Close

Instructions for setting up medical board for medical leave

Publish Date : 15/04/2019
Dc

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੈਡੀਕਲ ਛੁੱਟੀ ‘ਤੇ ਜਾਣ ਸਬੰਧੀ ਮੈਡੀਕਲ ਬੋਰਡ ਗਠਨ ਕਰਨ ਦੀ ਹਦਾਇਤ
ਤਰਨ ਤਾਰਨ, 11 ਅਪ੍ਰੈਲ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੈਡੀਕਲ ਛੁੱਟੀ ‘ਤੇ ਜਾਣ ਸਬੰਧੀ ਸਿਵਲ ਤਰਜਨ ਤਰਨ ਤਾਰਨ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਇੱਕ ਮੈਡੀਕਲ ਬੋਰਡ ਗਠਨ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਮੈਡੀਕਲ ਛੁੱਟੀ ‘ਤੇ ਜਾਣ ਲਈ ਮੈਡੀਕਲ ਬੋਰਡ ਵੱਲੋਂ ਸਰੀਰਕ ਜਾਂਚ ਕੀਤੀ ਜਾਵੇਗੀ ਅਤੇ ਬੋਰਡ ਦੀ ਸ਼ਿਫਾਰਿਸ ਦੇ ਆਧਾਰ ‘ਤੇ ਹੀ ਅਧਿਕਾਰੀ ਜਾਂ ਕਰਮਚਾਰੀ ਦੀ ਮੈਡੀਕਲ ਛੁੱਟੀ ਪ੍ਰਵਾਨ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਜਾਂਚ ਵਿੱਚ ਗਲਤ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।