ਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ਬੀ. ਐਲ. ਓਜ਼ ਦੇ ਪੰਜ ਬੈਚਾਂ ਨੂੰ ਕਰਵਾਈ ਟ੍ਰੇਨਿੰਗ-ਉਪ ਮੰਡਲ ਮਜਿਸਟਰੇਟ ਖਡੂਰ ਸਾਹਿਬ
ਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ਬੀ. ਐਲ. ਓਜ਼ ਦੇ ਪੰਜ ਬੈਚਾਂ ਨੂੰ ਕਰਵਾਈ ਟ੍ਰੇਨਿੰਗ-ਉਪ ਮੰਡਲ ਮਜਿਸਟਰੇਟ ਖਡੂਰ ਸਾਹਿਬ
ਖਡੂਰ ਸਾਹਿਬ, 09 ਜੁਲਾਈ :
ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਤਰਨ ਤਾਰਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਅਰਵਿੰਦਰਪਾਲ ਸਿੰਘ ਪੀ. ਸੀ. ਐਸ., ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ, 024-ਖਡੂਰ ਸਾਹਿਬ ਵਿਧਾਨ ਸਭਾ ਚੋਣ ਹਲਕਾ ਦੀ ਅਗਵਾਈ ਵਿੱਚ ਹਲਕੇ ਦੇ 229 ਬੂਥਾਂ ਦੇ ਬੀ. ਐਲ. ਓਜ਼ ਦੇ 5 ਬੈਚਾਂ ਦੀ ਅੱਜ ਸਿਖਲਾਈ ਪ੍ਰੋਗਰਾਮ ਸਮਾਪਤ ਹੋ ਗਿਆ ।
ਇਹ ਟਰੇਨਿੰਗ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਕਾਨਫਰਸ ਹਾਲ ਵਿਖੇ ਕਰਵਾਈ ਗਈ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ, ਖੇਤਰੀ ਦੌਰੇ ਕਰਨ ਅਤੇ ਵੋਟਰ ਜਾਣਕਾਰੀ ਦੀ ਪੁਸ਼ਟੀ ਕਰਨ ਵਿੱਚ ਬੀ. ਐਲ. ਓ. ਦੀਆਂ ਜ਼ਿੰਮੇਵਾਰੀਆਂ ਨੂੰ ਕਵਰ ਕਰਦਾ ਹੈ।
ਇਸ ਪ੍ਰੋਗਰਾਮ ਦੌਰਾਨ ਮਾਸਟਰ ਟਰੇਨਰ ਨਵਤੇਜ ਸਿੰਘ , ਯਾਦਵਿੰਦਰ ਸਿੰਘ ਮਾਸਟਰ ਟ੍ਰੇਨਰ ਸਵੀਪ ਕਮ ਏ ਐਲ ਐਮ ਟੀ, ਮਲਕੀਤ ਸਿੰਘ, ਸਵਿੰਦਰ ਸਿੰਘ, ਮਨਵਿੰਦਰ ਕੌਰ ਅਤੇ ਸਿਮਰਨਜੀਤ ਸਿੰਘ ਏ ਐਲ ਐਮ ਟੀ ਵਲੋ ਬੀ. ਐਲ. ਓ. ਦੇ ਆਮ ਕਰਤੱਵਾਂ ਅਤੇ ਸ਼ਿਸ਼ਟਾਚਾਰ ਜਿਵੇਂ ਕਿ ਘਰ-ਘਰ ਸਰਵੇਖਣ ਕਰਨਾ, ਮ੍ਰਿਤਕ, ਸ਼ਿਫਟ ਕੀਤੇ ਗਏ, ਜਾਂ ਡੁਪਲੀਕੇਟ ਵੋਟਰਾਂ ਦੀ ਪਛਾਣ ਕਰਨਾ, ਅਤੇ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਨਾ ਆਦਿ ਬਾਰੇ ਦੱਸਿਆ । ਸਿਖਲਾਈ ਦੇ ਦੌਰਾਨ ਵੋਟਰ ਜਾਣਕਾਰੀ ਨੂੰ ਸ਼ਾਮਲ ਕਰਨ, ਮਿਟਾਉਣ ਅਤੇ ਸੁਧਾਰ ਲਈ ਵੱਖ-ਵੱਖ ਫਾਰਮਾਂ ਨੂੰ ਸਮਝਣਾ ਅਤੇ ਵਰਤਣਾ ਬਾਰੇ ਦੱਸਿਆ।
ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪੁਰਾਣੇ ਅਤੇ ਨਵ-ਨਿਯੁਕਤ ਬੀ.ਐਲ.ਓਜ਼. ਨੂੰ ਟਰੇਨਿੰਗ ਮੁਹੱਈਆ ਕਰਵਾਈ । ਪੁਰਾਣੇ ਬੀ. ਐਲ. ਓਜ਼. ਦੀ ਕਾਰਗੁਜਾਰੀ ਨੂੰ ਹੋਰ ਬਿਹਤਰ ਕਰਨ ਦੇ ਮੰਤਵ ਨਾਲ ਅਤੇ ਨਵੇ ਨਿਯੁਕਤ ਬੀ. ਐਲ. ਓਜ਼. ਨੂੰ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਪ੍ਰਤੀ ਜਾਗੂਰਕ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਨ ਸ਼੍ਰੀ ਅਯੂਬ ਭੱਟੀ ਦਾ ਅਹਿਮ ਯੋਗਦਾਨ ਰਿਹਾ।
ਇਸ ਮੌਕੇ ਸਤਨਾਮ ਸਿੰਘ ,ਜਗਦੀਸ਼ ਸਿੰਘ ਆਦਿ ਸਮੇਤ ਉਪ ਮੰਡਲ ਮੈਜਿਸਟਰੇਟ, ਖਡੂਰ ਸਾਹਿਬ ਦਾ ਇਲੈਕਸ਼ਨ ਸਟਾਫ ਵੀ ਮੌਜੂਦ ਸੀ।