Inter State Youth Exchange Program comprising 100 volunteers from Punjab and Andhra Pradesh

Publish Date : 04/11/2018
meeting

ਆਪਸੀ ਸੱਭਿਆਚਾਰ, ਸੰਸਕ੍ਰਿਤੀ, ਖਾਣ-ਪੀਣ ਅਤੇ ਰਹਿਣ-ਸਹਿਣ ਦਾ ਆਦਾਨ ਪ੍ਰਦਾਨ ਹੀ ਦੇਸ਼ ਨੂੰ ਇੱਕਸੂਤਰ ਵਿਚ ਬੰਨ੍ਹ ਕੇ ਰੱਖ ਸਕਦਾ ਹੈ-ਡਿਪਟੀ ਕਮਿਸ਼ਨਰ
ਇੰਟਰ ਸਟੇਟ ਯੂਥ ਐਕਸਚੇਂਜ ਪ੍ਰੋਗਰਾਮ ਵਿੱਚ ਪੰਜਾਬ ਅਤੇ ਆਂਧਰਾ ਪ੍ਰਦੇਸ਼ ਦੇ 100 ਵਲੰਟੀਅਰ ਹੋਏ ਸ਼ਾਮਿਲ
ਤਰਨ ਤਾਰਨ 5 ਨਵੰਬਰ:
ਆਪਸੀ ਸੱਭਿਆਚਾਰ, ਸੰਸਕ੍ਰਿਤੀ, ਖਾਣ-ਪੀਣ ਅਤੇ ਰਹਿਣ-ਸਹਿਣ ਦਾ ਆਦਾਨ ਪ੍ਰਦਾਨ ਹੀ ਦੇਸ਼ ਨੂੰ ਇੱਕਸੂਤਰ ਵਿਚ ਬੰਨ੍ਹ ਕੇ ਰੱਖ ਸਕਦਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਨਹਿਰੂ ਯੁਵਾ ਕੇਂਦਰ ਵਿਖੇ ਬੀਤੇ 15 ਦਿਨਾਂ ਤੋਂ ਚੱਲ ਰਹੇ ਇੰਟਰ ਸਟੇਟ ਯੂਥ ਐਕਸਚੇਂਜ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਮੌਕੇ ਕੈਂਪ ਭਾਗ ਲੈ ਰਹੇ ਆਂਧਰਾ ਪ੍ਰਦੇਸ਼ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ‘ਤੇ ਨਹਿਰੂ ਯੁਵਾ ਕੇਂਦਰ ਦੇ ਕੋ-ਆਰਡੀਨੇਟਰ ਬਿਕਰਮ ਸਿੰਘ ਗਿੱਲ, ਸੈਕਟਰੀ ਰੈੱਡ ਕਰਾਸ ਤੇਜਿੰਦਰ ਸਿੰਘ ਰਾਜਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ । ਇਸ ਮੌਕੇ ਗਰੀਨ ਦੀਵਾਲੀ ਮਨਾਉਣ ਲਈ ਵਲੰਟੀਅਰਾਂ ਨੂੰ ਸਹੁੰ ਵੀ ਚੁਕਾਈ ਗਈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਨੂੰ ਸ਼ੇ੍ਰਸ਼ਠ ਬਣਾਉਣਾ ਨੌਜਵਾਨ ਪੀੜ੍ਹੀ ਦੇ ਹੱਥ ਵਿੱਚ ਹੈ, ਇਸ ਲਈ ਅੱਜ ਦੀ ਨੌਜਵਾਨਾਂ ਪੀੜ੍ਹੀ ਇਸ ਆਪਣਾ ਬਣਦਾ ਯੋਗਦਾਨ ਜ਼ਰੂਰ ਦੇਵੇ।ਉਹਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਵੱਲੋਂ ਨਹਿਰੂ ਯੁਵਾ ਕੇਂਦਰ ਤਰਨ ਤਾਰਨ ਵਿਖੇ ਆਯੋਜਿਤ ਕੀਤੇ ਗਏ 15 ਦਿਨਾਂ ਇੰਟਰ ਸਟੇਟ ਯੂਥ ਐਕਸਚੇਂਜ ਪ੍ਰੋਗਰਾਮ ਵਿੱਚ ਪੰਜਾਬ ਦੇ ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਰੋਪੜ ਜ਼ਿਲ੍ਹਿਆਂ ਤੋਂ ਇਲਾਵਾ ਅਧਾਰਾ ਪ੍ਰਦੇਸ਼ ਤੋਂ ਗੰਟੂਰ, ਪੱਛਮੀ ਗੋਦਵਾਰੀ, ਵਿਜੈਵਾੜਾ, ਅਨੰਤਪੁਰਮ ਅਤੇ ਪ੍ਰਕਾਸ਼ਮ ਜ਼ਿਲ੍ਹਿਆਂ ਦੇ 100 ਨੌਜਵਾਨ ਲੜਕੇ-ਲੜਕੀਆਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਤਹਿਤ ਨੌਜਵਾਨ ਵਲੰਟੀਅਰਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਇਥੋਂ ਦੀਆਂ ਇਤਿਹਾਸਕ ਥਾਵਾਂ, ਰਵਾਇਤੀ ਤੇ ਪ੍ਰਸਿੱਧ ਖੇਡਾਂ, ਪੰਜਾਬੀ ਖਾਣੇ ਤੋਂ ਇਲਾਵਾ ਇਥੋਂ ਦਾ ਰਹਿਣ-ਸਹਿਣ ਅਤੇ ਭਾਸ਼ਾ ਦਾ ਅਦਾਨ-ਪ੍ਰਦਾਨ ਵੀ ਕਰਵਾਇਆ ਗਿਆ ਹੈ, ਜੋ ਕਿ ਇਸ ਕੈਂਪ ਦਾ ਮੁੱਖ ਮਕਸਦ ਹੈ। ਇਸ ਤੋਂ ਇਲਾਵਾ ਕੈਂਪ ਦੇ ਨੌਜਵਾਨਾਂ ਨੂੰ ਪਿੰਡਾਂ ਦੇ ਯੂਥ ਕਲੱਬਾਂ ਵਿਚ ਵੀ ਲੈ ਜਾ ਕੇ ਪੰਜਾਬ ਦੇ ਵਿਰਸੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ਅਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨਾਲ ਰੂ-ਬਰੂ ਵੀ ਕਰਵਾਇਆ ਗਿਆ ।