Meeting with Heads of various Departments of District Environment Conservation Scheme under the chairmanship of Deputy Commissioner
Publish Date : 23/12/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਵਾਤਾਵਰਣ ਸੰਭਾਲ ਯੋਜਨਾ
(ਡਿਸਟ੍ਰਿਕ ਇਨਵਾਇਰਨਮੈਂਟ ਪਲਾਨ) ਤਹਿਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ
ਤਰਨ ਤਾਰਨ, 23 ਦਸੰਬਰ :
ਜ਼ਿਲ੍ਹਾ ਵਾਤਾਵਰਣ ਸੰਭਾਲ ਯੋਜਨਾ (ਡਿਸਟ੍ਰਿਕ ਇਨਵਾਇਰਨਮੈਂਟ ਪਲਾਨ), ਤਰਨ ਤਾਰਨ ਤਹਿਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ, ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਹੋਈ, ਜਿਸ ਵਿੱਚ ਸ੍ਰੀੰਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੈਂਬਰ ਸਕੱਤਰ, ਸਕੱਤਰ, ਜ਼ਿਲ੍ਹਾ ਕਾਨੂੰਨ ਸੇਵਾਵਾਂ ਅਥਾਰਟੀ, ਤਰਨ ਤਾਰਨ, ਡੀ. ਐਸ. ਪੀ.(ਹੈ:ਕੁ:-ਟ੍ਰੈਫਿਕ), ਤਰਨ ਤਾਰਨ, ਤਹਿਸੀਲਦਾਰ, ਮਾਲ ਵਿਭਾਗ ਤਰਨ ਤਾਰਨ, ਐਕਸੀਅਨ, ਵਾਟਰ ਸਪਲਾਈ, ਐਸ. ਡੀ. ਓ. ਭੂਮੀ ਅਤੇ ਜਲ ਰੱਖਿਆ, ਈ. ਓ. ਤਰਨ ਤਾਰਨ, ਪੱਟੀ, ਖੇਮਕਰਨ, ਭਿੱਖੀਵਿੰਡ ਅਤੇ ਸਹਾਇਕ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਅੰਮ੍ਰਿਤਸਰ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਜ਼ਿਲ੍ਹਾ ਵਾਤਾਵਰਣ ਸੰਭਾਲ ਯੋਜਨਾ (ਡਿਸਟ੍ਰਿਕ ਇਨਵਾਇਰਨਮੈਂਟ ਪਲਾਨ) ਦੀਆਂ ਵੱਖ-ਵੱਖ ਮੱਦਾਂ ਜਿਵੇਂ ਕਿ ਮਿਊਂਸੀਪਲ ਸੋਲਿਡ ਵੇਸਟ ਦੀ ਸਾਂਭ-ਸੰਭਾਲ, ਕੂੜੇ ਨੂੰ ਸੁੱਟਣ ਅਤੇ ਸਾੜ੍ਹਣ ਦੇ ਜੁਰਮਾਨੇ, ਜਾਗਰੁਕਤਾ ਮੁਹਿੰਮ, ਨਹਿਰਾਂ/ਨਾਲਿਆਂ ਦੀ ਕੂੜੇ-ਕਰਕਟ ਤੋਂ ਸਫਾਈ, ਪਲਾਸਟਿਕ ਵੇਸਟ ਦੀ ਸਾਂਭ-ਸੰਭਾਲ, ਕੰਸਟਰ੍ਰਕਸ਼ਨ ਅਤੇ ਡੈਮੋਲੀਸ਼ਨ ਵੇਸਟ, ਐਸ.ਟੀ.ਪੀ. ਅਤੇ ਸੀਵਰ ਲਾਈਨ ਦਾ ਸਟੇਟਸ, ਸੋਧੇ ਹੋਏ ਪਾਣੀ ਦੀ ਸਿੰਚਾਈ ਲਈ ਵਰਤੋਂ, ਉਦਯੋਗਿਕ ਇਕਾਈਆਂ ਅਤੇ ਹਸਪਤਾਲਾਂ ਆਦਿ ਦਾ ਨਿਰੀਖਣ, ਪਰਾਲੀ ਦੀ ਅੱਗ ਰੋਕਣ, ਸ਼ੋਰ ਪ੍ਰਦੂਸ਼ਣ, ਈ-ਵੇਸਟ ਅਤੇ ਮਾਈਨਿੰਗ ਆਦਿ ਉੱਪਰ ਵਿਸਥਾਰਪੂਰਵਕ ਵਿਚਾਰ ਕੀਤਾ ਗਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਉਕਤ ਮੱਦਾਂ ਦੇ ਸਹੀ ਹੱਲ ਲਈ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਤਾਂ ਜੋ ਜ਼ਿਲ੍ਹਾ ਵਾਤਾਵਰਣ ਸੰਭਾਲ ਯੋਜਨਾ (ਡਿਸਟ੍ਰਿਕ ਇਨਵਾਇਰਨਮੈਂਟ ਪਲਾਨ) ਬਨਾਉਣ ਦਾ ਮੰਤਵ ਪੂਰਾ ਕੀਤਾ ਜਾ ਸਕੇ।
————-