ਖੇਤੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ – ਡਾ. ਤਜਿੰਦਰ ਸਿੰਘ

ਖੇਤੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ – ਡਾ. ਤਜਿੰਦਰ ਸਿੰਘ
ਤਰਨ ਤਾਰਨ, 03 ਜੁਲਾਈ:
ਪੰਜਾਬ ਵਿੱਚ ਖੇਤੀ ਵਿੰਭਿਨਤਾ ਨੂੰ ਪ੍ਰਫੂਲਿੱਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ। ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਖੇਤੀ ਵਿੰਭਿਨਤਾ ਅਪਣਾਉਂਦੇ ਹੋਏ ਦੂਜੀਆਂ ਮੁਨਾਫ਼ੇਕਾਰ ਫਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਅਤੇ ਲੁਪਤ ਹੋ ਰਹੇ, ਹੋਰ ਕੁਦਰਤੀ ਸਰੋਤਾਂ ਨੂੰ ਬਚਾਇਆ ਜਾ ਸਕੇ। ਖੇਤੀ ਵਿੰਭਿਨਤਾ ਵਿੱਚ ਬਾਗਬਾਨੀ ਫਸਲਾਂ ਦੀ ਕਾਸ਼ਤ ਸਭ ਤੋਂ ਵਧੀਆਂ ਵਿਕਲਪ ਹੈ।
ਬਾਗਬਾਨੀ ਮੰਤਰੀ ਪੰਜਾਬ ਦੇ ਆਦੇਸ਼ਾਂ ਅਤੇ ਸ੍ਰੀਮਤੀ ਸ਼ੈਲਿੰਦਰ ਕੌਰ, ਡਾਇਰੈਕਟਰ ਬਾਗਬਾਨੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਵਿੱਚ ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਹਿੱਤ ਐਮ.ਆਈ. ਡੀ. ਐਚ.ਅਧੀਨ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਤਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਐਮ. ਆਈ. ਡੀ. ਐਚ. ਸਕੀਮ ਅਧੀਨ ਨਵੇਂ ਬਾਗ ਲਗਾਉਣ ਉੱਪਰ 50000/- ਰੁਪਏ ਪ੍ਰਤੀ ਹੈਕਟੇਅਰ ਹਾਈਬ੍ਰਿਡ ਸਬਜੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ ਉੱਪਰ 24000/- ਰੁਪਏ ਪ੍ਰਤੀ ਹੈਕ ਖੁੰਬ ਪੈਦਾਵਾਰ ਯੂਨਿਟ ਸਥਾਪਿਤ ਕਰਨ ਉੱਪਰ 12.0 ਲੱਖ ਰੁਪਏ, ਵਰਮੀ ਕੰਪੋਸਟ ਯੂਨਿਟ ਉੱਪਰ 50000/- ਰੁਪਏ, ਸੁਰੱਖਿਅਤ ਖੇਤੀ ਲਈ ਪੋਲੀ ਹਾਊਸ ਉੱਪਰ 467.5/- ਰੁਪਏ ਪ੍ਰਤੀ ਵਰਗ ਮੀਟਰ, ਸ਼ੇਡਨੈੱਟ ਹਾਊਸ ਯੂਨਿਟ ਸਥਾਪਿਤ ਕਰਨ ਲਈ 355/- ਰੁਪਏ ਪ੍ਰਤੀ ਵਰਗ ਮੀਟਰ ਅਤੇ ਇਹਨਾਂ ਯੂਨਿਟਾਂ ਦੇ ਪਲਾਂਟਿੰਗ ਮਟੀਰਿਅਲ ਉੱਪਰ 75/- ਰੁਪਏ ਪ੍ਰਤੀ ਵਰਗ ਮੀਟਰ, ਸ਼ਹਿਦ ਮੱਖੀ ਪਾਲਣ ਉੱਪਰ 1600/- ਰੁਪਏ ਪ੍ਰਤੀ ਬਕਸਾ ਮੱਖੀ ਸਮੇਤ, ਸ਼ਹਿਦ ਕੱਢਣ ਵਾਲੀ ਮਸ਼ੀਨ ਉੱਪਰ 8000, ਕੰਪੋਸਟ ਮੇਕਿੰਗ ਯੂਨਿਟ ਉੱਪਰ 8.0 ਲੱਖ, ਸਪਾਨ ਮੇਕਿੰਗ ਯੂਨਿਟ 8.0 ਲੱਖ, ਬਾਗਾਂ ਲਈ ਛੋਟਾ ਟਰੈਕਟਰ (20 ਪੀ.ਟੀ.ਓ. ਐਚ.ਪੀ ਤੱਕ) ਉੱਪਰ 160000/- ਰੁਪਏ, ਪਾਵਰ ਟਿੱਲਰ ਉੱਪਰ 80000/- ਰੁਪਏ, ਬਾਗਾਂ/ਸਬਜੀਆਂ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਟਰੈਕਟਰ ਨਾਲ ਚੱਲਣ ਵਾਲੇ ਟਰੈਕਟਰ ਓਪਰੇਟਡ ਸਪਰੇ ਪੰਪ ਉੱਪਰ 32800/- ਰੁਪਏ, ਨੈਪ ਸੈਕ ਪਾਵਰ ਸਪਰੇ ਪੰਪ ਉੱਪਰ 8000/- ਰੁਪਏ ਬਾਗਬਾਂ ਦੀ ਫੈਨਸਿੰਗ ਕਰਨ ਲਈ 150000/- ਰੁਪੈ ਵੀ ਸਬਸਿਡੀ ਆਦਿ ਗਤੀਵਿਧੀਆਂ ਤੇ ਬਾਗਬਾਨੀ ਵਿਭਾਗ ਵੱਲੋਂ 40-50% ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਕੋਲਡ ਸਟੋਰ (35% ਕੁੱਲ ਪ੍ਰੋਜੈਕਟ ਦਾ), ਰਾਈਪਨਿੰਗ ਚੈਂਬਰ (35% ਕੁੱਲ ਪ੍ਰੋਜੈਕਟ ਦਾ), ਕੋਲਡ ਰੂਮ (35% ਕੁੱਲ ਪ੍ਰੋਜੈਕਟ ਦਾ), ਰੈਫਰੀਜਰੇਟਿਡ ਵੈਨ (35% ਕੁੱਲ ਪ੍ਰੋਜੈਕਟ ਦਾ) ਇੰਟੀਗਰੇਟਿੰਡ ਪੈਕ ਹਾਊਸ ਆਦਿ ਗਤੀਵਿਧੀਆਂ ਤੇ 35% ਸਬਸਿਡੀ ਦੀ ਸਹੂਲਤ ਹੈ। ਇਸ ਤੋਂ ਅੱਗੇ ਉਨ੍ਹਾਂ ਦੱਸਿਆਂ ਕਿ ਫਲਾਂ ਅਤੇ ਸਬਜੀਆਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ (ਪੋਸਟ ਹਾਰਵੈਸਟ ਮਨੈਜਮੈਂਟ) ਅਧੀਨ ਖੇਤ ਵਿੱਚ ਪੈਕਿੰਗ ਮਟੀਰਿਅਲ ਉੱਪਰ ਜਿਵੇਂ ਕਿ ਪਲਾਸਟਿਕ ਦੇ ਕਰੇਟ ਅਤੇ ਗੱਤੇ ਦੇ ਡੱਬਿਆਂ ਉੱਪਰ ਵੀ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਕਿਸਾਨ ਵੱਧ ਤੋਂ ਵੱਧ ਇਹਨਾਂ ਚੱਲ ਰਹੀਆਂ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਅਤੇ ਪੰਜਾਬ ਦੀ ਖੇਤੀ ਨੂੰ ਮੁਨਾਫੇ ਵਿੱਚ ਲਿਆਉਣ ਲਈ ਬਾਗਬਾਨੀ ਕਿੱਤੇ ਨਾਲ ਜੁੜਨ।