ਬੰਦ ਕਰੋ

ਗਰਮੀਆਂ ਦੇ ਮੌਸਮ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ 17 ਜੁਲਾਈ ਤੱਕ ਚਲਾਈ ਜਾਵੇਗੀ ਤੀਬਰ ਦਸਤ ਰੋਕੂ ਪੰਦਰਵਾੜਾ ਜਾਗਰੂਕਤਾ ਮੁਹਿੰਮ

ਪ੍ਰਕਾਸ਼ਨ ਦੀ ਮਿਤੀ : 06/07/2023

ਗਰਮੀਆਂ ਦੇ ਮੌਸਮ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ 17 ਜੁਲਾਈ ਤੱਕ ਚਲਾਈ ਜਾਵੇਗੀ ਤੀਬਰ ਦਸਤ ਰੋਕੂ ਪੰਦਰਵਾੜਾ ਜਾਗਰੂਕਤਾ ਮੁਹਿੰਮ

ਤਰਨਤਾਰਨ, 04 ਜੁਲਾਈ :
ਡਾ. ਗੁਰਪ੍ਰੀਤ ਸਿੰਘ ਸਿਵਲ ਸਰਜਨ ਤਰਨ ਤਾਰਨ ਅਤੇ ਡਾ. ਵਰਿੰਦਰ ਪਾਲ ਕੌਰ ਜਿਲ੍ਹਾ ਟੀਕਾਕਰਨ ਅਫਸਰ ਦੀ ਪ੍ਰਧਾਨਗੀ ਹੇਠ ਆਈ. ਡੀ. ਸੀ. ਐੱਫ. ਸਬੰਧੀ ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਮੀਟਿੰਗ-ਕਮ ਟ੍ਰੇਨਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਆਈ. ਡੀ. ਸੀ. ਐੱਫ ਪ੍ਰੋਗਰਾਮ ਨਾਲ ਸਬੰਧਤ ਨੋਡਲ ਅਫਸਰ, ਬੀ. ਈ. ਈ. ਅਤੇ ਐਲ.ਐਚ.ਵੀ. ਵੱਲੋ ਭਾਗ ਲਿਆ ਗਿਆ।
ਸਿਵਲ ਸਰਜਨ ਤਰਨ ਤਾਰਨ ਵੱਲੋ ਆਏ ਹੋਏ ਅਧਿਕਾਰੀਆ ਤੇ ਕਰਮਚਾਰੀਆ ਨੂੰ ਹਦਾਇਤ ਕੀਤੀ ਕਿ ਹਰ ਬਲਾਕ ਵਿੱਚ ਦੂਜੇ ਵਿਭਾਗਾਂ ਨਾਲ ਤਾਲਮੇਲ ਕਰਕੇ ਸਕੂਲਾਂ ਅਤੇ ਆਂਗਣਵਾੜੀਆਂ ਸੈਂਟਰਾਂ ਦੇ ਵਿੱਚ ਤੀਬਰ ਦਸਤ ਰੋਕ ਪੰਦਰਵਾੜਾ ਜਗਰੂਕਤਾ ਮੁਹਿੰਮ ਚਲਾਈ ਜਾਵੇ । ਉਹਨਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ ਮਿਤੀ 04 ਜੁਲਾਈ ਤੋਂ 17 ਜੁਲਾਈ ਤੱਕ ਇੱਕ ਵਿਸ਼ੇਸ਼ ਤੀਰਬ ਦਸਤ ਰੋਕੂ ਪੰਦਰਵਾੜਾ ਚਲਾਇਆ ਜਾ ਰਿਹਾ ਹੈ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਤਰਨ ਤਾਰਨ ਨੇ ਆਏ ਹੋਏ ਬਲਾਕ ਨੋਡਲ ਅਫਸਰ, ਬੀ. ਈ. ਈ, ਐਲ. ਐਚ. ਵੀ ਨੂੰ ਕਿਹਾ ਕਿ ਇਸ ਪੰਦਰਵਾੜੇ ਵਿੱਚ 2 ORS Corner ਹਰੇਕ ਸਿਹਤ ਕੇਦਰ ਵਿਚ ਬਣਾਉਣੇ ਯਕੀਨੀ ਬਣਾਏ ਜਾਣ ਅਤੇ ਇਕ ਕਾਰਨਰ ਐਮਰਜੈਸੀ ਵਿੱਚ ਜਰੂਰ ਹੋਣਾ ਚਾਹੀਦਾ ਹੈ। ਇਸ ਪੰਦਰਵਾੜੇ ਦਾ ਮੁੱਖ ਮੰਤਵ ਪਿਛਲੇ 5 ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ। ਸੰਸਾਰ ਵਿਚ ਹਰ ਸਾਲ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਇਕ ਲੱਖ ਮੌਤਾਂ ਕੇਵਲ ਡਾਇਰੀਆ ਕਾਰਨ ਹੀ ਹੁੰਦੀਆਂ ਹਨ, ਜਿਨਾਂ ਵਿਚੋਂ ਬਹੁਤ ਜਿਆਦਾ ਮੌਤਾਂ ਕੇਵਲ ਭਾਰਤ ਵਿੱਚ ਹੀ ਹੁੰਦੀਆਂ ਹਨ।
ਡਾ. ਵਰਿੰਦਰਪਾਲ ਕੌਰ ਜਿਲ੍ਹਾ ਟੀਕਾਕਰਨ ਅਫਸਰ ਵੱਲੋ ਦੱਸਿਆ ਗਿਆ ਇਸ ਲਈ ਭਾਰਤ ਸਰਕਾਰ ਵਲੋਂ ਪਿਛਲੇ 9 ਸਾਲਾ ਤੋਂ ਇਹ ਵਿਸ਼ੇਸ਼ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਮਕਸਦ ਨੂੰ ਪੂਰਾ ਕਰਨ ਲਈ ਘਰ-ਘਰ ਵਿਚ ਜਿੱਥੇ 0 ਤੋ 5 ਸਾਲ ਤੋਂ ਛੋਟੇ ਬੱਚੇ ਹਨ, ਆਸ਼ਾ ਵਲੋਂ ਓ. ਆਰ. ਐਸ. ਦੇ ਪੈਕਟ ਮੁਫਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਇਸ ਪੰਦਰਵਾੜੇ ਦੌਰਾਨ ਆਸ਼ਾ ਵਰਕਰਾਂ ਅਤੇ ਏ. ਐਨ. ਐਮਜ਼ ਵਲੋਂ ਤਰਨ ਤਾਰਨ ਜਿਲੇ ਭਰ ਵਿਚ ਘਰਾਂ ਘਰਾਂ ਵਿਚ ਦਸਤ ਰੋਗਾਂ ਸੰਬਧੀ ਜਾਗਰੂਕਤ ਕੀਤਾ ਜਾਵੇਗਾ ਅਤੇ ਉ.ਆਰ.ਐਸ.ਦੇ ਘੋਲ ਦੀ ਮਹੱਤਤਾ ਦੇ ਨਾਲ ਨਾਲ ਹੱਥ ਧੌਣ ਦੀ ਵਿਧੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਦਸਤ ਰੋਕੂ ਪੰਦਰਵਾੜੇ ਦੇ ਅਧੀਨ ਵਿਸ਼ੇਸ਼ ਤੌਰ ‘ਤੇ ਜਿਲ੍ਹੇ ਦੇ ਸਾਰੇ ਸਕੂਲਾਂ ਆਂਗਣਵਾੜੀਆਂ ਸੈਟਰਾਂ ਵਿੱਚ ਜਾਗਰੂਕ ਸੈਮੀਨਰ ਕਰਵਾਏ ਜਾਣ ਅਤੇ ਹੱਥ ਧੋਣ ਦੀ ਵਿਧੀ, ਸਾਫ ਪਾਣੀ ਪੀਣ ਸਬੰਧੀ ਅਤੇ ਸਿਹਤ ਪੱਖੋ ਕਮਜ਼ੋਰ ਬੱਚਿਆ ਦੀ ਪਹਿਚਾਣ ਕਰਕੇ ਹਸਪਤਾਲਾਂ ਵਿੱਚ ਰੈਫਰ ਕਰਵਾਇਆ ਜਾਵੇ।
————–