ਬੰਦ ਕਰੋ

ਕੋਵਿਡ-19 ਦੇ ਚੱਲਦੇ ਕਣਕ ਦੀ ਨਿਰਵਿਘਨ ਕਟਾਈ ਨੂੰ ਯਕੀਨੀ ਬਣਾਉਣ ਜ਼ਿਲ੍ਹੇ ਵਿੱਚ ਚੱਲਣ ਵਾਲੀਆਂ 877 ਕੰਬਾਇਨਾਂ ਦੇ 2459 ਡਰਾਈਵਰਾਂ ਤੇ ਹੈਲਪਰਾਂ ਦੀ ਕੀਤੀ ਮੈਡੀਕਲ ਜਾਂਚ-ਡੀ. ਸੀ.

ਪ੍ਰਕਾਸ਼ਨ ਦੀ ਮਿਤੀ : 21/04/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਦੇ ਚੱਲਦੇ ਕਣਕ ਦੀ ਨਿਰਵਿਘਨ ਕਟਾਈ ਨੂੰ ਯਕੀਨੀ ਬਣਾਉਣ ਜ਼ਿਲ੍ਹੇ ਵਿੱਚ ਚੱਲਣ ਵਾਲੀਆਂ 877 ਕੰਬਾਇਨਾਂ ਦੇ 2459 ਡਰਾਈਵਰਾਂ ਤੇ ਹੈਲਪਰਾਂ ਦੀ ਕੀਤੀ ਮੈਡੀਕਲ ਜਾਂਚ-ਡੀ. ਸੀ.
ਤਰਨ ਤਾਰਨ, 21 ਅਪ੍ਰੈਲ :
ਕੋਵਿਡ-19 ਦੇ ਚੱਲਦੇ ਜ਼ਿਲ੍ਹੇ ਵਿੱਚ ਕਣਕ ਦੀ ਨਿਰਵਿਘਨ ਕਟਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਚੱਲਣ ਵਾਲੀਆਂ ਕੰਬਾਇਨਾਂ ਦੇ ਡਰਾਈਵਰਾਂ ਤੇ ਹੈਲਪਰਾਂ ਦਾ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਤੋਂ ਬਾਹਰੋਂ ਆਈਆਂ ਕੰਬਾਇਨਾਂ ਦੇ ਮਾਲਕਾਂ ਤੇ ਹੈਲਪਰਾਂ ਦੀ ਸਿਹਤ ਦਾ ਚੈੱਕ-ਅੱਪ ਵੀ ਕਰਵਾਇਆ ਜਾ ਰਿਹਾ ਹੈ।ਇਸ ਲਈ ਖੇਤੀਬਾੜੀ ਤੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਤਰਨ ਤਾਰਨ ਦੀਆਂ ਕੁੱਲ 1045 ਕੰਬਾਇਨਾਂ ‘ਚੋ 704 ਕੰਬਾਇਨਾਂ ਦੇ 1878 ਡਰਾਈਵਰਾਂ ਤੇ ਹੈਲਪਰਾਂ ਦਾ ਮੈਡੀਕਲ ਚੈੱਕ-ਅੱਪ ਕੀਤਾ ਗਿਆ ਹੈ ਅਤੇ 341 ਕੰਬਾਇਨਾਂ ਜ਼ਿਲ੍ਹੇ ਤੋਂ ਬਾਹਰ ਗਈਆਂ ਹੋਈਆਂ ਹਨ।ਉਹਨਾਂ ਕਿਹਾ ਜਦੋਂ ਇਹ ਕੰਬਾਇਨਾਂ ਵਾਪਸ ਆਉਣਗੀਆਂ, ਉਸ ਵੇਲੇ ਜ਼ਿਲ੍ਹੇ ਦੇ ਨਾਕਿਆਂ ‘ਤੇ ਇਹਨਾਂ ਦੇ ਡਰਾਈਵਰਾਂ ਤੇ ਹੈਲਪਰਾਂ ਦਾ ਮੈਡੀਕਲ ਚੈੱਕ-ਅੱਪ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।ਉਹਨਾਂ ਕਿਹਾ ਕਿ ਕੋਈ ਵੀ ਕੰਬਾਇਨ ਮਾਲਕ ਜਾਂ ਹੈੱਲਪਰ ਬਿਨ੍ਹਾਂ ਮੈਡੀਕਲ ਚੈੱਕ-ਅੱਪ ਦੇ ਖੇਤਾਂ ਵਿੱਚ ਕਣਕ ਦੀ ਕਟਾਈ ਨਹੀਂ ਕਰ ਸਕਦਾ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਤੋਂ ਬਾਹਰੋਂ ਆਈਆਂ 173 ਕੰਬਾਇਨਾਂ ਦੇ 581 ਡਰਾਈਵਰਾਂ ਤੇ ਹੈੱਲਪਰਾਂ ਦਾ ਵੀ ਮੈਡੀਕਲ ਚੈੱਕ-ਅੱਪ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਣਕ ਦੀ ਕਟਾਈ ਮੌਕੇ ਕਿਸੇ ਵੀ ਕੰਬਾਇਨ ਦੇ ਡਰਾਈਵਰ ਜਾਂ ਕਾਮਿਆਂ ਨੂੰ ਬਿਨ੍ਹਾਂ ਮੈਡੀਕਲ ਜਾਂਚ ਦੇ ਖੇਤਾਂ ਵਿੱਚ ਨਾ ਚੱਲਣ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਕਣਕ ਦੀ ਕਟਾਈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਕੀਤੀ ਜਾ ਸਕਦੀ ਹੈ।ਇਸ ਸਮੇਂ ਤੋਂ ਬਾਅਦ ਖੇਤਾਂ ਵਿੱਚ ਕਣਕ ਦੀ ਕਟਾਈ ਕਰਨ ‘ਤੇ ਪਾਬੰਦੀ ਲਗਾਈ ਗਈ ਹੈ।ਇਸ ਮੌਕੇ ਵਧਕਿ ਡਿਪਟੀ ਕਨਿਸ਼ਨਰ ਜਨਰਲ ਸ੍ਰੀ ਸੁਰਿੰਦਰ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਜੀਤ ਸਿੰਘ ਸੈਣੀ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
————–