Close

Member of Punjab State Sweepers Commission Visits Civil Hospital and Municipal Council Tarn Taran

Publish Date : 10/03/2021
EC
ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਵੱਲੋਂ ਸਿਵਲ ਹਸਪਤਾਲ ਅਤੇ ਨਗਰ ਕੌਂਸਲ ਤਰਨਤਾਰਨ ਦਾ ਦੌਰਾ
ਤਰਨ ਤਾਰਨ, 08 ਮਾਰਚ :
ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸ਼੍ਰੀ ਇੰਦਰਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਤਰਨ ਤਾਰਨ ਅਤੇ ਨਗਰ ਕੌਂਸਲ ਤਰਨਤਾਰਨ ਦਾ ਦੌਰਾ ਕੀਤਾ ਗਿਆ , ਜਿਸ ਵਿੱਚ ਉਹਨਾਂ ਨੇ ਸਫਾਈ ਦਾ ਕੰਮ ਵੇਖਿਆ ਜੋ ਤਸੱਲੀਬਖਸ਼ ਸੀ। 
ਪਰ ਸਫਾਈ ਸੇਵਕਾਂ ਨਾਲ ਗੱਲਬਾਤ ਕਰਨ ਦੌਰਾਨ ਪਤਾ ਲੱਗਿਆ ਕਿ ਸਫਾਈ ਸੇਵਕਾਂ ਨੂੰ ਤਨਖਾਹ ਬਹੁਤ ਘੱਟ ਦਿੱਤੀ ਜਾਂਦੀ ਹੈ। ਕਮਿਸ਼ਨ ਦੇ ਮੈਂਬਰ ਵੱਲੋਂ ਐੱਸ. ਐੱਮ. ਓ. ਤਰਨਤਾਰਨ ਅਤੇ ਸਿਵਲ ਸਰਜਨ, ਤਰਨਤਾਰਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸਫਾਈ ਸੇਵਕਾਂ ਨੂੰ ਤਨਖਾਹ ਡੀ. ਸੀ. ਰੇਟ ਮੁਤਾਬਿਕ ਦਿੱਤੀਆਂ ਜਾਣ ਅਤੇ ਉਹਨਾਂ ਦੇ ਖਾਤਿਆਂ ਵਿੱਚ ਪਾਈਆਂ ਜਾਣ, ਸਫਾਈ ਸੇਵਕਾਂ ਦਾ ਈ. ਪੀ. ਐੱਫ ਦੇ ਅਕਾਉਂਟ ਸਫਾਈ ਸੇਵਕਾਂ ਨੂੰ ਦਿੱਤੇ ਜਾਣ, ਈ. ਪੀ. ਐੱਫ. ਦੇ ਅਕਾਉਂਟ ਨਾਲ ਸਫਾਈ ਸੇਵਕਾਂ ਦੇ ਆਧਾਰ ਕਾਰਡ ਨੰਬਰ, ਮੋਬਾਇਲ ਨੰਬਰ ਅਪਡੇਟ ਕੀਤੇ ਜਾਣ ਤਾਂ ਜੋ ਸਫਾਈ ਸੇਵਕਾਂ ਨੂੰ ਈ. ਪੀ. ਐੱਫ. ਸਬੰਧੀ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। 
ਕਮਿਸ਼ਨ ਵੱਲੋਂ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਸਫਾਈ ਸੇਵਕਾਂ ਦੀ ਤਨਖਾਹ ਉਹਨਾਂ ਦੇ ਖਾਤਿਆਂ ਵਿੱਚ ਡੀ. ਸੀ. ਰੇਟ ਮੁਤਾਬਿਕ ਪਾਈ ਜਾਵੇ। ਸਮੂਹ ਸਫਾਈ ਸੇਵਕਾਂ ਦਾ ਈ. ਪੀ. ਐੱਫ. ਵੀ ਹਰ ਮਹੀਨੇ ਉਹਨਾਂ ਦੇ ਈ. ਪੀ. ਐੱਫ. ਅਕਾਉਂਟ ਵਿੱਚ ਜਮ੍ਹਾਂ ਕਰਵਾਇਆ ਜਾਵੇ। ਜੇਕਰ ਸਫਾਈ ਸੇਵਕਾਂ ਨੁੂੰ ਡੀ. ਸੀ. ਰੇਟ ਤੋਂ ਤਨਖਾਹ ਘੱਟ ਜਾਂ ਈ. ਪੀ. ਐੱਫ. ਨਾ ਜਮ੍ਹਾਂ ਕਰਵਾਇਆ ਗਿਆ ਤਾਂ ਸਬੰਧਿਤ ਅਫਸਰ ਤੇ ਉਸ ਦਫਤਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਅੱਜ ਦੀ ਮੀਟਿੰਗ ਵਿੱਚ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਤਰਨਤਾਰਨ ਸ਼੍ਰੀ ਬਿਕਰਮਜੀਤ ਸਿੰਘ, ਈ. ਓ. ਤਰਨਤਾਰਨ ਕੰਵਲਜੀਤ ਸਿੰਘ, ਈ. ਓ. ਪੱਟੀ ਅਨਿਲ ਚੋਪੜਾ, ਜਨਰਲ ਮੈਨੇਜਰ ਰੋਡਵੇਜ, ਬਿਜਲੀ ਬੋਰਡ ਅਧਿਕਾਰੀ, ਪੁਲਿਸ ਵਿਭਾਗ ਤੋਂ ਅਧਿਕਾਰੀ, ਡੀ.ਐੱਮ.ਓ. ਐੱਸ.ਸੀ. ਕਾਰਪੋਰੇਸ਼ਨ, ਜਿ਼ਲ੍ਹਾ ਸਿੱਖਿਆ ਅਫਸਰ ਸੈਕੰਡਰੀ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅਧਿਕਾਰੀ ਆਦਿ ਸ਼ਾਮਿਲ ਹੋਏ।