ਬੰਦ ਕਰੋ

ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਸਵੈ-ਰੋਜ਼ਗਾਰ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 19/06/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਸਵੈ-ਰੋਜ਼ਗਾਰ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
ਸਵੈ-ਰੋਜ਼ਗਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਬਕਾਇਆ ਕੇਸਾਂ ਦੀ ਬੈਂਕ ਵਾਈਜ਼ ਸੂਚੀ ਤਿਆਰ ਕਰਨ ਦੀ ਕੀਤੀ ਹਦਾਇਤ
ਤਰਨ ਤਾਰਨ, 19 ਜੂਨ :
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਸਵੈ-ਰੋਜ਼ਗਾਰ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਨਵੈਸਟ ਪੰਜਾਬ ਸਾਲ ਅਧੀਨ ਸਾਲ 2020-21 ਦੌਰਾਨ 82 ਨਵੇਂ ਪਾ੍ਰਜੈਕਟ ਲਗਾਉਣ ਹਿੱਤ 2.46 ਕਰੋੜ ਰੁਪਏ ਦੀ ਮਾਰਜਨ ਮਨੀ ਅਤੇ 212 ਪਲੇਸਮੈਂਟ ਦਾ ਟੀਚਾ ਤਰਨ ਤਾਰਨ ਜ਼ਿਲ੍ਹੇ ਨੂੰ ਪ੍ਰਾਪਤ ਹੋਇਆ ਹੈ।
ਇਸ ਸਮੇਂ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਏ. ਡੀ. ਸੀ (ਜਨਰਲ ), ਸ਼੍ਰੀ ਪਰਮਜੀਤ ਕੌਰ ਏ. ਡੀ. ਸੀ. (ਵਿਕਾਸ), ਸ਼੍ਰੀ ਅਮਨਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜਨਰਲ), ਸ਼੍ਰੀ ਸੰਜੀਵ ਕੁਮਾਰ ਜਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਸ਼੍ਰੀ ਬਲਵਿੰਦਰ ਪਾਲ ਸਿੰਘ ਜੀ. ਐਮ. ਜਿਲਾ ਉਦਯੋਗ ਕੇਂਦਰ, ਸ਼੍ਰੀ ਰਜਿੰਦਰ ਕੁਮਾਰ ਮੈਨੇਜਰ ਦਫਤਰ ਜਿਲਾ ਲੀਡ ਮੈਨੇਜਰ ਅਤੇ ਸ਼੍ਰੀ ਹਰਮਨਦੀਪ ਸਿੰਘ ਪਲੇਸਮੈਂਟ ਅਫਸਰ ਤਰਨ ਤਾਰਨ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 8 ਜੂਨ, 2020 ਤੱਕ ਸਵੈ-ਰੋਜ਼ਗਾਰ ਲਈ ਵੱਖ-ਵੱਖ ਸਕੀਮਾਂ ਅਧੀਨ 588 ਅਰਜੀਆਂ ਪ੍ਰਾਪਤ ਹੋਈਆਂ ਹਨ। ਇਹਨਾਂ ਵਿੱਚੋ 28 ਕੇਸ ਜਿਲਾ ਲੀਡ ਮੈਨੇਜਰ ਵਲਂੋ ਕਲੀਅਰ ਕਰ ਦਿੱਤੇ ਗਏ ਹਨ ਅਤੇ ਮਿਤੀ 10 ਜੂਨ, 2020 ਨੂੰ ਮੁੱਖ ਪ੍ਰਮੁੱਖ ਸਕੱਤਰ, ਟੂ ਮੁੱਖ ਮੰਤਰੀ ਪੰਜਾਬ ਵੱਲ਼ੋਂ ਕੀਤੀ ਗਈ ਵੀਡਿਉ ਕਾਨਫਰੰਸ ਦੌਰਾਨ ਸਵੈ-ਰੋਜ਼ਗਾਰ ਅਧੀਨ ਪਹਿਲਾਂ ਪ੍ਰਾਪਤ ਹੋਈਆਂ ਅਰਜ਼ੀਆਂ ਨੰੁ ਕਲੀਅਰ ਕਰਨ ਅਤੇ ਨਵੀਆਂ 1500 ਅਰਜ਼ੀਆਂ ਦਾ ਟੀਚਾ ਪ੍ਰਾਪਤ ਹੋਇਆ ਹੈ।
ਮੀਟਿੰਗ ਦੌਰਾਨ ਉਹਨਾਂ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਤਰਨ ਤਾਰਨ ਨੂੰ ਹਦਾਇਤ ਕੀਤੀ ਕਿ ਪੰਜਾਬ ਖਾਦੀ ਵਿਕਾਸ ਬੋਰਡ ਅਤੇ ਕਮਿਸ਼ਨ ਨਾਲ ਤਾਲਮੇਲ ਕਰਕੇ ਦਿੱਤੇ ਗਏ ਟੀਚੇ ਨੂੰ ਸਮੇਂ ਸਿਰ ਪ੍ਰਾਪਤ ਕੀਤਾ ਜਾਵੇ।ਡਿਪਟੀ ਕਮਿਸ਼ਨਰ ਵੱਲੋ ਜਨਰਲ ਮੈਨੇਜਰ, ਜਿਲਾ ਉਦਯੋਗ ਕੇਂਦਰ ਅਤੇ ਜਿਲਾ ਲੀਡ ਮੈਨੇਜਰ ਨੰੁ ਇਸ ਸਬੰਧ ਵਿੱਚ ਲੋੜੀਂਦੀ ਮੀਟਿੰਗ ਕਰਵਾਉਣ ਦੀ ਹਦਾਇਤ ਕੀਤੀ ਗਈ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਅਤੇ ਜਿਲਾ ਲੀਡ ਮੈਨੇਜਰ ਨੂੰ ਸਵੈ-ਰੋਜ਼ਗਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਬਕਾਇਆ ਕੇਸਾਂ ਦੀ ਬੈਂਕ ਵਾਈਜ਼ ਸੂਚੀ ਤਿਆਰ ਕੀਤੀ ਜਾਵੇ ਅਤੇ ਬੈਂਕ ਵਾਈਜ਼ ਸਬੰਧਤ ਪ੍ਰਾਰਥੀ ਅਤੇ ਬੈਂਕ ਮੈਨੇਜਰ ਬੁਲਾ ਕੇ ਮੀਟਿੰਗ ਕਰਵਾਈ ਜਾਵੇ ਤਾਂ ਜੋ ਮੌਕੇ ਤੇ ਹੀ ਕੇਸ ਕਲੀਅਰ ਕੀਤੇ ਜਾ ਸਕਣ।
————-