ਬੰਦ ਕਰੋ

ਕੋਵਿਡ-19 ਦੀ ਮਹਾਂਮਾਰੀ ਦੌਰਾਨ ਜਿਲ੍ਹਾ ਤਰਨ ਤਾਰਨ ਮਹਾਂਤਮਾ ਗਾਂਧੀ ਨਰੇਗਾ ਸਕੀਮ ਅਧੀਨ ਜੌਬ ਕਾਰਡ ਹੋਲਡਰਾਂ ਨੂੰ ਦੇ ਰਿਹਾ ਪੰਜਾਬ ਵਿੱਚੋਂ ਸਭ ਤੋ ਵੱਧ ਰੋਜ਼ਗਾਰ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 04/05/2021
DC Sir

ਕੋਵਿਡ-19 ਦੀ ਮਹਾਂਮਾਰੀ ਦੌਰਾਨ ਜਿਲ੍ਹਾ ਤਰਨ ਤਾਰਨ ਮਹਾਂਤਮਾ ਗਾਂਧੀ ਨਰੇਗਾ ਸਕੀਮ ਅਧੀਨ ਜੌਬ ਕਾਰਡ ਹੋਲਡਰਾਂ ਨੂੰ ਦੇ ਰਿਹਾ ਪੰਜਾਬ ਵਿੱਚੋਂ ਸਭ ਤੋ ਵੱਧ ਰੋਜ਼ਗਾਰ-ਡਿਪਟੀ ਕਮਿਸ਼ਨਰ
ਮਗਨਰੇਗਾ ਲੇਬਰ ਵੱਲੋਂ ਕੰਮ ਦੌਰਾਨ ਵਰਤੀਆਂ ਜਾ ਰਹੀਆਂ ਹਨ ਪੂਰੀਆਂ ਸਾਵਧਾਨੀਆਂ
ਤਰਨ ਤਾਰਨ, 04 ਮਈ :
ਰਾਜ ਪੱਧਰ ਤੋਂ ਦਿੱਤੇ ਗਏ ਵਿੱਤੀ ਸਾਲ 2021-22 ਦੇ ਦਿਹਾੜੀਆਂ ਪੈਦਾ ਕਰਨ ਦੇ ਟੀਚਿਆਂ ਵਿੱਚੋਂ ਮਹੀਨਾ ਅਪ੍ਰੈਲ ਦੌਰਾਨ ਜਿਲ੍ਹਾ ਤਰਨ ਤਾਰਨ ਵਿੱਚ 125% ਟੀਚੇ ਮੁਕੰਮਲ ਕੀਤੇ ਜਾ ਚੁੱਕੇ ਹਨ। ਪੰਜਾਬ ਭਰ ਵਿੱਚ ਜਿਲ੍ਹਾ ਤਰਨ ਤਾਰਨ ਇਸ ਪ੍ਰਗਤੀ ਵਿੱਚ ਪਹਿਲੇ ਸਥਾਨ ‘ਤੇ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ 12611 ਘਰਾਂ ਨੂੰ ਰੋਜਗਾਰ ਮੁਹੱਈਆ ਕਰਵਾ ਕੇ 235404 ਦਿਹਾੜੀਆਂ ਪੈਦਾ ਕੀਤੀਆਂ ਜਾ ਚੁੱਕੀਆਂ ਹਨ ।
ਉਹਨਾਂ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਸਬੰਧੀ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮਗਨਰੇਗਾ ਲੇਬਰ ਵੱਲੋਂ ਕੰਮ ਦੌਰਾਨ ਪੂਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਕੰਮ ਕਰਦੇ ਸਮੇਂ ਜੋਬ ਕਾਰਡ ਹੋਲਡਰਾਂ ਵੱਲੋਂ ਮੂੰਹ ‘ਤੇ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋ ਇਲਾਵਾ ਮਹਾਂਤਮਾ ਗਾਂਧੀ ਨਰੇਗਾ ਤਹਿਤ ਜਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿੱਚ “ਆਜ਼ਾਦੀ ਕਾ ਅਮਰੂਤ ਉਤਸਵ” ਤਹਿਤ ਪਾਣੀ ਦੇ ਬਚਾਉਣ, ਕੁਦਰਤੀ ਜਲ ਸਰੋਤਾਂ ਦੀ ਸਾਂਭ ਸੰਭਾਲ ਅਤੇ ਸਾਫ ਸਫ਼ਾਈ ਲਈ ਵੱਡੇ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦੌਰਾਨ ਨਹਿਰਾਂ ਦੀ ਸਫ਼ਾਈ /ਥਾਪਰ ਮਾਡਲ ਤਕਨੀਕ ਰਾਹੀਂ ਛੱਪੜਾਂ ਦੇ ਖੁਦਾਈ ਸੋਕ ਪਿੱਟ ਆਦਿ ਦੇ ਕੰਮ ਕਰਵਾਏ ਜਾ ਰਹੇ ਹਨ ।