ਬੰਦ ਕਰੋ

ਕੋਵਿਡ ਦੌਰਾਨ ਸੇਵਾ ਕੇਂਦਰਾਂ ਰਾਹੀਂ  ਦਿੱਤੀਆਂ ਗਈਆਂ ਨਿਰਵਿਘਨ ਸੇਵਾਵਾਂ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 09/08/2021

ਕੋਵਿਡ ਦੌਰਾਨ ਸੇਵਾ ਕੇਂਦਰਾਂ ਰਾਹੀਂ  ਦਿੱਤੀਆਂ ਗਈਆਂ ਨਿਰਵਿਘਨ ਸੇਵਾਵਾਂ-ਡਿਪਟੀ ਕਮਿਸ਼ਨਰ

ਮਾਰਚ 2020 ਤੋਂ ਜੁਲਾਈ 2021 ਤੱਕ 2,20,188 ਸੇਵਾਵਾਂ ਕੀਤੀਆਂ ਪ੍ਰਦਾਨ

ਤਰਨ ਤਾਰਨ, 06 ਅਗਸਤ——ਪੰਜਾਬ ਸਰਕਾਰ ਵਲੋਂ ਨਾਗਰਿਕਾਂ ਨੂੰ ਰੋਜ਼ਮੱਰਾ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸੇਵਾ ਕੇਂਦਰਾਂ ਰਾਹੀਂ ਕੋਵਿਡ ਦੌਰਾਨ ਵੀ ਨਿਰਵਿਘਨ ਸੇਵਾ ਜਾਰੀ ਰੱਖੀ ਗਈ।

ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿਚ ਕੁੱਲ  21 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਜਦ ਕੋਵਿਡ ਪੂਰੀ ਪੀਕ ’ਤੇ ਸੀ ਤਦ ਵੀ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਆਨਲਾਇਨ ਅਤੇ ਆਫਲਾਇਨ ਸੇਵਾਵਾਂ ਜਾਰੀ ਰਹੀਆਂ।

ਜਿਲ੍ਹੇ ਅੰਦਰ ਸਾਰੇ 21 ਸੇਵਾ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ ਕੁੱਲ 332 ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਕੋਵਿਡ ਦੀ ਸ਼ੁਰੂਆਤ ਵੇਲੇ ਮਾਰਚ 2020 ਤੋਂ ਜੁਲਾਈ 2021 ਤੱਕ 220188 ਸੇਵਾਵਾਂ ਨਾਗਰਿਕਾਂ  ਨੂੰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਤਰਨਤਾਰਨ ਜਿਲ੍ਹੇ ਵਿਚ ਕੁੱਲ 21 ਸੇਵਾ ਕੇਂਦਰਾਂ ਵਿਚੋਂ 15 ਸੇਵਾ ਕੇਂਦਰ ਪੇਂਡੂ ਇਲਾਕਿਆਂ ਵਿਚ ਸਥਿਤ ਹਨ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸੇਵਾ ਕੇਂਦਰਾਂ ਰਾਹੀਂ ਜਨਤਕ ਸ਼ਿਕਾਇਤਾਂ ਦੇ ਹੱਲ ਲਈ ਵੈਬ, ਮੋਬਾਇਲ ਤੇ ਟੋਲ ਫ੍ਰੀ ਨੰਬਰ 1100 ’ਤੇ ਕਾਲ ਕਰਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਦੀ ਸਫਲਤਾ ਦੇ ਮੱਦੇਨਜ਼ਰ ਅਗਲੇ ਕੁਝ ਮਹੀਨਿਆਂ ਦੌਰਾਨ ਆਮ ਲੋਕਾਂ ਨਾਲ ਸਬੰਧਿਤ ਕੁਝ ਹੋਰ ਅਹਿਮ ਸੇਵਾਵਾਂ ਜਲਦ  ਸ਼ੁਰੂ ਕੀਤੀਆਂ ਜਾਣਗੀਆਂ।