ਬੰਦ ਕਰੋ

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਬੀ.ਐੱਲ.ਓਜ਼ ਨੂੰ ਦਿੱਤੀ ਜਾ ਰਹੀ ਹੈ ਟ੍ਰੇਨਿੰਗ – ਜ਼ਿਲ੍ਹਾ ਚੋਣ ਅਫਸਰ

ਪ੍ਰਕਾਸ਼ਨ ਦੀ ਮਿਤੀ : 09/07/2025

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਬੀ.ਐੱਲ.ਓਜ਼ ਨੂੰ ਦਿੱਤੀ ਜਾ ਰਹੀ ਹੈ ਟ੍ਰੇਨਿੰਗ – ਜ਼ਿਲ੍ਹਾ ਚੋਣ ਅਫਸਰ

ਤਰਨ ਤਾਰਨ, 09 ਜੁਲਾਈ:

ਜਿਲ੍ਹਾ ਚੋਣ ਅਫਸਰ ਕਮ- ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਤਰਨ ਤਾਰਨ ਵਿੱਚ ਪੈਂਦੇ ਚਾਰ ਵਿਧਾਨ ਸਭਾ ਹਲਕੇ 021-ਤਰਨ ਤਾਰਨ, 022-ਖੇਮਕਰਨ, 023-ਪੱਟੀ ਅਤੇ 024-ਖਡੂਰ ਸਾਹਿਬ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਬੀ. ਐਲ. ਉਜ਼ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਬੀ. ਐਲ. ਉਜ਼ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ 50 ਤੋਂ ਘੱਟ ਗਿਣਤੀ ਦੇ ਬੈਚਾਂ ਵਿੱਚ ਮਿਤੀ 03 ਜੁਲਾਈ ਤੋਂ 17 ਜੁਲਾਈ 2025 ਤੱਕ ਟ੍ਰੇਨਿੰਗ ਦਿੱਤੀ ਜਾਣੀ ਹੈ।

ਉਹਨਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਬੀ. ਐਲ. ਓਜ਼ ਨੂੰ ਵੋਟਰ ਐਨਰੋਲਮੈਂਟ ਦੀ ਕਾਨੂੰਨੀ ਵਿਵਸਥਾ, ਬੀ. ਐਲ. ਓਜ਼ ਦੇ ਫਰਜ਼ ਅਤੇ ਜਿੰਮੇਵਾਰੀਆਂ, ਫਾਰਮ ਨੰਬਰ 6, 7 ਅਤੇ 8 ਜੋ ਕਿ ਨਵੀਂ ਵੋਟ ਬਣਾਉਣ, ਵੋਟ ਕਟਵਾਉਣ ਅਤੇ ਸੋਧ ਕਰਵਾਉਣ ਲਈ ਹੈ, ਉਨ੍ਹਾਂ ਦੀ ਜਾਣਕਾਰੀ, ਬੀ. ਐਲ. ਓਜ਼ ਐਪ, ਵੋਟਰ ਹੈਲਪ ਲਾਈਨ ਐਪ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ ਜਾਵੇਗੀ।

ਉਹਨਾਂ ਨੇ ਦੱਸਿਆ ਕਿ ਬੀ. ਐਲ. ਓਜ਼ ਕੋਲੋਂ ਰੋਲ ਪਲੇਅ ਰਾਹੀਂ ਵੋਟਰਾਂ ਨੂੰ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਕੰਮ ਦੌਰਾਨ ਚੋਣ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਬਾਰੇ ਜਾਗਰੂਕ ਕੀਤਾ ਜਾਵੇਗਾ। ਕੇਸ ਸਟੱਡੀਜ਼ ਦੀ ਮੱਦਦ ਨਾਲ ਬੀ. ਐਲ. ਓਜ਼ ਨੂੰ ਆਪਣੇ ਬੂਥ ਅਧੀਨ ਪੈਂਦੇ ਵੋਟਰਾਂ ਨਾਲ ਨਿਮਰਤਾ ਪੂਰਵਕ ਵਿਵਹਾਰ ਕਰਨ ਅਤੇ ਜਿੰਮੇਵਾਰ ਪੂਰਨ ਵਤੀਰਾ ਅਪਨਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਇਸ ਉਪਰੰਤ ਬੀ. ਐਲ. ਓਜ਼ ਦਾ ਅਸੈਸਮੈਂਟ ਟੈਸਟ ਵੀ ਲਿਆ ਜਾਵੇਗਾ ਅਤੇ ਡਾਊਟ ਕਲੀਰਿੰਗ ਸੈਸ਼ਨ ਦੌਰਾਨ ਬੀ. ਐਲ. ਓਜ਼ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ।