Close

One-time use plastic is a major problem for our environment – Deputy Commissioner Tarn Taran

Publish Date : 27/09/2019
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਇੱਕ ਵਾਰੀ ਵਰਤੋਂ ਵਾਲਾ ਪਲਾਸਟਿਕ ਸਾਡੇ ਚੌਗਿਰਦੇ ਲਈ ਵੱਡੀ ਸਮੱਸਿਆ-ਡਿਪਟੀ ਕਮਿਸ਼ਨਰ
ਵਾਤਾਵਰਨ ਸੰਭਾਲ ਦੇ ਇਸ ਵੱਡੇ ਕਾਰਜ ਵਿਚ ਹਰ ਇਕ ਨਾਗਰਿਕ ਆਪਣੀ ਭੁਮਿਕਾ ਨਿਭਾਏ
2 ਅਕਤੂਬਰ ਤੋਂ ਪੌਲੀਥੀਨ ਦੇ ਲਿਫਾਫਿਆਂ ਦਾ ਹੋਵੇਗਾ ਖਾਤਮਾ
ਖਰੀਦ-ਵੇਚ ਤੇ ਵਰਤੋਂ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਕਰਨ ਦੀ ਆਦਤ ਪਾਉਣ ਦੀ ਕੀਤੀ ਅਪੀਲ
 ਤਰਨ ਤਾਰਨ, 27 ਸਤੰਬਰ :
ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਅਕਤੂਬਰ 2019 ਤੋਂ ਪੌਲੀਥੀਨ ਦੇ ਲਿਫਾਫਿਆਂ ਸਮੇਤ ਇੱਕੋ ਵਾਰ ਇਸਤੇਮਾਲ ਹੋਣ ਵਾਲੀ ਪਲਾਸਟਿਕ ਦੀ ਵਰਤੋਂ ਬੰਦ ਹੋਣ ਜਾ ਰਹੀ ਹੈ। ਇਸ ਸੰਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਵੱਖ ਵੱਖ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁੰਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਅਤੇ ਸਭ ਨੂੰ ਅਪੀਲ ਕੀਤੀ ਕਿ ਵਾਤਾਵਰਨ ਸੰਭਾਲ ਦੇ ਇਸ ਵੱਡੇ ਕਾਰਜ ਵਿਚ ਹਰ ਇਕ ਨਾਗਰਿਕ ਆਪਣੀ ਭੁਮਿਕਾ ਨਿਭਾਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਸਿਚਲ ਸਰਜਨ ਡਾ. ਅਨੂਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਗਨਦੀਪ ਸਿੰਘ ਵਿਰਕ, ਐੱਸ. ਪੀ. ਹੈੱਡ ਕੁਆਟਰ ਸ੍ਰੀ ਗੌਰਵ ਤੂਰਾ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਐੱਸ, ਡੀ. ਐੱਮ. ਪੱਟੀ ਸ੍ਰੀ ਨਵਰਾਜ ਸਿੰਘ ਬਰਾੜ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਜਗਜੀਤ ਸਿੰਘ, ਕਾਰਜ ਸਾਧਕ ਅਫ਼ਸਰ ਸ੍ਰੀ ਅਨਿਲ ਚੋਪੜਾ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁੰਮਾਇੰਦਿਆਂ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਕ ਵਾਰੀ ਵਰਤੋਂ ਵਾਲਾ ਪਲਾਸਟਿਕ ਸਾਡੇ ਚੌਗਿਰਦੇ ਲਈ ਵੱਡੀ ਸਮੱਸਿਆ ਹੈ, ਜਿਸ ਦੇ ਮਾੜੇ ਪ੍ਰਭਾਵ ਅਸਿੱਧੇ ਤੌਰ ‘ਤੇ ਮਨੁੱਖੀ ਸਿਹਤ ‘ਤੇ ਪੈ ਰਹੇ ਹਨ। ਇਸੇ ਲਈ ਸਰਕਾਰ ਵੱਲੋਂ ਇਸਦੀ ਵਰਤੋਂ ‘ਤੇ ਰੋਕ ਲਗਾਈ ਜਾ ਰਹੀ ਹੈ। ਉਨਾਂ ਨੇ ਸਮਾਜ ਦੇ ਹਰ ਇਕ ਨਾਗਰਿਕ ਨੂੰ ਅਪੀਲ ਕੀਤੀ ਕਿ ਉਹ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਦੀ ਆਦਤ ਪਾਉਣ ਅਤੇ ਪੌਲੀਥੀਨ ਵਰਗੇ ਘਾਤਕ ਲਿਫਾਫਿਆਂ ਦੀ ਵਰਤੋਂ ਛੱਡ ਦੇਣ। ਉਨਾਂ ਨੇ ਕਿਹਾ ਕਿ 2 ਅਕਤੂਬਰ ਤੋਂ ਬਾਅਦ ਪੌਲੀਥੀਨ ਲਿਫਾਫਿਆਂ ਦੀ ਖਰੀਦ, ਵੇਚ ਜਾਂ ਵਰਤੋਂ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜ਼ਿਲਾ ਤਰਨ ਤਾਰਨ ਵਿੱਚ ਸਬੰਧਿਤ ਵਿਭਾਗਾਂ ਰਾਹੀਂ ਸ਼ਹਿਰਾਂ ਤੇ ਪਿੰਡਾਂ ਵਿੱਚ 2 ਅਕਤੂਬਰ ਨੂੰ ਸਾਰੇ ਲੋਕ ਕਾਰ ਸੇਵਾ ਰਾਹੀਂ ਪੌਲੀਥੀਨ ਇੱਕਠਾ ਕਰਨਗੇ ਅਤੇ ਅੱਗੇ ਤੋਂ ਪੌਲੀਥੀਨ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕਣਗੇ। ਇਸ ਤੋਂ ਬਾਅਦ ਨਗਰ ਕੋਂਸਲਾਂ  ਰਾਹੀਂ 3 ਤੋਂ 7 ਅਕਤੂਬਰ ਤੱਕ ਇਹ ਇੱਕਠਾ ਕੀਤਾ ਪਲਾਸਟਿਕ ਆਪਣੀ ਸੰਗਿ੍ਰਹ ਕੇਂਦਰ ‘ਤੇ ਲੈ ਕੇ ਜਾਇਆ ਜਾਵੇਗਾ, ਜਿੱਥੇ 11 ਅਕਤੂਬਰ ਤੱਕ ਇਸਦਾ ਵਰਗੀਕਰਨ ਕਰਕੇ ਇਸਨੂੰ ਅੰਤਿਮ ਨਿਪਟਾਰੇ ਲਈ ਭੇਜ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਇਸ 2 ਅਕਤੂਬਰ ਤੋਂ ਬਾਅਦ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੌਲੀਥੀਨ ਦੇ ਲਿਫਾਫੇ ਵਰਤਣ ਅਤੇ ਖਰੀਦ-ਵੇਚ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਹਾਤੀ ਜੀਵੀਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹਾਂ ਨੂੰ ਕਪੜੇ ਦੇ ਥੈਲੇ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਨੂੰ ਸਸਤੇ ਭਾਅ ‘ਤੇ ਅਸਾਨੀ ਨਾਲ ਕੱਪੜੇ ਦੇ ਥੈਲੇ ਮਿਲ ਸਕਣ।
—————–