MP Mr. Jasbir Singh Gill (Dimpa) pays homage at the historic Gurudwara Shaheed Baba Deep Singh Ji at village Pahuwind
Publish Date : 27/01/2021

ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਪਿੰਡ ਪਹੁਵਿੰਡ ਵਿਖੇ ਇਤਿਹਾਸਿਕ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਟੇਕਿਆ ਮੱਥਾ
ਇਤਿਹਾਸਿਕ ਪਿੰਡ ਪਹੁਵਿੰਡ ਵਿੱਚ ਸੰਸਦ ਅਦਰਸ਼ ਗ੍ਰਾਮ ਯੋਜਨਾ ਤਹਿਤ ਸੀਵਰੇਜ ਪਾਉਣ ਦੇ ਕੰਮ ਲਈ 75 ਲੱਖ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ
ਪਹੁਵਿੰਡ (ਤਰਨ ਤਾਰਨ), 27 ਜਨਵਰੀ :
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਪਿੰਡ ਪਹੁਵਿੰਡ ਵਿਖੇ ਇਤਿਹਾਸਿਕ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚ ਕੇ ਮੱਥਾ ਟੇਕਿਆ।ਇਸ ਮੌਕੇ ਹਲਕਾ ਵਿਧਾਇਕ ਖੇਮਕਰਨ ਸ੍ਰੀ ਸੁਖਪਾਲ ਸਿੰਘ ਭੁੱਲ਼ਰ, ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਹਨਾਂ ਨੇ ਨਾਲ ਸਨ।ਇਸ ਮੌਕੇ ਗੁਰੂਦੁਆਰਾ ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਹਨਾਂ ਇਤਿਹਾਸਿਕ ਪਿੰਡ ਪਹੁਵਿੰਡ ਵਿੱਚ ਸੀਵਰੇਜ ਪਾਉਣ ਦੇ ਕੰਮ ਲਈ 75 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੂੰ ਸੌਂਪਿਆ।ਉਹਨਾਂ ਕਿਹਾ ਕਿ ਪਿੰਡ ਪਹੁਵਿੰਡ ਵਿਖੇ ਐੱਲ. ਈ. ਡੀ ਲਾਇਟਾਂ ਲਗਾਉਣ ਲਈ ਵੀ ਜਲਦੀ ਹੀ ਗ੍ਰਾਂਟ ਦਿੱਤੀ ਜਾਵੇਗੀ।
ਜਿਕਰਯੋਗ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਵੱਲੋਂ ਇਤਿਹਾਸਿਕ ਪਿੰਡ ਪਹੁਵਿੰਡ ਨੂੰ ਸੰਸਦ ਅਦਰਸ਼ ਗ੍ਰਾਮ ਯੋਜਨਾ ਤਹਿਤ ਚੁਣਿਆ ਗਿਆ ਹੈ। ਇਸ ਯੋਜਨਾ ਤਹਿਤ ਇਸ ਪਿੰਡ ਵਿੱਚ ਕਰਵਾਏ ਜਾਣ ਵਾਲੇ ਵਿਸ਼ੇਸ ਵਿਕਾਸ ਕਾਰਜਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਰਾਹੀਂ ਸਰਵੇ ਕਰਵਾਇਆ ਜਾ ਰਿਹਾ ਹੈ।ਸੰਸਦ ਅਦਰਸ਼ ਗ੍ਰਾਮ ਯੋਜਨਾ ਮੰਤਵ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਇਲਾਵਾ ਪਿੰਡ ਅਤੇ ਉਥੋਂ ਦੇ ਲੋਕਾਂ ਵਿੱਚ ਕੁਝ ਮਹੱਤਵਾਂ ਨੂੰ ਪਾਉਣਾ ਹੈ ਤਾਂ ਜੋ ਉਹ ਦੂਜਿਆ ਲਈ ਅਦਰਸ਼ ਬਣ ਸਕਣ।ਇਸ ਯੋਜਨਾ ਤਹਿਤ ਵਿਕਾਸ ਪ੍ਰਕਿਰਿਆਵਾਂ ਨੂੰ ਗਤੀ ਪ੍ਰਦਾਨ ਕੀਤੀ ਜਾਵੇਗੀ ਤੋਂ ਪਿੰਡ ਨੂੰ ਸਮੁੱਚੇ ਵਿਕਾਸ ਵੱਲ ਲੈ ਕੇ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਸ੍ਰੀ ਰਾਜਬੀਰ ਸਿੰਘ ਵਰਨਾਲਾ, ਇੰਦਰਬੀਰ ਸਿੰਘ ਸਰਪੰਚ, ਕਿਰਨਜੀਤ ਸਿੰਘ ਮਿੱਠਾ, ਬਿੱਟੂ ਆਸਲ, ਰਾਜ ਪਹੁਵਿੰਡ ਵੀ ਹਾਜ਼ਰ ਸਨ।