ ਅਭਿਆਨ ਤਹਿਤ ਲੱਗਭੱਗ 92 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਲਗਾਈ ਗਈ। ਉਹਨਾਂ ਕਿਹਾ ਕਿ ਕੋਵਿਡ-19 ਟੀਕਾਕਰਨ ਦਾ ਕੈਂਪ ਜਲਦੀ ਹੀ ਫਿਰ ਤੋਂ ਤਰਨ ਤਾਰਨ ਕਚਹਿਰੀ ਵਿੱਚ ਲੱਗੇਗਾ ਤਾਂ ਜੋ ਕੋਰਟ ਦਾ ਸਾਰਾ ਸਟਾਫ਼ ਅਤੇ ਤਰਨ ਤਾਰਨ ਬਾਰ ਦੇ ਸਾਰੇ ਵਕੀਲ ਅਤੇ ਕਲਰਕਾਂ ਨੂੰ ਵੈਕਸੀਨੇਟ ਕੀਤ ਜਾ ਸਕੇ।ਉਹਨਾਂ ਕਿਹਾ ਕਿ ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਤਰਨ ਦੇ ਨੰਬਰ 01852-223291 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।