Close

Meeting with the concerned officers by the District Election Officer to review the general election arrangements of Nagar Council Patti and Nagar Panchayat Bhikhiwind

Publish Date : 01/02/2021
DC
ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ
ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਮਿਤੀ 30 ਜਨਵਰੀ, 2021 ਸ਼ੁਰੂ
ਤਰਨ ਤਾਰਨ, 29 ਜਨਵਰੀ :
ਜਿਲ੍ਹਾ ਤਰਨਤਾਰਨ ਦੀਆਂ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ-2021 ਹੋਣ ਜਾ ਰਹੀਆਂ ਹਨ।ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿੱਚ ਚੋਣਾਂ ਦੇ ਪ੍ਰਬੰਧਾਂ ਸਬੰਧੀ ਸਮੀਖਿਆ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। 
ਮੀਟਿੰਗ ਵਿੱਚ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਐਸ. ਡੀ. ਐਮ ਪੱਟੀ-ਕਮ-ਰਿਟਰਨਿੰਗ ਅਫਸਰ ਨਗਰ ਕੌਂਸਲ ਪੱਟੀ,  ਸ਼੍ਰੀ ਲਖਵਿੰਦਰ ਸਿੰਘ ਤਹਿਸੀਲਦਾਰ ਭਿੱਖੀਵਿੰਡ -ਕਮ-ਰਿਟਰਨਿੰਗ ਅਫਸਰ ਨਗਰ ਪੰਚਾਇਤ ਭਿੱਖੀਵਿੰਡ, ਸ਼੍ਰੀ ਰਜ਼ਨੀਸ਼ ਕੁਮਾਰ ਐਸ. ਡੀ. ਐਮ ਤਰਨਤਾਰਨ-ਕਮ-ਰਿਟਰਨਿੰਗ ਅਫਸਰ (ਰਿਜਰਵ), ਸ਼੍ਰੀ ਗੁਰਨਾਮ ਸਿੰਘ ਐਸ. ਪੀ ਹੈੱਡ ਕੁਆਰਟਰ ਤਰਨਤਾਰਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜਿਲ੍ਹਾ ਚੋਣ ਅਫਸਰ ਤਰਨਤਾਰਨ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ। 
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਹਨਾਂ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਮਿਤੀ 30 ਜਨਵਰੀ, 2021 ਸ਼ੁਰੂ ਹੋ ਰਿਹਾ ਹੈ ।ਉਹਨਾਂ ਦੱਸਿਆ ਕਿ ਨਾਮਜ਼ਦਗੀ ਪੱਤਰ 03 ਫਰਵਰੀ ਤੱਕ ਲਏ ਜਾਣਗੇ।ਨੋਮੀਨੇਸ਼ਨ ਪੇਪਰ ਲੈਣ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 03 ਵਜੇ ਤੱਕ ਹੋਵੇਗਾ। ਨਗਰ ਕੌਂਸਲ ਪੱਟੀ ਲਈ ਨਾਮਜ਼ਦਗੀਆਂ ਦਾ ਸਥਾਨ ਦਫਤਰ ਇਲੈਕਟਰੋਲ ਰਜਿਸਟਰੇਸ਼ਨ ਅਫਸਰ-ਕਮ-ਸਬ ਡਵੀਜਨਲ ਮੈਜਿਸਟਰੇਟ ਪੱਟੀ ਵਿਖੇ ਲਏ ਜਾਣਗੇ ਅਤੇ ਇਸੇ ਤਰ੍ਹਾਂ ਨਗਰ ਪੰਚਾਇਤ ਭਿੱਖੀਵਿੰਡ ਲਈ ਨਾਮਜ਼ਦਗੀ ਪੱਤਰ ਲੈਣ ਦਾ ਸਥਾਨ ਦਫਤਰ ਨਗਰ ਪੰਚਾਇਤ ਭਿੱਖੀਵਿੰਡ ਹੋਵੇਗਾ। 
ਉਹਨਾਂ ਦੱਸਿਆ ਕਿ ਪ੍ਰਾਪਤ ਨੋਮੀਨੇਸ਼ਨ ਪੇਪਰਾਂ ਦੀ ਸਕਰੂਟਿਨੀ ਮਿਤੀ 04 ਫਰਵਰੀ, 2021 ਨੂੰ ਹੋਵੇਗੀ। ਨੋਮੀਨੇਸ਼ਨ ਪੇਪਰ ਵਾਪਸੀ ਦੀ ਮਿਤੀ 05 ਫਰਵਰੀ, 2021 ਹੋਵੇਗੀ। ਇਹਨਾਂ ਚੋਣਾਂ ਲਈ ਵੋਟਾਂ 14 ਫਰਵਰੀ, 2021 ਨੂੰ ਸਵੇਰੇ  08 ਵਜੇ ਤੋਂ ਸ਼ਾਮ 04 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ ਮਿਤੀ 17 ਫਰਵਰੀ, 2021 ਨੂੰ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਨਗਰ ਕੌਂਸਲ ਪੱਟੀ ਦੇ ਕੁੱਲ ਵੋਟਰਾਂ ਦੀ ਗਿਣਤੀ 30863 ਹੈ। ਜਿਹਨਾਂ ਵਿੱਚੋਂ 16025 ਮਰਦ ਹਨ ਅਤੇ 14836 ਔਰਤਾਂ ਹਨ ਅਤੇ 02 ਟਰਾਂਸਜੈਂਡਰ ਹਨ। ਇਸੇ ਤਰ੍ਹਾਂ ਨਗਰ ਪੰਚਾਇਤ ਭਿੱਖੀਵਿੰਡ ਦੇ ਵੋਟਰਾਂ ਦੀ ਗਿਣਤੀ 9011 ਹੈ। ਇਹਨਾਂ ਵਿੱਚ ਮਰਦ ਵੋਟਰਾਂ ਦੀ ਗਿਣਤੀ 4864 ਹੈ ਅਤੇ ਔਰਤ ਵੋਟਰਾਂ ਦੀ ਗਿਣਤੀ 4147 ਹੈ।  
ਮੀਟਿੰਗ ਦੌਰਾਨ ਉਹਨਾਂ ਚੋਣਾਂ ਨੂੰ ਸ਼ਾਤਮਈ ਢੰਗ ਨਾਲ ਮੁਕੰਮਲ ਕਰਵਾਉਣ ਹਿੱਤ ਪੁਲਿਸ ਅਧਿਕਾਰੀਆਂ ਨੂੰ ਸਰੁੱਖਆ ਦੇ ਪ੍ਰਬੰਧਾਂ ਦਾ ਲਗਾਤਾਰ ਜਾਇਜਾ ਲੈਣ ਅਤੇ ਸੁਰੱਖਿਆ ਦੇ ਢੁੱਕਵੇ ਪ੍ਰਬੰਧ ਕਰਨ ਲਈ ਕਿਹਾ ਗਿਆ। ਇਹਨਾਂ ਚੋਣਾਂ ਨੂੰ ਕਰਾਉਣ ਲਈ ਪੋਲਿੰਗ ਸਟਾਫ ਦੀ ਤੈਨਾਤੀ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਪਹਿਲੀ ਰਿਹਸਲ ਮਿਤੀ 30 ਜਨਵਰੀ, 2021 ਨੂੰ ਨਗਰ ਕੌਂਸਲ ਪੱਟੀ ਲਈ ਗੁਰੂ ਨਾਨਕ ਦੇਵ ਕਾਲਜ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਲਈ ਆਈ. ਕੇ. ਜੀ. ਪੀ. ਟੂ. ਯੂ. ਕੈਪਸ ਪੋਲੀਟੈਕਨੀਕਲ ਕਾਲਜ ਭਿੱਖੀਵਿੰਡ ਵਿਖੇ ਹੋਵੇਗੀ। 
ਉਹਨਾਂ ਸਮੁੱਚੇ ਪੋਲਿੰਗ ਸਟਾਫ ਨੂੰ ਅਪੀਲ ਕੀਤੀ ਕਿ ਜਿਹਨਾਂ ਦੀ ਡਿਊਟੀ ਇਹਨਾਂ ਚੋਣਾਂ ਕਰਾਉਣ ਲਈ ਲਗਾਈ ਗਈ ਹੈ, ਉਹ ਆਪਣੀ ਡਿਊਟੀ ਵਾਲੇ ਦਿਨ ਰਿਹਸਲ ਵਾਲੇ ਸਥਾਨ ‘ਤੇ ਹਾਜ਼ਰ ਹੋਣਾ ਯਕੀਨੀ ਬਣਾਉਣ। ਚੋਣਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਲਈ ਕਿਸੇ ਵੀ ਅਧਿਕਾਰੀ ਵੱਲੋ ਅਣਗਹਿਲੀ ਨਾ ਕੀਤੀ ਜਾਵੇ।