Close

Introduce students regarding facilities provided in the District Employment and Business Bureau

Publish Date : 31/01/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਬਾਰੇ ਵਿਦਿਆਰਥੀਆਂ ਨੂੰ ਕਰਵਾਇਆ ਜਾਣੂ
ਪੰਜਾਬ ਸਰਕਾਰ ਵੱਲ਼ੋ ਚਲਾਏ ਜਾ ਰਹੇ ਮੁਫ਼ਤ ਸਕਿੱਲ ਕੋਰਸਾਂ ਬਾਰੇ ਵੀ ਦਿੱਤੀ ਜਾਣਕਾਰੀ
ਤਰਨ ਤਾਰਨ, 31 ਜਨਵਰੀ :
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਦੇ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਅਤੇ ਜਿਲ੍ਹਾ ਪ੍ਰਸਾਸਨ ਤਰਨ ਤਾਰਨ ਵੱਲੋ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿਖੇ ਵਿਸ਼ੇਸ ਗਤੀਵਿਧੀ  ਕਰਵਾਈ ਗਈ।ਇਸ ਵਿੱਚ ਬੱਚਿਆ ਨੂੰ ਕੈਰੀਅਰ ਸਬੰਧੀ ਸਹੂਲਤਾਂ ਅਤੇ ਸਿੱਖਿਆ ਨੂੰ ਕਿੱਤਾ ਮੁਖੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਜਿਲ੍ਹੇ ਵਿੱਚ ਸਥਾਪਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਬਾਰੇ ਵੀ ਜਾਣੂ ਕਰਵਾਇਆ ਗਿਆ ਤਾਂ ਜੋ ਹਰ ਕੋਈ ਇਸ ਦਾ ਵਧ ਤੋ ਵਧ ਲਾਭ ਉਠਾ ਸਕਣ।  
ਪੰਜਾਬ ਸਰਕਾਰ ਵੱਲ਼ੋ ਚਲਾਏ ਜਾ ਰਹੇ ਮੁਫ਼ਤ ਸਕਿੱਲ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਬੱਚਿਆ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ ਅਤੇ ਲੜਕੀਆਂ ਦੇ ਗਿੱਧੇ ਦਾ ਪ੍ਰੋਗਰਾਮ ਵੀ ਕਰਵਾਇਆ ਗਿਆ। ਭਾਸ਼ਨ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਅਤੇ ਗਿੱਧੇ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਸ਼੍ਰੀਮਤੀ ਪਰਮਜੀਤ ਕੋਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ. ਈ. ੳ-ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲ਼ੋ ਸਰਟੀਫਿਕੇਟ ਵੀ ਵੰਡੇ ਗਏ।
ਇਸ ਮੋਕੇ ਸ਼੍ਰੀ ਸੰਜੀਵ ਕੁਮਾਰ“ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ-ਤਾਰਨ ਵਲੋ ਦੱਸਿਆ ਗਿਆ ਕਿ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿਖੇ ਮਹੀਨੇ ਵਿੱਚ 2 ਪਲੇਸਮੈਂਟ ਲਗਾਏ ਜਾਂਦੇ ਹਨ।ਜਿਸ ਵਿੱਚ ਪ੍ਰਾਈਵੇਟ ਕੰਪਨੀਆਂ ਵੱਲੋ ਬੱਚਿਆ ਦੀ ਚੋਣ ਕੀਤੀ ਜਾਂਦੀ ਹੈ।ਇਸ ਵਿੱਚ 145 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਮਨਜਿੰਦਰ ਸਿੰਘ ਜਿਲਾ ਪ੍ਰੋਗਰਾਮ ਅਫਸਰ, ਸ਼੍ਰੀ ਮਤੀ ਰਜਿੰਦਰ ਕੋਰ ਡਿਪਟੀ ਜਿਲਾ ਸਿੱਖਿਆ ਅਫਸਰ, ਸ਼੍ਰੀ ਸੁਖਬੀਰ ਸਿੰਘ ਕੰਗ ਜਿਲ੍ਹਾ ਗਾਈਡੈਂਸ ਕੋਸਲਰ (ਸਿੱਖਿਆ ਵਿਭਾਗ) ਸ਼੍ਰੀ ਮਤੀ ਕਿਰਨ ਸਿਆਲ, ਜਿਲ੍ਹਾ ਸਮਾਜਿਕ ਸੁਰਖਿੱਆ ਅਫਸਰ, ਸ਼੍ਰੀ ਮਨਜਿੰਦਰ ਸਿੰਘ, ਸ਼੍ਰੀ ਜਤਿੰਦਰ ਸਿੰਘ, ਸ਼੍ਰੀ ਰਾਣਾ ਗੁਲਬੀਰ ਸਿੰਘ ਭਾਗ ਲਿਆ ਗਿਆ।