ਬੰਦ ਕਰੋ

ਐਸੋਸੀਏਟ ਪ੍ਰੋਫੈਸ਼ਨਲ ਸਾਫਟਵੇਅਰ ਇੰਜੀਨੀਅਰ ਦੀ ਅਸਾਮੀ ਲਈ 5 ਮਾਰਚ ਤੱਕ ਚਾਹਵਾਨ ਰਜਿਸਟਰੇਸ਼ਨ ਕਰਵਾਉਣ- ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 02/03/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਐਸੋਸੀਏਟ ਪ੍ਰੋਫੈਸ਼ਨਲ ਸਾਫਟਵੇਅਰ ਇੰਜੀਨੀਅਰ ਦੀ ਅਸਾਮੀ ਲਈ 5 ਮਾਰਚ ਤੱਕ ਚਾਹਵਾਨ ਰਜਿਸਟਰੇਸ਼ਨ ਕਰਵਾਉਣ- ਡਿਪਟੀ ਕਮਿਸ਼ਨਰ
ਤਰਨ ਤਾਰਨ, 2 ਮਾਰਚ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ  ਕਿ ਬੇਰੁਜ਼ਗਾਰਾਂ ਨੌਜਵਾਨ ਲੜਕੇ-ਲੜਕੀਆਂ ਨੂੰ ਰੋਜ਼ਗਾਰ ਮੁੱਹਈਆ ਕਰਵਾਉਣ ਦੇ ਮੰਤਵ ਨਾਲ ਡੀ. ਐਕਸ਼. ਸੀ. ਟੈਕਨਾਲੋਜੀ ਕੰਪਨੀ ਵੱਲ਼ੋ ਐਸੋਸੀਏਟ ਪ੍ਰੋਫੈਸ਼ਨਲ ਸਾਫਟਵੇਅਰ ਇੰਜੀਨੀਅਰ ਦੀ 1000 ਅਸਾਮੀ ਲਈ ਨਿਯੁਕਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਮੀਦਵਾਰ ਨੂੰ ਸਾਲ ਦਾ ਘੱਟੋ-ਘੱਟ 3 ਲੱਖ 60 ਹਜ਼ਾਰ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਉਪਰੋਕਤ ਅਸਾਮੀ ਲਈ ਯੋਗਤਾ ਬੀ.ਈ/ਬੀ.ਟੈਕ. ਇਲੈਕਟ੍ਰੋਨਿਕਸ, ਕਮਿਊਨੀਕੇਸ਼ਨ, ਇਲੈਕਟ੍ਰੀਕਲ, ਇੰਸਟਰੂਮੈਨਟੇਸ਼ਨ, ਕੰਟਰੋਲ ਐਂਡ ਕੰਪਿਊਟਰ ਸਾਇੰਸ (10ਵੀਂ, 12ਵੀਂ ਤੇ ਡਿਗਰੀ ਵਿੱਚ 60 ਫੀਸਦੀ ਅੰਕ) ਨਾਲ ਪਾਸ ਹੋਣਾ ਚਾਹੀਦਾ ਹੈ। ਇਸ  ਤੋਂ ਇਲਾਵਾ ਬੀ.ਈ/ਬੀ.ਟੈਕ (ਸਿਵਲ, ਮਕੈਨੀਕਲ, ਇੰਡਸਟਰੀਅਲ, ਪ੍ਰੋਡਕਸ਼ਨ, ਕੈਮੀਕਲ, ਬੀਇੳ ਟੈੱਕ, ਟੈਕਸਟਾਈਲ ਮਾਈਨਿੰਗ, 10 ਵੀਂ ਤੋਂ 12 ਵੀਂ ਵਿੱਚ 60 ਫੀਸਦੀ ਅੰਕ ਤੇ ਡਿਗਰੀ ਵਿੱਚ 65 ਫੀਸਦੀ ਅੰਕ ਹੋਣੇ ਚਾਹੀਦੇ ਹਨ। ਇਸ ਤੋ ਇਲਾਵਾ ਐਮ. ਸੀ. ਏ. (10ਵੀਂ, 12ਵੀਂ ਤੇ ਅੰਡਰ ਗਰੈਜੂਏਟ 60 ਫੀਸਦੀ ਅੰਕ ਤੇ ਐਮ. ਸੀ. ਏ. 65 ਫੀਸਦੀ ਅੰਕ ਨਾਲ ਪਾਸ ਹੋਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਚਾਹਵਾਨ ਪ੍ਰਾਰਥੀ 5 ਮਾਰਚ ਤੱਕ ਸਥਾਨਕ ਜਿਲਾ ਰੋਜ਼ਗਰ ਅਤੇ ਕਾਰੋਬਾਰ ਬਿਊੋਰੋ, ਤਰਨ ਤਾਰਨ ਵਿਖੇ ਆ ਕੇ ਦਸਤਾਵੇਜ਼ਾਂ ਨਾਲ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ 17 ਮਾਰਚ ਨੂੰ ਰਿਆਤ ਗੱਰੁਪ ਆਫ ਇੰਸਟੀਚਿਊਟ, ਐਸ. ਬੀ. ਐਸ. ਨਗਰ ਵਿੱਚ ਇਮਤਹਿਾਨ ਹੋਵੇਗਾ ਤੇ 23 ਅਤੇ 24 ਮਾਰਚ ਨੂੰ ਆਈ. ਐਸ. ਬੀ. ਮੁਹਾਲੀ ਵਿਖੇ ਪਾਸ ਪ੍ਰਾਰਥੀਆਂ ਦੀ ਇੰਟਰਵਿਊ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੇ ਸਮੂਹ ਨੌਜਵਾਨ ਲੜਕੇ-ਲੜਕੀਆਂ ਜੋ ਉਪਰੋਕਤ ਯੋਗਤਾ ਰੱਖਦੇ ਹਨ, ਉਹ 5 ਮਾਰਚ ਤੱਕ ਆਪਣਾ ਨਾਮ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ: 115, ਪਹਿਲੀ ਮੰਜਿਲ, ਜਿਲਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ ਦਰਜ ਕਰਵਾ ਸਕਦੇ ਹਨ।
—————