ਕਰਫ਼ਿਊ ਦੌਰਾਨ “ਓਟ” ਸੈਂਟਰਾਂ ਤੋਂ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਲੈਣ ਲਈ ਛੋਟ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕਰਫ਼ਿਊ ਦੌਰਾਨ “ਓਟ” ਸੈਂਟਰਾਂ ਤੋਂ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਲੈਣ ਲਈ ਛੋਟ
“ਓਟ” ਸੈਂਟਰਾਂ ਨੂੰ ਜਾਰੀ ਕੀਤੀਆਂ ਗਈਆ ਹਦਾਇਤਾਂ
ਤਰਨ ਤਾਰਨ, 28 ਮਾਰਚ :
ਕਰੋਨਾ ਵਾਇਰਸ ਦੇ ਖਤਰੇ ਦੇ ਚੱਲਦੇ, ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਵਿੱਚ ਕਰਫ਼ਿਊ ਚੱਲ ਰਿਹਾ ਹੈ,ਇਸ ਦਾ ਪ੍ਰਭਾਵ ਸਰਕਾਰੀ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ “ਓਟ” ਕਲੀਨਿਕਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ‘ਤੇ ਹੋ ਰਿਹਾ ਹੈ।ਇਸ ਲਈ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਜਾਰੀ ਹੁਕਮ ਰਾਹੀਂ ਜ਼ਿਲ੍ਹੇ ਦੇ “ਓਟ” ਸੈਂਟਰਾਂ ਤੋਂ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਲੈਣ ਲਈ ਛੋਟ ਦਿੱਤੀ ਜਾਂਦੀ ਹੈ ਅਤੇ ਓਟ ਸੈਂਟਰਾਂ ਨੂੰ ਨਿਮਨ ਲਿਖਤ ਅਨੁਸਾਰ ਹਦਾਇਤਾਂ ਜਾਰੀ ਕੀਤੀ ਗਈਆ ਹਨ।
ਹਰ ਇੱਕ ਸੈਂਟਰ ਵਿੱਚ 1-2 ਸਟਾਫ਼ ਮੈਂਬਰ ਹੀ ਡਿਊਟੀ ‘ਤੇ ਆਉਣ। ਸਟਾਫ਼ ਵੱਲੋਂ ਆਪਣੇ ਚਿਹਰੇ ਨੂੰ ਕੱਪੜੇ ਜਾਂ ਮਾਸਕ ਨਾਲ ਢੱਕਿਆ ਜਾਵੇ।ਮਰੀਜ਼ਾਂ ਦੀ ਭੀੜ ਨਾ ਕੀਤੀ ਜਾਵੇ।ਇੱਕ ਮੀਟਰ ਦਾ ਫਾਸਲਾ ਰੱਖਿਆ ਜਾਵੇ।ਮਰੀਜ਼ ਨੂੰ ਮੂੰਹ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਜਾਵੇ।ਛਿੱਕਦੇ ਜਾਂ ਖੰਘਦੇ ਸਮੇਂ ਨੱਕ ਅਤੇ ਮੂੰਹ ਨੂੰ ਢੱਕਿਆ ਜਾਵੇ।ਸਮੇਂ ਸਮੇਂ ‘ਤੇ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਤੇ ਜਣ।ਜੇਕਰ ਖੰਘ, ਬੁਖਾਰ ਜਾਂ ਸਾਹ ਲੈਣ ਵਿੱਚ ਕੋਈ ਤਕਲੀਫ਼ ਹੋਵੇ ਤਾਂ ਤੁਰੰਤ ਨੇੜੇ ਦੇ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।ਨਵੇਂ ਮਰੀਜ਼ਾਂ ਦੀ ਰਜਿਸਟਰੇਸ਼ਨ ਕਰਨ ਸਮੇਂ, ਉਸਦੇ ਵਿਦੇਸ਼ ਤੋਂ ਆਏ ਹੋਏ ਰਿਸ਼ਤੇਦਾਰਾਂ ਦੀ ਹਿਸਟਰੀ ਜ਼ਰੂਰ ਪੱੁਛੀ ਜਾਵੇ।