Close

MLA Shri. Harminder Singh Gill and Deputy Commissioner laid the foundation stone of District Institute for Education and Training at village Kairon.

Publish Date : 27/05/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਨੇ ਪਿੰਡ ਕੈਰੋਂ ਵਿਖੇ “ਡਿਸਟ੍ਰਿਕਟ ਇੰਸਟੀਚਿਊਟ ਫ਼ਾੱਰ ਐਜੂਕੇਸ਼ਨ ਐਂਡ ਟਰੇਨਿੰਗ” ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ
4 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਮਾਰਤ ਦਾ ਕੰੰਮ 6 ਮਹੀਨਿਆਂ ਵਿੱਚ ਹੋਵੇਗਾ ਮੁਕੰਮਲ
ਤਰਨ ਤਾਰਨ, 27 ਮਈ :
ਹਲਕਾ ਵਿਧਾਇਕ ਪੱਟੀ ਸ੍ਰ. ਹਰਮਿੰਦਰ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੈਰੋਂ ਵਿਖੇ 4 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ “ਡਿਸਟ੍ਰਿਕਟ ਇੰਸਟੀਚਿਊਟ ਫ਼ਾੱਰ ਐਜੂਕੇਸ਼ਨ ਐਂਡ ਟਰੇਨਿੰਗ” (ਡੀ. ਆਈ. ਈ. ਟੀ. ) ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਪੱਟੀ ਸ੍ਰ. ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦੇ ਜਿੱਥੇ ਕੋਵਿਡ-19 ਮਹਾਂਮਾਰੀ ਵਿਰੁੱਧ ਜੰਗ ਲੜੀ ਜਾ ਰਹੀ ਹੈ, ਉੱਥੇ ਵਿਕਾਸ ਕੰਮਾਂ ਵਿੱਚ ਵੀ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਖਾਸਕਰ ਹਲਕਾ ਪੱਟੀ ਵਿੱਚ ਵਿਕਾਸ ਕਾਰਜ ਨਿਰੰਤਰ ਚੱਲਦੇ ਰਹਿਣਗੇ।
ਸ੍ਰ. ਗਿੱਲ ਨੇ ਕਿਹਾ ਕਿ “ਡਿਸਟ੍ਰਿਕਟ ਇੰਸਟੀਚਿਊਟ ਫ਼ਾੱਰ ਐਜੂਕੇਸ਼ਨ ਐਂਡ ਟਰੇਨਿੰਗ” ਦੀ ਇਮਾਰਤ ਤੇ ਲੱਗਭੱਗ 4 ਕੋਰੜ 17 ਲੱਖ ਰੁਪਏ ਦਾ ਖਰਚ ਆਵੇਗਾ। ਉਹਨਾਂ ਕਿਹਾ ਕਿ 5 ਏਕੜ ਜ਼ਮੀਨ ਵਿੱਚ ਬਣਨ ਵਾਲੀ ਸੰਸਥਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਆਉਣ ਵਾਲੇ 6 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਹ ਅਦਾਰੇ ਦੇ ਬਣਨ ਨਾਲ ਹਲਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਵੇਗੀ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਵੀ ਸਹਾਈ ਹੋਵੇਗੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਰੋਂ ਪਿੰਡ ਵਿੱਚ ਬਣਾਈ ਜਾ ਰਹੀ ਲਾਅ ਯੂਨੀਵਰਸਿਟੀ ਵਿੱਚ ਵੀ ਇਸ ਸਾਲ ਜੁਲਾਈ-ਅਗਸਤ ਮਹੀਨੇ ਵਿੱਚ ਪਹਿਲਾ ਸ਼ੈਸਨ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ “ਡਿਸਟ੍ਰਿਕਟ ਇੰਸਟੀਚਿਊਟ ਫ਼ਾੱਰ ਐਜੂਕੇਸ਼ਨ ਐਂਡ ਟਰੇਨਿੰਗ” ਦੀ ਇਮਾਰਤ ਪਿੰਡ ਕੈਰੋਂ ਵਿਖੇ ਮੌਜੂਦਾ ਸਿੱਖਿਆ ਵਿਭਾਗ ਦੀ ਮਾਲਕੀ 5 ਏਕੜ ਜ਼ਮੀਨ ਵਿੱਚ ਬਣਾਈ ਜਾ ਰਹੀ ਹੈ।ਇਹ ਇਮਾਰਤ ਦੋ ਮੰਜ਼ਿਲਾਂ ਹੋਵੇਗੀ, ਜਿਸ ਦਾ ਕੁੱਲ਼ ਕਵਰਡ ਏਰੀਆ 23089 ਵਰਗ ਫੁੱਟ ਹੋਵੇਗਾ।ਇਸ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਪ੍ਰਬੰਧਕੀ ਬਲਾਕ ਤੋਂ ਇਲਾਵਾ ਦੋ ਲੈਬਜ਼, ਸਟਾਫ਼ ਰੂਮ, ਕੰਪਿਊਟਰ ਰੂਮ, ਸੈਮੀਨਾਰ ਰੂਮ, ਫਿਜ਼ੀਕਲ ਐਜ਼ੂਕੇਸ਼ਨ ਰੂਮ, ਜੈਂਟਸ ਤੇ ਲੇਡੀਜ਼ ਟੁਆਇਲਟ ਬਣਾਏ ਜਾਣੇ ਹਨ।ਇਸ ਤੋਂ ਇਲਾਵਾ ਦੂਜੀ ਮੰਜ਼ਿਲ ‘ਤੇ ਜਾਣ ਲਈ ਪੌੜੀਆਂ ਤੇ ਰੈਂਪ ਦੀ ਪ੍ਰੋਵੀਜ਼ਨ ਵੀ ਕੀਤੀ ਗਈ ਹੈ। ਦੂਜੀ ਮੰਜ਼ਿਲ ‘ਤੇ ਚਾਰ ਕਲਾਸ ਰੂਮ, ਈ. ਟੀ. ਡਿਸਪਲੇਅ, ਰੀਸੋਰਸਿਸ ਰੂਮ, ਵਰਕ ਐਕਸਪੀਰੀਐਂਸ ਐਂਡ ਐਕਟੀਵਿਟੀ ਰੂਮ, ਪ੍ਰੋਫਾੱਰਮਿੰਗ ਆਰਟ ਰੂਮ, ਵਿਜ਼ੂਅਲ ਆਰਟ ਰੂਮ, ਸਟੋਰ ਅਤੇ ਜੈਂਟਸ ਤੇ ਲੇਡੀਜ਼ ਟੁਆਇਲਟ ਬਣਾਏ ਜਾਣੇ ਹਨ।
ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਸਿੱਧੂ, ਐਕਸੀਅਨ ਪੀ. ਡਬਲਯੂ. ਡੀ. ਸ੍ਰੀ ਜਸਬੀਰ ਸਿੰਘ ਸੋਢੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸਤਨਾਮ ਸਿੰਘ ਅਤੇ ਕਾਂਗਰਸੀ ਆਗੂ ਸ੍ਰੀ ਵਜ਼ੀਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
—————-