ਐਸ.ਐਸ.ਪੀ ਤਰਨ ਤਾਰਨ ਵੱਲੋਂ ਵੱਖ-ਵੱਖ ਮੈਰਿਜ ਪੈਲਸ ਦੇ ਮਾਲਕਾਂ ਨਾਲ ਅਹਿਮ ਮੀਟਿੰਗ
ਪ੍ਰੈਸ ਨੋਟ
ਐਸ.ਐਸ.ਪੀ ਤਰਨ ਤਾਰਨ ਵੱਲੋਂ ਵੱਖ-ਵੱਖ ਮੈਰਿਜ ਪੈਲਸ ਦੇ ਮਾਲਕਾਂ ਨਾਲ ਅਹਿਮ ਮੀਟਿੰਗ
ਤਰਨ ਤਾਰਨ, 11 ਨਵੰਬਰ :
ਐਸ.ਐਸ.ਪੀ ਤਰਨ ਤਾਰਨ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ ਵੱਲੋਂ ਅੱਜ ਜਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਮੈਰਿਜ ਪੈਲਸ ਅਤੇ ਹੋਟਲਾਂ ਦੇ ਮਾਲਕਾ ਅਤੇ ਮੈਨੇਜ਼ਰਾ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਸ੍ਰੀਮਤੀ ਪਰਵਿੰਦਰ ਕੌਰ ਐਸ.ਪੀ ਹੈਡਕੁਆਟਰ ਤਰਨ ਤਾਰਨ ਅਤੇ ਜਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਹਰੇਕ ਮੈਰਿਜ ਪੈਲਸ ਦੇ ਮਾਲਕ ਮੌਜੂਦ ਰਹੇ।ਇਹ ਮੀਟਿੰਗ ਐਸ.ਐਸ.ਪੀ ਦਫਤਰ ਤਰਨ ਤਾਰਨ ਵਿਖੇ ਰੱਖੀ ਗਈ ਸੀ। ਮੀਟਿੰਗ ਦੌਰਾਨ ਐਸ. ਐਸ. ਪੀ. ਤਰਨ ਤਾਰਨ ਸ੍ਰੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਦੌਰਾਨ ਪਬਲਿਕ
ਵੱਲੋਂ ਆਪਣੇ ਵਿਆਹ ਜਾਂ ਕਿਸੇ ਹੋਰ ਪ੍ਰੋਗਰਾਮ ਲਈ ਮੈਰਿਜ ਪੈਲਸ ਜਾਂ ਹੋਟਲ ਬੁੱਕ
ਕੀਤੇ ਜਾਂਦੇ ਹਨ।ਵਿਆਹ ਸਮਾਗਮ ਦੌਰਾਨ ਕੁੱਝ ਲੋਕ ਆਪਣਾ ਲਾਈਸੰਸੀ ਅਸਲਾ
ਨਾਲ ਲੈ ਕੇ ਆਉਂਦੇ ਹਨ, ਜਿਹਨਾਂ ਵਿੱਚੋਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਬ ਪੀ
ਕੇ ਹਵਾਈ ਫਾਈਰ ਕਰ ਦਿੱਤੇ ਜਾਂਦੇ ਹਨ। ਉਹਨਾਂ ਮੈਰਿਜ ਪੈਲਸ ਦੇ ਮਾਲਕਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ
ਉਹ ਜਦ ਵੀ ਕੋਈ ਬੁਕਿੰਗ ਕਰਦੇ ਹਨ, ਉਹ ਮੈਰਿਜ ਪੈਲਸ ਬੁੱਕ ਕਰਵਾਉਣ ਵਾਲੇ
ਵਿਅਕਤੀ ਨੂੰ ਸਖਤ ਹਦਾਇਤ ਕਰੇਗਾ ਕਿ ਉਹ ਜਾਂ ਉਹਨਾਂ ਦਾ ਕੋਈ ਵੀ
ਰਿਸ਼ਤੇਦਾਰ ਪੈਲਸ ਵਿੱਚ ਹਥਿਆਰ ਨਹੀਂ ਲੈ ਕੇ ਆਵੇਗਾ।ਪਰ ਫਿਰ ਵੀ ਜੇਕਰ ਕੋਈ ਵਿਅਕਤੀ ਪੈਲਸ ਵਿੱਚ ਹਥਿਆਰ ਲੈ ਕੇ ਆ ਜਾਂਦਾ ਹੈ ਤਾਂ ਪੈਲਸ ਮਾਲਕ ਉਸਦਾ ਹਥਿਆਰ ਆਪਣੇ ਕੋਲ ਜਮਾ ਕਰੇਗਾ ਅਤੇ ਜੇਕਰ ਕੋਈ ਵਿਅਕਤੀ ਆਪਣਾ ਹਥਿਆਰ ਦੇਣ ਤੋਂ ਮਨ੍ਹਾ ਕਰਦਾ ਹੈ ਤਾਂ ਪੈਲੈਸ ਮਾਲਕ ਤਰੁੰਤ ਸਬੰਧਤ ਥਾਣੇ ਨੂੰ ਫੋਨ ਕਰਕੇ ਇਤਲਾਹ ਦੇਣ ਦਾ ਜ਼ਿੰਮੇਵਾਰ ਹੋਵੇਗਾ। ਇਸਦੇ ਨਾਲ ਹੀ ਜੋ ਵਿਅਕਤੀ ਆਪਣੇ ਵਿਆਹ ਸਮਾਗਮ ਲਈ ਪੈਲਸ ਦੀ ਬੁਕਿੰਗ ਕਰਵਾਉਦਾ ਹੈ ਤਾਂ ਉਹ ਆਪਣੀ ਰਿਸ਼ਤੇਦਾਰੀ ਵਿੱਚ ਪਹਿਲਾਂ ਤੋਂ ਹੀ ਇਤਲਾਹ ਦੇਵੇਗਾ ਕਿ ਉਸਦਾ ਕੋਈ ਵੀ ਰਿਸ਼ਤੇਦਾਰ ਪੈਲਸ ਵਿੱਚ ਅਸਲਾ ਲੈ ਕੇ ਨਹੀਂ ਆਵੇਗਾ, ਜੇਕਰ ਬੁਕਿੰਗ ਧਾਰਕ ਨੂੰ ਪਤਾ ਲਗਦਾ ਹੈ ਕਿ ਉਸਦੇ ਕਿਸੇ ਰਿਸ਼ਤੇਦਾਰ ਕੋਲ ਅਸਲਾ ਹੈ ਤਾਂ ਉਹ ਤਰੰਤ ਪੈਲਸ ਮਾਲਕ ਜਾਂ ਪੁਲਿਸ ਨੂੰ ਇਤਲਾਹ ਦੇਣ ਦਾ ਜ਼ਿੰਮੇਵਾਰ ਹੋਵੇਗਾ। ਇਸ ਦੌਰਾਨ ਤਰਨ ਤਾਰਨ ਪੁਲਿਸ ਵੱਲੋਂ ਡੀ. ਜੇ. ਵਾਲਿਆਂ ਨੂੰ ਵੀ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਜਿਸ ਵੀ ਪ੍ਰੋਗਰਾਮ ਤੇ ਆਪਣਾ ਡੀ. ਜੇ. ਲਗਾਉਂਦਾ ਹੈ ਤਾਂ ਉਹ ਆਪਣੇ ਆਸ-ਪਾਸ ਨਿਗਾ ਰੱਖੇਗਾ ਕਿ ਕਿਸੇ ਵਿਅਕਤੀ ਨੇ ਅਪਾਣੀ ਡੱਬ ਵਿੱਚ ਹਥਿਆਰ ਤਾਂ ਨਹੀਂ ਲੈ ਕੇ ਆਇਆ, ਜੇਕਰ ਕੁੱਝ ਅਜਿਹਾ ਹੈ ਤਾਂ ਡੀ. ਜੇ. ਮਾਲਕ ਤਰੁੰਤ ਡੀ. ਜੇ. ਬੰਦ ਕਰਕੇ ਪੈਲੇਸ ਮਾਲਕ ਜਾਂ ਮੈਨੇਜਰ ਨੂੰ ਇਤਲਾਹ ਦੇਣ ਦਾ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਐਸ. ਐਸ. ਪੀ ਸਾਹਿਬ ਤਰਨ ਤਾਰਨ ਵੱਲੋਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵਿਆਹ ਸਮਾਗਮ ਜਾਂ ਕਿਸੇ ਹੋਰ ਪ੍ਰੋਗਰਾਮ ਤੇ ਆਪਣਾ ਅਸਲਾ ਨਾਲ ਲੈ ਕੇ ਨਾ ਆਉਣ ਅਤੇ ਇਸ ਮੁਹਿੰਮ ਵਿੱਚ ਪੰਜਾਬ ਪੁਲਿਸ ਦਾ ਸਹਿਯੋਗ ਦੇਣ।