Close

Newborn girls and their mothers honored on Republic Day in the context of National Children’s Day

Publish Date : 28/01/2021
DC
ਰਾਸ਼ਟਰੀ ਬਾਲੜੀ ਦਿਵਸ ਦੇ ਸੰਦਰਭ ਵਿੱਚ ਗਣਤੰਤਰ ਦਿਵਸ ਮੌਕੇ ‘ਤੇ ਨਵਜੰਮੀਆਂ ਬੱਚੀਆਂ  ਅਤੇ ਉਨ੍ਹਾਂ ਦੀ ਮਾਂਵਾਂ ਨੂੰ ਕੀਤਾ ਗਿਆ ਸਨਮਾਨਿਤ
ਰਾਸ਼ਟਰੀ ਕੰਨਿਆ ਬਾਲ ਦਿਵਸ ਮੌਕੇ ‘ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੰਡੇ ਗਏ ਸਕੂਲ ਬੈਗ 
ਤਰਨ ਤਾਰਨ, 27 ਜਨਵਰੀ :
“ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਅਧੀਨ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਵੀਰ ਅਗਨੀਹੋਤਰੀ ਵਲੋਂ ਰਾਸ਼ਟਰੀ ਬਾਲੜੀ ਦਿਵਸ ਦੇ ਸੰਦਰਭ ਵਿੱਚ 26 ਜਨਵਰੀ 2021 ਗਣਤੰਤਰ ਦਿਵਸ ਮੌਕੇ ‘ਤੇ ਨਵਜੰਮੀਆਂ ਬੱਚੀਆਂ, ਉਨ੍ਹਾਂ ਦੀ ਮਾਂਵਾਂ ਅਤੇ ਦਾਦਾ ਦਾਦੀ ਨੂੰ ਬੇਬੀ ਬਲੈਨਕਿਟ, ਬੇਬੀ ਸੂਟ, ਹਿਮਾਲਿਆ ਦੀ ਬੇਬੀ ਕਿੱਟਸ ਅਤੇ ਧੀ ਵਧਾਈ ਸਵਰਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ । 
ਇਸ ਮੌਕੇ ਰਾਜੇਸ਼ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਦੱਸਿਆ ਗਈਆਂ ਕਿ 20 ਜਨਵਰੀ ਤੋਂ 26 ਜਨਵਰੀ ਤੱਕ ਸਾਰੇ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਇਸ ਸਾਲ ਨਵਜਨਮੀਆਂ ਧੀਆਂ ਨੂੰ ਸਨਮਾਨਿਤ ਕਰਕੇ ਰਾਸ਼ਟਰੀ ਕੰਨਿਆ ਬਾਲ ਦਿਵਸ ਮਨਾਇਆ ਗਿਆ । ਉਹਨਾਂ ਦੱਸਿਆ ਕਿ 24 ਜਨਵਰੀ, 21 ਨੂੰ  ਜਿਲ੍ਹਾ ਤਰਨ ਤਾਰਨ ਦੇ 498 ਪਿੰਡਾਂ ਵਿੱਚ ਨਵਜਨਮੀਆਂ ਧੀਆਂ ਅਤੇ ਉਨ੍ਹਾ ਦੀਆਂ ਮਾਵਾਂ ਤੇ ਪਰਿਵਾਰ ਦੀ ਧੀਆਂ ਦੇ ਜਨਮ ‘ਤੇੇ ਖੁਸ਼ੀਆ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬੱਚਿਆਂ ਵਲੋਂ ਕੇਕ ਕਟਵਾ ਕੇ ਅਤੇ ਉਨ੍ਹਾ ਦਾ ਸਨਮਾਨ ਕੀਤਾ ਗਿਆ।  
ਉਹਨਾਂ ਕਿਹਾ ਕਿ ਰਾਸ਼ਟਰੀ ਕੰਨਿਆ ਬਾਲ ਦਿਵਸ ਮੌਕੇ ‘ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਸਕੂਲ ਬੈਗ ਵੀ ਵੰਡੇ ਗਏ ਹਨ। ਪਿੰਡਾਂ ਵਿੱਚ ਘਰ ਦੇ ਬਾਹਰ ਬੇਟੀਆਂ ਦੇ ਨਾਵਾਂ ਦੀ ਨੇਮ ਪਲੇਟ ਵੀ ਲਗਾਈ ਗਈ ਅਤੇ ਵੱਖ-ਵੱਖ ਵਿਭਾਗਾਂ ਵਲੋਂ ਇਨ੍ਹਾ ਪ੍ਰੋਗਰਾਮਾ ਵਿੱਚ ਸ਼ਾਮਿਲ ਹੋ ਕੇ ਵਿਭਾਗਾ ਵਲੋਂ ਚਲਾਈਆਂ ਜਾ ਰਹਿਆ ਸਕੀਮਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਧੀਆਂ ਨੂੰ ਵੀ ਪਰਿਵਾਰ ਵਿੱਚ ਬਰਾਬਰ ਦਾ ਦਰਜਾ ਦੇਣ ਦੀ ਅਪੀਲ ਕੀਤੀ ਗਈ ।
ਜਿਲ੍ਹੇ ਵਿੱਚ ਚੱਲ ਰਹੀ ਬਾਲ ਹੈੱਲਪ ਲਈਨ 1098 ਵਲੋਂ ਵੀ ਇਨ੍ਹਾ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਬੱਚਿਆਂ ਅਤੇ ਮਾਤਾਵਾਂ ਨੂੰ ਤੋਹਫ਼ੇ ਦਿਤੇ ਗਏ ਅਤੇ ਬਾਲ ਹੈੱਲਪ ਲਈਨ 1098 ਵਲੋਂ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਕੋਵਿਡ-19 ਦੋਰਾਨ ਬਾਲ ਹੈੱਲਪ ਲਾਈਨ 1098 ਵਲੋਂ ਜ਼ਿਲ੍ਹੇ ਵਿੱਚ ਲਗਭਗ 3230 ਪਰਿਵਾਰ ਨੂੰ ਜਰੂਰੀ ਰਾਸ਼ਨ ਅਤੇ ਮੈਡੀਕਲ ਸਹੂਲਤਾਂ ਮੁਹੱਈਆਂ ਕਰਵਾਈਆਂ ਗਾਈਆਂ ਹਨ।
ਸ਼੍ਰੀ ਜਗਮੇਲ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਬੱਚਿਆਂ ਨੂੰ ਅੱਗੇ ਲਿਆਉਣ ਲਈ ਵਿਭਾਗ ਵਲੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵਿਭਾਗ ਦੀਆਂ ਸਕੀਮਾਂ ਉਨ੍ਹਾਂ ਤੱਕ ਮੁਹਾਇਆ ਕਰਵਾਈਆਂ ਜਾ ਰਹੀਆਂ ਹਨ । ਇਸ ਸਾਲ ਜਿਲ੍ਹੇ ਵਿੱਚ ਕੁਲ 4120 ਨਵਜੰਮੀਆਂ ਬੱਚੀਆਂ ਹਨ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। 0 ਤੋਂ 18 ਸਾਲ ਦੇ ਬੱਚਿਆਂ ਨੂੰ ਆਉਣ ਵਾਲੀ ਔਕੜਾਂ ਨੂੰ ਦੁਰ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰਬਰ 311 ਅਤੇ ਬਾਲ ਹੈੱਲਪ ਲਾਈਨ 1098 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਵਿੱਚ ਬਾਲ ਹੈੱਲਪ ਲਾਈਨ 1098 ਵਲੋਂ ਹੁਣ ਤੱਕ 83 ਕੇਸਾ ਦਾ ਨਿਪਟਾਰਾ ਕੀਤਾ ਗਿਆ ਹੈ।