ਬੰਦ ਕਰੋ

ਇੰਡੀਅਨ ਏਅਰ ਫੋਰਸ ਵਿਚ ਭਰਤੀ ਹੋਣ ਲਈ ਜ਼ਿਲ੍ਹਾ ਤਰਨ ਤਾਰਨ ਦੇ ਚਾਹਵਾਨ ਨੌਜਵਾਨ 7 ਅਗਸਤ ਨੂੰ ਜਲੰਧਰ ਪੁਹੰਚਣ-ਡਿਪਟੀ ਕਮਿਸ਼ਨਰ ਤਰਨ ਤਾਰਨ

ਪ੍ਰਕਾਸ਼ਨ ਦੀ ਮਿਤੀ : 05/08/2019
Dc
 
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਇੰਡੀਅਨ ਏਅਰ ਫੋਰਸ ਵਿਚ ਭਰਤੀ ਹੋਣ ਲਈ ਜ਼ਿਲ੍ਹਾ ਤਰਨ ਤਾਰਨ
ਦੇ ਚਾਹਵਾਨ ਨੌਜਵਾਨ 7 ਅਗਸਤ ਨੂੰ ਜਲੰਧਰ ਪੁਹੰਚਣ-ਡਿਪਟੀ ਕਮਿਸ਼ਨਰ
ਤਰਨ ਤਾਰਨ, 5 ਅਗਸਤ : 
ਸ੍ਰੀ ਪਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਏਅਰ ਫੋਰਸ ਵਲੋਂ ਗਰੁੱਪ ਵਾਈ (ਨਾਨ ਟੈਕਨੀਕਲ, ਆਟੋ ਟੈਕਨੀਕਲ ਤੇ ਇੰਡੀਅਨ ਏਅਰ ਫੋਰਸ (ਪੀ) ) ਸਬੰਧੀ ਪੰਜਾਬ ਆਰਮਡ ਪੁਲਿਸ (ਪੀ. ਏ. ਪੀ.) ਗਰਾਊਂਡ, ਜਲੰਧਰ  ਵਿਖੇ ਭਰਤੀ ਰੈਲੀ ਕੀਤੀ ਜਾ ਰਹੀ  ਹੈ। 
ਉਨਾਂ ਦੱਸਿਆ ਕਿ 07 ਅਗਸਤ ਨੂੰ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਦੀ ਭਰਤੀ ਕੀਤੀ ਜਾਣੀ ਹੈ। ਚਾਹਵਾਨ ਨੌਜਵਾਨ 7 ਅਗਸਤ ਨੂੰ ਸਵੇਰੇ 6 ਵਜੇ ਜਲੰਧਰ ਪੁਹੰਚਣ।ਉਹਨਾਂ ਦੱਸਿਆ ਕਿ ਪ੍ਰਾਰਥੀ ਦੀ ਉਮਰ 19 ਜੁਲਾਈ 1999 ਤੋਂ ਪਹਿਲੀ ਜੁਲਾਈ 2003 ਵਿਚਕਾਰ ਹੋਣੀ ਚਾਹੀਦੀ ਹੈ। ਆਟੋ ਟੈਕਨੀਕਲ ਲਈ ਕੱਦ ਦੀ ਲੰਬਾਈ 165 ਸੈਂਟੀਮੀਟਰ ਅਤੇ ਇੰਡੀਅਨ ਏਅਰ ਫੋਰਸ (ਪੀ) ਲਈ ਲੰਬਾਈ 175 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਉਨਾਂ ਦੱਸਿਆ ਕਿ ਪ੍ਰਾਰਥੀ ਦੇ ਬਾਰਵੀਂ (ਕਿਸੇ ਵੀ ਸਟਰੀਮ ਵਿਚ) ਜਮਾਤ ਵਿੱਚੋਂ ਕੁਲ 50 ਫੀਸਦੀ ਨੰਬਰ ਹੋਣ ਅਤੇ ਅੰਗਰੇਜੀ ਵਿਸ਼ੇ ਵਿਚ 50 ਫੀਸਦੀ ਨੰਬਰ ਹੋਣੇ ਚਾਹੀਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ ਪ੍ਰਾਰਥੀ ਵੈਬ-ਸਾਈਟ www.airmenselection.cdac.in   ‘ਤੇ ਸੰਪਰਕ ਕਰ ਸਕਦੇ ਹਨ।