Close

Indian Oil Dealers donated 500 Ration Kits Of Rs 1.6 Lakh To Deputy Commissioner

Publish Date : 20/04/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਇੰਡੀਅਨ ਆਇਲ ਦੇ ਡੀਲਰਾਂ ਵੱਲੋਂ 1.6 ਲੱਖ ਰੁਪਏ ਦੇ ਰਾਸ਼ਨ ਦੀਆਂ 500 ਕਿੱਟਾਂ ਡਿਪਟੀ ਕਮਿਸ਼ਨਰ ਨੂੰ ਭੇਂਟ
ਤਰਨ ਤਾਰਨ, 20 ਅਪ੍ਰੈਲ :
ਇੰਡੀਅਨ ਆਇਲ ਦੇ ਡੀਲਰਾਂ ਵੱਲੋਂ ਅੱਜ ਲੱਗਭੱਗ 1.6 ਲੱਖ ਰੁਪਏ ਦੇ ਰਾਸ਼ਨ ਦੀਆਂ 500 ਕਿੱਟਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਭੇਂਟ ਕੀਤੀਆਂ।ਇਹ ਰਾਸ਼ਨ ਕੋਵਿਡ-19 ਸੰਕਟ ਦੇ ਮੱਦੇਨਜਰ ਲੋੜਵੰਦ ਲੋਕਾਂ ਨੂੰ ਵੰਡਿਆ ਜਾਣਾ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਇੰਡੀਅਨ ਆਇਲ ਅਤੇ ਇੰਡੀਅਨ ਆਇਲ ਦੇ ਡੀਲਰਾਂ ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨਾਂ ਨੇ ਕਿਹਾ ਕਿ ਇਹ ਪੂਰੇ ਸਮਾਜ ਲਈ ਇਕ ਮੁਸ਼ਕਿਲ ਦੌਰ ਹੈ ਅਤੇ ਇੱਕ ਦੂਸਰੇ ਦੇ ਸਹਾਇਤਾ ਦੀ ਇਹ ਭਾਵਨਾ ਸਾਡਾ ਸਭ ਦਾ ਮਨੋਬਲ ਉੱਚਾ ਬਣਾਈ ਰੱਖੇਗੀ।
ਉਨਾਂ ਨੇ ਦੱਸਿਆ ਕਿ ਇਸ ਵਿਚ ਆਟਾ, ਦਾਲ, ਚਾਵਲ, ਖਾਣ ਦਾ ਤੇਲ ਆਦਿ ਘਰੇਲੂ ਵਰਤੋਂ ਦਾ ਸਮਾਨ ਸ਼ਾਮਿਲ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ ਅਤੇ ਇੰਡੀਅਨ ਆਇਲ ਤੋਂ ਵਿਕਾਸ ਕੁਮਾਰ ਵੀ ਹਾਜਰ ਸਨ।