Close

Monthly review meeting held by the Deputy Commissioner with the officers to review the progress of the works of the Revenue Department

Publish Date : 10/03/2021
DC Sir
ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਕੀਤੀ ਗਈ ਮਹੀਨਾਵਾਰ ਰੀਵਿਉ ਮੀਟਿੰਗ
ਤਰਨ ਤਾਰਨ, 09 ਮਾਰਚ :
ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਮਹੀਨਾਵਾਰ ਰੀਵਿਉ ਮੀਟਿੰਗ ਕੀਤੀ ਗਈ।ਇਸ ਮੌਕੇ ਵਧਕਿ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰੋਹਿਤ ਗੁਪਤਾ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਾਲ 2018-19 ਨੂੰ ਅਤੇ ਸਾਲ 2019-20 ਦੀਆਂ ਜਮਾਬੰਦੀਆ ਦੇ ਕੰਮ ਮੁਕੰਮਲ ਹੋਣ ਬਾਰੇ ਸਬੰਧਤ ਅਫਸਰਾਂ ਕੋਲੋ ਇਸਦੇ ਬਾਰੇ ਜਾਣਕਾਰੀ ਲਈ ਗਈ ਅਤੇ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਅਤੇ ਨਾਲ ਹੀ ਜਿਲ੍ਹਾ ਤਰਨਤਾਰਨ ਵਿਖੇ ਪੈਦੀਆ ਤਹਿਸੀਲਾਂ ਸਬ-ਤਹਿਸੀਲਾਂ ਵਿੱਚ ਕਾਫੀ ਲੰਬੇ ਸਮੇ ਤੋ ਚਲੇ ਆ ਰਹੇ ਇੰਤਕਾਲਾ ਬਾਰੇ ਵਿੱਚ ਸਬੰਧਤ ਅਫਸਰਾਂ ਕੋਲੋ ਪੁਛਿਆ ਗਿਆ, ਜਿਸ ਵਿੱਚ ਅਫਸਰਾ ਵੱਲੋ ਇਹ ਯਕੀਨ ਦਵਾਇਆ ਗਿਆ ਕਿ ਅਗੇਤਰੀ ਮਹੀਨਾਵਾਰ ਮੀਟਿੰਗ ਤੋ ਪਹਿਲਾ ਪਹਿਲਾ ਲੰਬਿਤ ਪਏ ਇੰਤਕਾਲਾ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। 
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਦ ਕੇਂਦਰਾ ਤੋਂ ਜਿਹੜੀ ਫਰਦਾਂ 25 ਰੁਪਏ ਪ੍ਰਤੀ ਪੇਜ਼ ਦੇ ਹਿਸਾਬ ਨਾਲ ਮਿਲਦੀ ਹੈ, ਹੁਣ ਸਰਕਾਰ ਵੱਲੋ ਇਹੋ ਫਰਦ 50 ਰੁਪਏ ਪ੍ਰਤੀ ਪੇਜ਼ ਰਾਹੀਂ ਘਰ ਬੈਠੇ ਡਾਰ ਰਾਹੀਂ ਵੀ ਮੰਗਵਾਇਆ ਜਾ ਸਕੇਗੀ ਅਤੇ ਇਸ ਦੀ ਪ੍ਰਕੀਰਿਆ ਵੀ ਆਰੰਭੀ ਜਾ ਚੁੱਕੀ ਹੈ । ਜੇਕਰ ਕਿਸੇ ਨੂੰ ਆਪਣੀ ਫਰਦ ਘਰ ਬੈਠੇ ( ਡਾਕ ਰਾਹੀ )  ਸਰਕਾਰੀ ਮੋਹਰ ਲੱਗੇ ਹੋਈ ਚਾਹੀਦੀ ਹੈ ਤਾਂ ਸਬੰਧਤ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ  ਅਪਲਾਈ ਕਰੇਗਾ ਅਤੇ ਸਰਕਾਰੀ ਫੀਸ   ਜਮਾ ਕਰਵਾ ਕੇ 2-3 ਦਿਨਾਂ ਵਿੱਚ ਸਬੰਧਤ ਨੂੰ ਰਜਿਸਟਰ ਡਾਕ ਰਾਹੀ ਫਰਦ ਪ੍ਰਾਪਤ ਹੋ ਸਕੇਗੀ 
ਡਿਪਟੀ ਕਮਿਸ਼ਨਰ ਵੱਲੋਂ ਮੁਸਾਵੀਆ ਦੇ  ਪਿੰਡਾਂ ਬਾਰੇ ਵੀ ਸਬੰਧਤ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਤੋਂ ਇਸਦੇ ਬਾਰੇ ਜਾਣਕਾਰੀ ਲਈ ਗਈ ਅਤੇ ਸਬੰਧਤ ਅਫਸਰਾਂ ਵੱਲੋ ਇਹ ਯਕੀਨ ਦਵਾਇਆ ਗਿਆ ਕਿ  ਇਸ ਸਬੰਧੀ ਕੰਮਾਂ ਨੂੰ 04-05 ਦਿਨਾਂ ਵਿੱਚ ਮੁਕੰਮਲ ਕਰ ਕੇ ਸਬੰਧਤ ਵਿਭਾਗ ਨੂੰ ਇਸਦੀ ਰਿਪੋਰਟ ਭੇਜ ਦਿੱਤੀ ਜਾਵੇਗੀ ।