Close

Online schools open for government schools students at their homes

Publish Date : 06/05/2021
DD

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰ ਖੁੱਲੇ ਆਨਲਾਈਨ ਸਕੂਲ

ਵਿਦਿਆਰਥੀਆਂ ਨੇ ਚਾਈਂ-ਚਾਈਂ ਲਗਾਈਆਂ ਆਨਲਾਈਨ ਕਲਾਸਾਂ

ਤਰਨਤਾਰਨ 7 ਮਈ(      ) ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਚੱਲਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਭਾਵੇਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਬੁਲਾ ਕੇ ਪੜਾਈ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ ਇਸ ਵਰੇ ਵੀ ਵਿਦਿਆਰਥੀਆਂ ਦੇ ਪੜਾਈ ਦੇ ਨੁਕਸਾਨ ਦੀ ਭਰਪਾਈ ਲਈ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਡੀ ਡੀ ਪੰਜਾਬੀ ਚੈਨਲ ਤੇ ਪ੍ਰਸਾਰਿਤ ਕੀਤੀਆਂ ਗਈਆਂ। 5 ਮਈ ਤੋਂ ਸ਼ੁਰੂ ਹੋਈਆਂ ਇਹਨਾਂ ਕਲਾਸਾਂ ਦਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਏਡਿਡ ਅਤੇ ਐਫਲੀਏਟਿਡ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਭਰਪੂਰ ਲਾਹਾ ਲਿਆ।

                ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਭਾਵੇਂ ਪਿਛਲੇ ਵਰੇ ਵੀ ਵੱਖ-ਵੱਖ ਆਨਲਾਈਨ ਮਾਧਿਅਮਾਂ ਰਾਹੀਂ ਵਿਦਿਆਰਥੀਆਂ ਨੂੰ ਪੜਾਈ ਨਾਲ ਲਗਾਤਾਰ ਜੋੜੀ ਰੱਖਣ ਦੇ ਅਣਥੱਕ ਉਪਰਾਲੇ ਕੀਤੇ ਸਨ। ਪਰ ਇਸ ਵਾਰ ਪਿਛਲੇ ਸਾਲ ਰਹਿ ਗਈਆਂ ਖਾਮੀਆਂ ਨੂੰ ਸੁਧਾਰ ਕੇ ਇਸ ਵਾਰ ਵਿਭਾਗ ਵੱਲੋਂ ਪੂਰਨ ਯੋਜਨਾਬੱਧ ਤਰੀਕੇ ਰਾਹੀਂ ਸਮਾਂ ਸਾਰਣੀ ਜਾਰੀ ਕਰਕੇ ਇਹਨਾਂ ਆਨਲਾਈਨ ਜਮਾਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜਾਈ ਸਬੰਧੀ ਉਠਾਏ ਜਾ ਰਹੇ ਕਦਮ ਕਾਬਿਲੇ ਤਾਰੀਫ਼ ਹਨ। ਸਵੇਰੇ 9 ਵਜੇ ਤੋਂ 10.38 ਮਿੰਟ ਤੱਕ ਲੱਗੀਆਂ ਪ੍ਰਾਇਮਰੀ ਵਰਗ ਦੀਆਂ ਕਲਾਸਾਂ ਨੂੰ ਨੰਨੇ-ਮੁੰਨਿਆਂ ਨੇ ਖ਼ੁਸ਼ੀ-ਖ਼ੁਸ਼ੀ ਲਗਾਇਆ। ਇਸੇ ਤਰਾਂ ਸੈਕੰਡਰੀ ਵਰਗ ਦੀਆਂ ਕਲਾਸਾਂ ਦਾ ਪ੍ਰਸਾਰਨ ਸਵੇਰੇ 10.40 ਵਜੇ ਤੋਂ ਬਾਅਦ ਦੁਪਹਿਰ ਲਗਪਗ 4 ਵਜੇ ਤੱਕ ਹੋਇਆ। ਸਮੂਹ ਵਿਦਿਆਰਥੀਆਂ ਵਿੱਚ ਆਨਲਾਈਨ ਕਲਾਸਾਂ ਪ੍ਰਤੀ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਆਪਣੇ-ਆਪਣੇ ਪਾਠਕ੍ਰਮ ਅਨੁਸਾਰ ਵੱਖ-ਵੱਖ ਵਿਸ਼ਿਆਂ ਦਾ ਘਰ ਦਾ ਕੰਮ ਵੀ ਨੋਟ ਕੀਤਾ।

                ਆਨਲਾਈਨ ਕਲਾਸਾਂ ਪ੍ਰਤੀ ਸ੍ਰੀ ਸਤਿਨਾਮ ਸਿੰਘ ਬਾਠ, ਜ਼ਿਲਾ ਸਿੱਖਿਆ ਅਫ਼ਸਰ ( ਸੈ ਸਿੱ) ਤਰਨਤਾਰਨ ਅਤੇ ਸ੍ਰੀ ਰਾਜੇਸ ਕੁਮਾਰ, ਜਲਿਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਇਸ ਖ਼ੌਫ਼ਜ਼ਦਾ ਮਾਹੌਲ ਵਿੱਚ ਭਾਵੇਂ ਵਿਦਿਆਰਥੀ ਸਕੂਲਾਂ ਚ ਨਹੀਂ ਆ ਸਕਦੇ ਪਰ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਿਹਨਤੀ ਅਧਿਆਪਕ ਟੀਵੀ ਰਾਹੀਂ ਆਪਣੇ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚ ਚੁੱਕੇ ਹਨ।

                ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਤਰਨਤਾਰਨ ਸ੍ਰੀ ਪਰਮਜੀਤ ਸਿੰਘ ਅਤੇ ਸ੍ਰੀ ਗੁਰਬਚਨ ਸਿੰਘ ਉਪ ਜਿਲਾ ਸਿੱਖਿਆ ਅਫ਼ਸਰ ਸ ਤਰਨ ਤਾਰਨ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੇ ਮਿਹਨਤਕਸ਼ ਅਮਲੇ ਵੱਲੋਂ ਪਿਛਲੇ ਸਮੇਂ ਤੋਂ ਹਰੇਕ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰਦਿਆਂ ਹਰ ਹੀਲੇ ਵਿਦਿਆਰਥੀਆਂ ਨੂੰ ਪੜਾਈ ਨਾਲ ਜੋੜਿਆ ਜਾ ਰਿਹਾ ਹੈ।

ਸ੍ਰੀ ਨਰਿੰਦਰ ਸਿੰਘ ਪਿ੍ਰੰਸੀਪਲ ਸਸਸਸ ਸੋਹਲ ਦਾ ਕਹਿਣਾ ਹੈ ਕਿ ਭਾਵੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਪਿਛਲੇ ਵਰੇ ਵੀ ਵੱਖ-ਵੱਖ ਆਨਲਾਈਨ ਮਾਧਿਅਮਾਂ ਰਾਹੀਂ ਵਿਦਿਆਰਥੀਆਂ ਨੂੰ ਪੜਾਈ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ ਪਰ ਇਸ ਵਰੇ ਪਿਛਲੇ ਸਮੇਂ ਦਾ ਤਜ਼ਰਬਾ ਵੀ ਨਾਲ ਹੈ ਜੋ ਵਿਭਾਗ ਵੱਲੋਂ ਸਫ਼ਲਤਾਪੂਰਵਕ ਵਿਦਿਆਰਥੀਆਂ ਦੀ ਆਨਲਾਈਨ ਪੜਾਈ ਦਾ ਪ੍ਰਬੰਧ ਕੀਤਾ ਗਿਆ ਹੈ।

                ਇਸ ਸਬੰਧੀ ਸ੍ਰੀ ਪ੍ਰੇਮ ਸਿੰਘ ਜਿਲਾ ਮੀਡੀਆ ਕੋ-ਆਰਡੀਨੇਟਰ ਤਰਨਤਾਰਨ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਵੀ ਬੱਚਿਆਂ ਨੂੰ ਘਰ ਬੈਠੇ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸਿੱਖਿਆ ਦੇਣਾ ਸ਼ਲਾਘਾਯੋਗ ਉਪਰਾਲਾ ਹੈ। ਜਿਸ ਸਦਕਾ ਵਿਦਿਆਰਥੀ ਮਹਾਂਮਾਰੀ ਤੋਂ ਵੀ ਸੁਰੱਖਿਅਤ ਹਨ ਅਤੇ ਆਪਣੀ ਪੜਾਈ ਨਾਲ ਵੀ ਜੁੜੇ ਹੋਏ ਹਨ। ਸਪਸ ਰਾਇਪੁਰ ਬਲੀਮ ਦੇ ਚੌਥੀ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਦੀ ਮਾਤਾ ਜੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਦੇ ਹਨ। ਇਸ ਮਹਾਂਮਾਰੀ ਦੇ ਦੌਰ ਵਿੱਚ ਚਾਹੇ ਉਹਨਾਂ ਦੇ ਬੱਚੇ ਸਕੂਲ ਨਹੀਂ ਜਾ ਸਕਦੇ ਪਰ ਸਰਕਾਰੀ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਕਰਕੇ ਉਹ ਆਪਣੇ ਬੱਚਿਆਂ ਦੀ ਪੜਾਈ ਸਬੰਧੀ ਬੇਫ਼ਿਕਰ ਹਨ ਕਿਉਂਕਿ ਵਿਭਾਗ ਵੱਲੋਂ ਡੀ ਡੀ ਪੰਜਾਬੀ ਚੈਨਲ ਰਾਹੀਂ ਘਰਚ ਹੀ ਸਕੂਲ ਖੋਲ ਦਿੱਤੇ ਹਨ।

ਤਸਵੀਰਾਂ-  ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਡੀਡੀ ਪੰਜਾਬੀ ਚੈਨਲ ਤੋਂ ਲੈਕਚਰ ਵੇਖਦੇ ਹੋਏ।