ਕਿਸਾਨ ਝੋਨੇ ਦੀ ਪਨੀਰੀ 14 ਜੂਨ 2022 ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਖੇਤ ਵਿਚ ਪੁਟ ਕੇ ਨਹੀਂ ਲਗਾ ਸਕਦਾ
ਤਰਨ ਤਾਰਨ 27 ਮਈ 2022:–ਪੰਜਾਬ ਸਰਕਾਰ ਵੱਲੋਂ ਦਿਨੋਂ ਦਿਨ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ “ਦੀ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬਸਾਇਲ ਵਾਟਰ ਐਕਟ, 2009“ ਨੂੰ ਸਮੁੱਚੇ ਪੰਜਾਬ ਵਿੱਚ ਲਾਗੂ ਕੀਤਾ ਹੈ ਕਿਸਾਨਾਂ ਵੱਲੋਂ ਸਾਉਣੀ ਦੀ ਮੁੱਖ ਫਸਲ ਝੋਨਾ ਹੈ ਅਤੇ ਇਹ ਫਸਲ ਵੱਡੀ ਮਾਤਰਾ ਵਿੱਚ ਪਾਣੀ ਮੰਗਦੀ ਹੈ ਇਸ ਦੀ ਬਿਜਾਈ ਨੂੰ ਅਗੇਤੀ ਕਰਨ ਤੋਂ ਰੋਕਣ ਲਈ ਇਸ ਐਕਟ ਅਧੀਨ ਝੋਨੇ ਦੀ ਪਨੀਰੀ ਅਤੇ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਉਣ ਦੀ ਤਰੀਕ ਸਰਕਾਰ ਵੱਲੋਂ ਨੋਟੀਫਾਈ ਕੀਤੀ ਜਾਂਦੀ ਹੈ ਸਾਉਣੀ 2022 ਦੌਰਾਨ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਲਈ 14 ਜੂਨ 2022 ਨਿਰਧਾਰਤ ਕੀਤੀ ਹੈ ਕੋਈ ਵੀ ਕਿਸਾਨ ਝੋਨੇ ਦੀ ਪਨੀਰੀ 14 ਜੂਨ 2022 ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਖੇਤ ਵਿਚ ਪੁਟ ਕੇ ਨਹੀਂ ਲਗਾ ਸਕਦਾ।
ਇਸ ਐਕਟ ਦੀ ਉਲੰਘਣਾ ਕਰਦੇ ਹੋਏ ਬਲਾਕ ਤਰਨ ਤਾਰਨ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੱਝੂਪੁਰ ਦੇ ਕਿਸਾਨ ਸਤਨਾਮ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵੱਲੋਂ ਇੱਕ ਏਕੜ, ਗੁਰਪ੍ਰੀਤ ਸਿੰਘ ਪੁੱਤਰ ਗੁਰਵੇਲ ਸਿੰਘ ਵੱਲੋਂ ਸਾਢੇ ਤਿੰਨ ਏਕੜ ,ਨਿਰਵੈਲ ਸਿੰਘ ਪੁੱਤਰ ਮੰਗਲ ਸਿੰਘ ਵੱਲੋਂ ਦੋ ਏਕੜ ਅਤੇ ਪਿੰਡ ਮੀਰਪੁਰ ਦੇ ਕਿਸਾਨ ਦੀਦਾਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵੱਲੋਂ ਛੇ ਕਨਾਲ ਅਤੇ ਦਲੇਰ ਸਿੰਘ ਪੁੱਤਰ ਸਾਧੂ ਸਿੰਘ ਵੱਲੋਂ ਡੇਢ ਏਕੜ ਰਕਬੇ ਵਿਚ ਝੋਨੇ ਦੀ ਪਨੀਰੀ ਪੁੱਟ ਕੇ ਖੇਤਾਂ ਵਿੱਚ ਲਗਾ ਦਿੱਤੀ । ਇਸ ਦੀ ਸੂਚਨਾ ਮਿਲਦੇ ਹੀ ਬਲਾਕ ਖੇਤੀਬਾੜੀ ਅਫਸਰ ਡਾ ਰੁਲਦਾ ਸਿੰਘ ਵੱਲੋਂ ਵਿਭਾਗ ਦੇ ਉੱਚ ਅਧਿਕਾਰੀ ਮੁੱਖ ਖੇਤੀਬਾੜੀ ਅਫਸਰ ਡਾ ਜਗਵਿੰਦਰ ਸਿੰਘ, ਖੇਤੀਬਾੜੀ ਅਫਸਰ ਡਾ ਕੁਲਦੀਪ ਸਿੰਘ ਮੱਤੇਵਾਲ ,ਡਾ ਰਮਨਦੀਪ ਸਿੰਘ, ਡਾ ਹਰਮੀਤ ਸਿੰਘ, ਡਾ ਪ੍ਰਭਸਿਮਰਨ ਸਿੰਘ ਅਤੇ ਡਾ ਬਲਵਿੰਦਰ ਸਿੰਘ ਗਿੱਲ ਦੀ ਹਾਜ਼ਰੀ ਵਿਚ ਪੁਲਸ ਫੋਰਸ ਨਾਲ ਲੈ ਕੇ ਕਿਸਾਨਾਂ ਵੱਲੋਂ ਅਗੇਤੇ ਲਗਾਏ ਝੋਨੇ ਨੂੰ ਨਸ਼ਟ ਕਰਵਾਇਆ ਗਿਆ ਇਸ ਮੌਕੇ ਕਿਸਾਨਾਂ ਵੱਲੋਂ ਆਪਣੀ ਗਲਤੀ ਮੰਨਦੇ ਹੋਏ ਆਪਣੇ ਟਰੈਕਟਰਾਂ ਨਾਲ ਅਗੇਤੇ ਲਗਾਏ ਝੋਨੇ ਨੂੰ ਖੁਦ ਹੀ ਨਸ਼ਟ ਕਰ ਦਿੱਤਾ ਗਿਆ ਇਸ ਮੌਕੇ ਡਾ ਜਗਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਨੇ ਦੱਸਿਆ ਕਿ ਝੋਨੇ ਦੀ ਪਨੀਰੀ ਪੁੱਟ ਕੇ ਕਿਸੇ ਵੀ ਤਰੀਕੇ ਨਾਲ ਖੇਤਾਂ ਵਿਚ ਲਗਾਉਣ ਤੇ ਮਿਤੀ 14 ਜੂਨ ਤੱਕ ਮੁਕੰਮਲ ਪਾਬੰਦੀ ਹੈ ਜੋ ਵੀ ਕਿਸਾਨ 14 ਜੂਨ ਤੋਂ ਪਹਿਲਾਂ ਪਨੀਰੀ ਵਾਲਾ ਝੋਨਾ ਖੇਤਾਂ ਵਿਚ ਲਗਾਏਗਾ ਉਹ ਨਸ਼ਟ ਕਰਕੇ ਉਨ੍ਹਾਂ ਕਿਸਾਨਾਂ ਵਿਰੁੱਧ ਕੇਸ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 14 ਜੂਨ ਤੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ ਇਸ ਵਾਸਤੇ ਉਨ੍ਹਾਂ ਨੂੰ 1500/- ਪ੍ਰਤੀ ਏਕੜ ਪੰਜਾਬ ਸਰਕਾਰ ਵੱਲੋਂ ਮਾਲੀ ਮੱਦਦ ਦਿੱਤੀ ਜਾਵੇਗੀ