Close

In District Tarn Taran Dr. Jagwinder Singh has been promoted from the post of Block Agriculture Officer to the post of Chief Agriculture Officer Tarn Taran

Publish Date : 25/10/2021
CAO

ਜ਼ਿਲ੍ਹਾ ਤਰਨਤਾਰਨ ਵਿੱਚ ਬਲਾਕ ਖੇਤੀਬਾੜੀ ਅਫਸਰ ਤੋ ਪੱਦ ਉਨਤ ਹੋ ਕੇ ਡਾ.ਜਗਵਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਵਜੋਂ ਅਹੁੱਦਾ ਸੰਭਾਲਿਆ । ਇਹਨਾਂ ਨੂੰ ਡਿਊਟੀ ਜੁਆਇੰਨ ਕਰਾਉਣ ਸਮੇਂ ਮਾਣਯੋਗ ਸ਼੍ਰੀ ਹਰਮਿੰਦਰ ਸਿੰਘ ਗਿਲ ਅੇਮ.ਐਲ.ਏ ਪੱਟੀ, ਸ਼੍ਰੀ ਧਰਮਬੀਰ ਅਗਨੀਹੋਤਰੀ ਅੇਮ.ਐਲ.ਏ ਤਰਨਤਾਰਨ ,ਭੁਪਿੰਦਰ ਸਿੰਘ  ਬਿੱਟੂ ਚੈਅਰਮੈਨ ,ਨਵਰੀਤ ਸਿੰਘ ਜੱਲੇਵਾਲ ਬਲਾਕ ਪ੍ਰਧਾਨ ਨੋਸ਼ਹਿਰਾ ਪੰਨੂੰਆਂ , ਪ੍ਰਦੀਪ ਕੁਮਾਰ ਚੋਪੜਾ ਅਤੇ ਸਰਪੰਚ ਕੁਲਵੰਤ ਸਿੰਘ ਠੱਠੀਆਂ ਮਹੰਤਾਂ ਹਾਜ਼ਰ ਸਨ ।ਮਾਣਯੋਗ ਸ਼੍ਰੀ ਹਰਮਿੰਦਰ ਸਿੰਘ ਗਿਲ ਅੇਮ.ਐਲ.ਏ ਪੱਟੀ, ਸ਼੍ਰੀ ਧਰਮਬੀਰ ਅਗਨੀਹੋਤਰੀ ਅੇਮ.ਐਲ.ਏ ਤਰਨਤਾਰਨ ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੀ ਖੁਸ਼ਕਿਸਮਤੀ ਹੈ ਕਿ ਬਹੁਤ ਸੂਝਵਾਨ ,ਇਮਾਨਦਾਰ ਅਤੇ ਮਿਹਨਤੀ ਅਫਸਰ ਮਿਲੇ ਹਨ ਜਿਨਾਂ ਨਾਲ ਜ਼ਿਲੇ ਦੇ ਕਿਸਾਨਾਂ ਦਾ ਬਹੁਤ ਫਾਇਦਾ ਹੋਵੇਗਾ ।ਜੁਆਇਨਿੰਗ ਤੋ ਬਾਅਦ ਡਾ.ਜਗਵਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਨੇ ਸਮੂਹ ਖੇਤੀਬਾੜੀ ਸਟਾਫ ਨਾਲ ਮੀਟਿੰਗ ਕੀਤੀ ਅਤੇ ਸਾਰੇ ਸਟਾਫ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪੇ੍ਰੁਰਿਆ ।
ਮੁੱਖ ਖੇਤੀਬਾੜੀ ਅਫਸਰ ਜੀ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਣ ਤੌ ਰੋਕਣ ਲਈ ਵੱਧ ਤੋ ਵੱਧ ਕਿਸਾਨਾਂ ਨੂੰ ਨਿੱਜੀ ਤੌਰ ਤੇ ਮਿਲਿਆ ਜਾਵੇ ਅਤੇ ਟੀਚਿਆ ਅਨੁਸਾਰ ਆਈ.ਈ.ਸੀ ਗਤੀਵਿੱਧੀਆਂ ਕੀਤੀਆ ਜਾਣ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾਂਭਣ ਵਾਲੀਆ ਮਸ਼ੀਨਾਂ ਵੱਧ ਤੋ ਵੱਧ ਕਿਸਾਨਾਂ ਤੱਕ ਪਹੁੰਚਾਈਆਂ ਜਾਣ ਅਤੇ 36 ਹਾਟ ਸਪਾਟ ਪਿੰਡਾਂ ਦੀ ਰੋਜ਼ਾਨਾ ਰਿਪੋਰਟ ਭੇਜੀ ਜਾਵੇ ।