ਬੰਦ ਕਰੋ

“ਕੋਵਾ” (ਕਰੋਨਾ ਵਾਇਰਸ ਅਲਰਟ) ਐਪ ਕੋਵਿਡ-19 ਵਿਰੱੁਧ ਜਾਗਰੂਕਤਾ ਫੈਲਾਉਣ ਅਤੇ ਹੋਰ ਗਤੀਵਿਧੀਆਂ ਵਿਚ ਸਹਾਈ ਸਾਬਿਤ ਹੋ ਰਹੀ ਹੈ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 15/07/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਕੋਵਾ” (ਕਰੋਨਾ ਵਾਇਰਸ ਅਲਰਟ) ਐਪ ਕੋਵਿਡ-19 ਵਿਰੱੁਧ ਜਾਗਰੂਕਤਾ ਫੈਲਾਉਣ ਅਤੇ ਹੋਰ ਗਤੀਵਿਧੀਆਂ ਵਿਚ ਸਹਾਈ ਸਾਬਿਤ ਹੋ ਰਹੀ ਹੈ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਵਾਸੀਆਂ ਨੂੰ ਕੋਵਾ ਐਪ ਰਾਹੀਂ “ਮਿਸ਼ਨ ਫਤਿਹ” ਮੁਕਾਬਲੇ ਦਾ ਹਿੱਸਾ ਬਣਨ ਦਾ ਸੱਦਾ
ਤਰਨ ਤਾਰਨ ਜ਼ਿਲੇ ਦੇ 11884 ਲੋਕ ਇਸ ਮੁਕਾਬਲੇ ਵਿਚ ਹੋ ਚੁੱਕੇ ਹਨ ਸ਼ਾਮਿਲ
ਹੁਣ ਤੱਕ ਜ਼ਿਲ੍ਹਾ ਤਰਨ ਤਾਰਨ ਦੇ 22 ਜਣੇ ਬਣੇ “ਮਿਸ਼ਨ ਫਤਿਹ ਯੋਧੇ”
ਤਰਨ ਤਾਰਨ, 15 ਜੁਲਾਈ :
ਪੰਜਾਬ ਸਰਕਾਰ ਵੱਲੋਂ ਬਣਾਈ ਗਈ “ਕੋਵਾ” (ਕਰੋਨਾ ਵਾਇਰਸ ਅਲਰਟ) ਐਪ ਕੋਵਿਡ-19 ਵਿਰੱੁਧ ਜਾਗਰੂਕਤਾ ਫੈਲਾਉਣ ਅਤੇ ਹੋਰ ਗਤੀਵਿਧੀਆਂ ਵਿਚ ਸਹਾਈ ਸਾਬਿਤ ਹੋ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ “ਮਿਸ਼ਨ ਫਤਿਹ” ਤਹਿਤ ਕਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਵਿੱਢੀ ਗਈ ਜਾਗਰੂਕਤਾ ਮੁਹਿੰਮ ਜਾਰੀ ਹੈ, ਜਿਸ ਤਹਿਤ ਕੋਵਾ ਐਪ ਰਾਹੀਂ “ਮਿਸ਼ਨ ਫਤਿਹ” ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਇਸ ਤਹਿਤ ਹੁਣ ਤੱਕ ਤਰਨ ਤਾਰਨ ਜ਼ਿਲੇ ਦੇ 11884 ਲੋਕ ਇਸ ਮੁਕਾਬਲੇ ਵਿਚ ਸ਼ਾਮਿਲ ਹੋ ਚੁੱਕੇ ਹਨ ਅਤੇ ਇੰਨਾਂ ਵਿਚੋਂ 22 ਨੇ ਮਿਸ਼ਨ ਫਤਿਹ ਯੋਧੇ ਦਾ ਖਿਤਾਬ ਜਿੱਤਿਆ ਹੈ, ਜਿੰਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਅਤੇ ਟੀ ਸ਼ਰਟਾਂ ਸਨਮਾਨ ਵਜੋਂ ਭੇਂਟ ਕੀਤੀਆਂ ਜਾ ਰਹੀਆਂ ਹਨ।
ਉਨਾਂ ਦੱਸਿਆ ਕਿ ਇਸ ਐਪ ਦਾ ਸਭ ਤੋਂ ਵਧੀਆ ਫੀਚਰ ਇਹ ਹੈ ਕਿ ਇਹ ਸਾਡੇ ਨੇੜੇ ਦੇ ਕੋਵਿਡ-19 ਪੀੜ੍ਹਤ ਮਰੀਜ਼ ਤੋਂ ਦੂਰੀ ਬਾਰੇ ਦੱਸ ਦਿੰਦੀ ਹੈ ਤੇ ਜੇਕਰ ਅਸੀਂ ਕਿਸੇ ਸ਼ੱਕੀ ਮਰੀਜ਼ ਦੇ ਨੇੜੇ ਵੀ ਜਾਂਦੇ ਹਾਂ ਤਾਂ ਇਹ ਸਾਨੂੰ ਸੁਚੇਤ ਕਰਦੀ ਹੈ। ਇਸ ਐਪ ’ਤੇ ਕੋਵਿਡ-19 ਸਬੰਧੀ ਹਰ ਸਰਕਾਰੀ ਸੂਚਨਾ ਮਿਲਦੀ ਹੈ। ਕੋਵਿਡ-19 ਦੇ ਮਰੀਜ਼ਾਂ ਸਬੰਧੀ ਰੀਅਲ ਟਾਈਮ ਸੂਚਨਾ ਵੀ ਮਿਲਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਾ ਐਪ ਪੂਰੀ ਤਰਾਂ ਸੁਰੱਖਿਅਤ ਸਰਕਾਰੀ ਐਪ ਹੈ, ਜਿਸ ’ਤੇ ਕੋਵਿਡ-19 ਮਹਾਂਮਾਰੀ ਸਬੰਧੀ ਹਰ ਤਰ੍ਹਾਂ ਦੀ ਅਧਿਕਾਰਤ ਜਾਣਕਾਰੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ। ਇਸ ਐਪ ਰਾਹੀਂ ਲੋਕ ਈ-ਪਾਸ ਵੀ ਜਨਰੇਟ ਕਰ ਸਕਦੇ ਹਨ। ਈ-ਸੰਜੀਵਨੀ ਰਾਹੀਂ ਡਾਕਟਰਾਂ ਨਾਲ ਵੀਡੀਓ ਕਾਲ ਕਰ ਸਕਦੇ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਜਾਂ ਭੀੜ ਦੀ ਸੂਚਨਾ ਦੇ ਸਕਦੇ ਹਨ। ਇਹ ਬਲੂਟੁੱਥ ਅਤੇ ਲੋਕੇਸ਼ਨ ਦੇ ਅਧਾਰ ’ਤੇ ਯੂਜ਼ਰ ਨੂੰ ਕੋਵਿਡ-19 ਮਹਾਂਮਾਰੀ ਦੇ ਖਤਰੇ ਤੋਂ ਸੁਚੇਤ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਵੀ ਜੁੜਿਆ ਜਾ ਸਕਦਾ ਹੈ। ਇਸ ਲਈ -ਕੋਵਾ ਪੰਜਾਬ- ਐਪ ਡਾਊਨਲੋਡ ਕਰੋ। ਹੋਮਪੇਜ਼ ‘ਤੇ ਜੁਆਇਨ ਮਿਸ਼ਨ ਫਤਿਹ ‘ਤੇ ਕਲਿਕ ਕਰੋ। ਥੋੜਾ ਨੀਚੇ ਜਾਓ ‘ਤੇ ਜੁਆਇਨ ਨਾਓ ‘ਤੇ ਕਲਿੱਕ ਕਰੋ। ਆਪਣੇ ਵੇਰਵੇ ਦਰਜ ਕਰੋ। ਰੈਫਰਲ ਕੋਡ ਭਰੋ ਤੇ ਫੋਟੋ ਲਗਾ ਕੇ ਸਬਮਿਟ ਕਰ ਦਿਓ। ਰੋਜ਼ਾਨਾ ਆਪਣਾ ਰਿਸਪਾਂਸ ਦਿਓ ਅਤੇ ਇੱਥੇ ਜਨਰੇਟ ਹੋਣ ਵਾਲੇ ਤੁਹਾਡੇ ਰੈਫਰਲ ਕੋਡ ਨਾਲ ਹੋਰਨਾਂ ਨੂੰ “ਮਿਸ਼ਨ ਫਤਿਹ” ਜੁਆਇਨ ਕਰਾਓ ਅਤੇ ਪਾਓ ਮਾਣ ਮਿਸ਼ਨ ਫਤਿਹ ਯੋਧਾ ਬਣਨ ਦਾ। ਸਭ ਤੋਂ ਵੱਧ ਪੁਆਇੰਟ ਪ੍ਰਾਪਤ ਕਰਨ ਵਾਲੇ 1000 ਮਿਸ਼ਨ ਯੋਧਿਆਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਅਤੇ ਟੀ ਸ਼ਰਟ ਭੇਟ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਂਮਾਰੀ ਸਬੰਧੀ ਹਰ ਸਹੀ ਜਾਣਕਾਰੀ ਲਈ ਆਪਣੇ ਮੋਬਾਈਲ ’ਤੇ ਕੋਵਾ ਐਪ ਜ਼ਰੂਰ ਡਾਉਨਲੋਡ ਕਰਨ। ਉਨਾਂ ਦੱਸਿਆ ਕਿ ਇਸ ਤੋਂ ਬਿਨਾਂ ਮੋਬਾਇਲ ਨੰਬਰ 94653-39933 ’ਤੇ ਮਿਸ ਕਾਲ ਕਰਕੇ ਵੀ ਮਿਸ਼ਨ ਫਤਿਹ ਨਾਲ ਜੁੜਿਆ ਜਾ ਸਕਦਾ ਹੈ।
—————-