ਬੰਦ ਕਰੋ

ਆਇੳਡੀਨ ਇੱਕ ਖੁਰਾਕੀ ਤੱਤ ਹੈ, ਇਸ ਦੀ ਹੋਂਦ ਸਰੀਰ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਨਾਲ ਲੜਨ ਲਈ ਬਹੁਤ ਹੀ ਫਾਇਦੇਮੰਦ-ਸਿਵਲ ਸਰਜਨ

ਪ੍ਰਕਾਸ਼ਨ ਦੀ ਮਿਤੀ : 25/10/2021
Civil Surgeon

ਆਇੳਡੀਨ ਇੱਕ ਖੁਰਾਕੀ ਤੱਤ ਹੈ, ਇਸ ਦੀ ਹੋਂਦ ਸਰੀਰ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਨਾਲ ਲੜਨ ਲਈ ਬਹੁਤ ਹੀ ਫਾਇਦੇਮੰਦ-ਸਿਵਲ ਸਰਜਨ
ਗਲੋਬਲ ਆਇਓਡੀਨ ਡੈਫੀਸ਼ੈਸੀ ਡਿਸਆਰਡਰ ਪ੍ਰੀਵੈਨਸ਼ਨ ਦਿਵਸ ਮੌਕੇ ‘ਤੇ ਕੀਤਾ ਗਿਆ ਪੋਸਟਰ ਰਿਲੀਜ਼
ਤਰਨ ਤਾਰਨ, 24 ਅਕਤੂਬਰ :
“ਸ਼ਕਤੀ ਅਤੇ ਬੁੱਧੀ ਦਾ ਰੱਖਿਅਕ ਆਇੳਡੀਨ ਲੂਣ” ਇਸ ਥੀਮ ਨੂੰ ਸਮਰਪਿਤ ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠਾ ਗਲੋਬਲ ਆਇਓਡੀਨ ਡੈਫੀਸ਼ੈਸੀ ਡਿਸਆਰਡਰ ਪ੍ਰੀਵੈਨਸ਼ਨ ਦਿਵਸ ਮਨਾਇਆ ਗਿਆ।ਇਸ ਮੌਕੇ ‘ਤੇ ਉਨਾਂ ਵੱਲੋਂ ਇੱਕ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਆਇੳਡੀਨ ਇੱਕ ਖੁਰਾਕੀ ਤੱਤ ਹੈ, ਇਸ ਦੀ ਹੋਂਦ ਸਰੀਰ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਨਾਲ ਲੜਨ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਦੀ ਕਮੀ ਨਾਲ ਗਿੱਲੜ ਰੋਗ ਵਰਗੀ ਭਿਆਨਕ ਰੋਗ ਹੋ ਸਕਦੇ ਹਨ।ਸਾਡੀ ਰਜ਼ਾਨਾ ਦੀ ਖੁਰਾਕ ਵਿੱਚ ਘੱਟ ਤੋ ਘੱਟ 15 ਪੀ. ਪੀ. ਐੱਮ. ਆਇੳਡੀਨ ਦੀ ਮਾਤਰਾ ਨਮਕ ਵਿੱਚ ਹੋਣੀ ਲਾਜ਼ਮੀ ਹੈ। ਜੇਕਰ ਕੋਈ ਗਰਭਵਤੀ ਔਰਤ ਗਰਭ ਦੌਰਾਨ ਆਇੳਡੀਨ ਯੁਕਤ ਨਮਕ ਨਹੀਂ ਲੈਦੀ ਤਾਂ ਉਸ ਦਾ ਗਰਭਪਾਤ ਹੋ ਸਕਦਾ ਹੈ ਜਾਂ ਫਿਰ ਉਸਦਾ ਬੱਚਾ ਦਿਮਾਗੀ ਤੌਰ ਮੰਦਬੁੱਧੀ, ਭੈਂਗਾਪਨ, ਬੋਣਾਪਣ ਆਦਿ ਹੋ ਸਕਦਾ ਹੈ।
ਇਸ ਅਵਸਰ ‘ਤੇ ਵਿਚਾਰ ਦਿੰਦਿਆ ਜਿੱਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਨਮਕ ਨੂੰ ਕਦੇ ਵੀ ਲਿਫਾਫੇ ਵਿੱਚੋ ਕੱਢ ਕੇ ਬਰਤਨ ਵਿੱਚ ਨਹੀਂ ਪਾਉਣਾ ਚਾਹੀਦਾ ਬਲਕਿ ਲਿਫਾਫੇ ਨੂੰ ਇਕ ਪਾਸੇ ਤੋਂ ਥੋੜ੍ਹਾ ਜਿਹਾ ਕੱਟ ਕੇ ਲਿਫਾਫੇ ਸਮੇਤ ਹਵਾ ਬੰਦ ਡੱਬੇ ਵਿੱਚ ਰੱਖਣਾ ਚਾਹੀਦਾ ਹੈ।ਆਇੳਡਾਈਜ਼ਡ ਨਮਕ ਨੂੰ ਰਸੋਈ ਵਿੱਚ ਗੈਸ ਜਾਂ ਪਾਣੀ ਦੇ ਕੋਲ ਨਹੀ ਰੱਖਣਾ ਚਾਹਿਦਾ ਕਿਉਂਕਿ ਗਿੱਲਾ ਹੋਣ ਦੇ ਕਾਰਨ ੱਿੲਸ ਵਿੱਚ ਆਇੳਡੀਨ ਦੀ ਮਾਤਰਾ ਖਰਾਬ ਹੋ ਸਕਦੀ ਹੈ।ਆਇੳਡੀਨ ਯੁਕਤ ਨਮਕ ਲੈਣ ਨਾਲ ਬੱਚਿਆ ਦੀ ਬੁਧੀ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।