Close

Members of Punjab State Commission for Scheduled Castes visit village Asal Uttar in the district

Publish Date : 17/03/2021
SCC
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸਾਹਿਬਾਨ ਵੱਲੋਂ ਜ਼ਿਲ੍ਹੇ ਦੇ ਪਿੰਡ ਆਸਲ ਉਤਾੜ ਦਾ ਦੌਰਾ
ਹਾਜ਼ਰ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਤਰਨ ਤਾਰਨ, 16 ਮਾਰਚ :
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸਾਹਿਬਾਨ ਸ਼੍ਰੀ ਰਾਜ ਕੁਮਾਰ ਹੰਸ ਅਤੇ ਸ਼੍ਰੀ ਦੀਪਕ ਕੁਮਾਰ ਵੇਰਕਾ ਵੱਲੋਂ ਨਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਆਸਲ ਉਤਾੜ ਤਹਿਸੀਲ ਪੱਟੀ ਜਿ਼ਲ੍ਹਾ ਤਰਨਤਾਰਨ ਦੀ ਸ਼ਿਕਾਇਤ ‘ਤੇ ਪਿੰਡ ਆਸਲ ਉਤਾੜ ਦਾ ਦੌਰਾ ਕੀਤਾ ਗਿਆ।ਇਸ ਮੌਕੇ ਉਹਨਾਂ ਹਾਜ਼ਰ ਲੋਕਾਂ ਦੀਆਂ ਵੀ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਪਿੰਡ ਆਸਲ ਉਤਾੜ ਪਹੰੁਚਣ ਉਪਰੰਤ ਸਿ਼ਕਾਇਤ ਕਰਤਾ ਵੱਲੋਂ ਕੀਤੀ ਗਈ ਸਿ਼ਕਾਇਤ ਸੰਬੰਧੀ ਪੁੱਛਣ ‘ਤੇ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੇ ਸਾਲ 2018 ਵਿੱਚ ਸੁਰਿੰਦਰ ਕੌਰ ਪਤਨੀ ਸੱਜਣ ਸਿੰਘ ਵਾਸੀ ਆਸਲ ਉਤਾੜ ਪਾਸੋਂ 12 ਮਰਲੇ ਗਵਾਹਨ ਦੀ ਹਾਜ਼ਰੀ ਵਿੱਚ ਖਰੀਦ ਕੀਤੀ ਸੀ। 
ਉਸ ਨੇ ਦੱਸਿਆ ਕਿ ਹੁਣ ਸੁਰਿੰਦਰ ਕੌਰ ਦੇ ਦਿਉਰ ਸਰਬਜੀਤ ਸਿੰਘ ਨੇ ਉਸ ਦੇ ਘਰ ਦੀ ਜਗ੍ਹਾ ‘ਤੇ ਕਬਜ਼ਾ ਕਰਨ ਲਈ ਮਿਤੀ 01.12.2020 ਨੂੰ ਸਮਾਂ ਤਕਰੀਬਨ ਸਵੇਰੇ 09:00 ਵਜੇ ਉਕਤ ਵਿਅਕਤੀਆਂ ਨੇ 20-21 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਆਣ ਦੇ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਬੋਲੇ, ਉਸ ਦੇ ਦੋਹਾਂ ਪੁੱਤਰਾਂ ਅਤੇ ਉਸ ਉਪਰ ਤਲਵਾਰਾਂ, ਬੇਸਬਾਲਾਂ ਨਾਲ ਵਾਰ ਕੀਤੇ, ਉਸ ਦੀ ਪਤਨੀ ਦੀ ਵੀ ਕੁੱਟਮਾਰ ਕੀਤੀ, ਕੱਪੜੇ ਪਾੜੇ, ਵਾਲ ਵੀ ਪੁੱਟੇ, ਘਰ ਦੀ ਕੰਧ ਢਾਹ ਦਿੱਤੀ, ਘਰ ਦੀਆਂ ਖਿੜਕੀਆਂ ਦੇ ਸ਼ੀਸੇ਼ ਤੋੜੇ ਅਤੇ ਕਮਰੇ ਦਾ ਦਰਵਾਜਾ ਤਲਵਾਰਾਂ ਨਾਲ ਵਾਰ ਕਰਕੇ ਤੋੜ ਦਿੱਤਾ । ਇਸ ਦੇ ਨਾਲ ਹੀ ਸਾਰੇ ਪਰਿਵਾਰ ਨੂੰ ਜਾਨੋ ਮਾਰਨ ਦੀ ਕੋਸਿ਼ਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਕਿ ਇਹ ਘਰ ਖਾਲੀ ਕਰ ਦਿਉ ਨਹੀਂ ਤਾਂ ਸਾਰੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ, ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦੇ ।
ਸਿ਼ਕਾਇਤ ਕਰਤਾ ਨੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਕਿਹਾ ਕਿ ਉਹਨਾਂ ਨੁੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧੀ ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਇਸ ਘਟਨਾ ਦੀ ਜਾਂਚ ਕਰਨ ਲਈ ਉੱਪ ਕਪਤਾਨ ਪੁਲਿਸ ਭਿੱਖੀਵਿੰਡ ਅਤੇ ਉੱਪ ਮੰਡਲ ਮੈਜਿਸਟਰੇਟ ਭਿੱਖੀਵਿੰਡ ਦੀ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਆਦੇਸ਼ ਦਿੱਤੇ ਕਿ ਰਿਪੋਰਟ ਪੰਦਰਾਂ ਦਿਨਾਂ ਦੇ ਵਿੱਚ-ਵਿੱਚ ਉਹਨਾਂ ਦੇ ਦਫਤਰ ਵਿਖੇ ਪੁੱਜਦੀ ਕੀਤੀ ਜਾਵੇ ਅਤੇ ਮਿਤੀ 01 ਅਪ੍ਰੈਲ, 2021 ਤੱਕ ਉੱਪ ਕਪਤਾਨ ਪੁਲਿਸ, ਭਿੱਖੀਵਿੰਡ ਉਹਨਾਂ ਦੇ ਦਫਤਰ ਚੰਡੀਗੜ੍ਹ ਵਿਖੇ ਖੁਦ ਹਾਜ਼ਰ ਹੋ ਕੇ ਮੁਕੰਮਲ ਰਿਪੋਰਟ ਪੇਸ਼ ਕਰਨਗੇ।
ਇਸ ਮੌਕੇ ਉੱਪ ਕਪਤਾਨ ਪੁਲਿਸ ਭਿੱਖੀਵਿੰਡ, ਐੱਸ. ਐੱਚ. ਓ. ਵਲਟੋਹਾ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਪੱਟੀ, ਪੰਚਾਇਤ ਸਕੱਤਰ, ਕਾਨੂੰਨਗੋ ਭਿੱਖੀਵਿੰਡ ਆਦਿ ਹਾਜ਼ਰ ਸਨ।