ਬੰਦ ਕਰੋ

ਆਤਿਸ਼ਬਾਜੀ ਵੇਚਣ ਵਾਸਤੇ ਆਰਜੀ ਲਾਇਸੰਸ ਦਾ ਡਰਾਅ 23 ਅਕਤੂਬਰ 2020 ਨੁੂੰ– ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 16/10/2020
DC

ਆਤਿਸ਼ਬਾਜੀ ਵੇਚਣ ਵਾਸਤੇ ਆਰਜੀ ਲਾਇਸੰਸ ਦਾ ਡਰਾਅ 23 ਅਕਤੂਬਰ 2020 ਨੁੂੰ– ਡਿਪਟੀ ਕਮਿਸ਼ਨਰ
ਤਰਨ ਤਾਰਨ 15 ਅਕਤੂਬਰ :— ਡਿਪਟੀ ਕਮਿਸ਼ਨਰ ਸ੍ਰ ਼ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 14 ਨਵੰਬਰ 2020 ਨੂੰ ਮਨਾਏ ਜਾਣ ਵਾਲੇ ਰੌਸ਼ਨੀਆਂ ਦੇ ਤਿਉਹਾਰ ਦਿਵਾਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ 2017 ਵਿੱਚ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਿਚ ਆਤਿਸ਼ਬਾਜੀ ਵੇਚਣ ਵਾਸਤੇ ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਹਨ। ਇਸ ਸਬੰਧੀ ਮਿਤੀ 16 ਅਕਤੂਬਰ 2020 ਤੋਂ 22 ਅਕਤੂਬਰ 2020 ਨੂੰ ਸ਼ਾਮ 05:00 ਵਜੇ ਤੱਕ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਅਰਜੀਆਂ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ, ਕਮਰਾ ਨੰਬਰ 101, ਅਸਲਾ ਸ਼ਾਖ਼ਾਂ ਵਿਖੇ ਜਮ੍ਹਾ ਕਰਵਾਈਆ ਜਾਣ। ਆਰਜੀ ਲਾਇਸੰਸ ਲੈਣ ਸਬੰਧੀ ਡਰਾਅ ਜ਼ਿਲ੍ਹਾ ਮੈਜਿਸ਼ਟਰੇਟ, ਤਰਨ ਤਾਰਨ ਵੱਲੋ ਮਿਤੀ 23 ਅਕਤੂਬਰ 2020 ਨੂੰ ਬਾਅਦ ਦੁਪਹਿਰ 3:00 ਵਜੇ ਮੀਟਿੰਗ ਹਾਲ, ਦਫ਼ਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਵਿਖੇ ਕੱਢਿਆ ਜਾਵੇਗਾ।