ਜਲ ਸ਼ਕਤੀ ਅਭਿਆਨ ਕੈਚ ਦਾ ਰੇਨ ਤਹਿਤ ਹੋਈ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਕੇਂਦਰ ਤੋਂ ਆਏ ਹੋਏ ਸੀ. ਐੱਨ. ਓਜ਼ ਨੇ ਕੀਤੀ ਸ਼ਿਰਕਤ

ਜਲ ਸ਼ਕਤੀ ਅਭਿਆਨ ਕੈਚ ਦਾ ਰੇਨ ਤਹਿਤ ਹੋਈ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਕੇਂਦਰ ਤੋਂ ਆਏ ਹੋਏ ਸੀ. ਐੱਨ. ਓਜ਼ ਨੇ ਕੀਤੀ ਸ਼ਿਰਕਤ
ਤਰਨ ਤਾਰਨ, 03 ਜੁਲਾਈ:
ਜਲ ਸ਼ਕਤੀ ਅਭਿਆਨ ਕੈਚ ਦਾ ਰੇਨ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਰਾਹੁਲ ਦੇ ਨਿਰਦੇਸ਼ਾਂ ਹੇਠ ਹੋਈ ਮੀਟਿੰਗ ਦੌਰਾਨ ਐਸਡੀਐਮ ਤਰਨ ਤਾਰਨ ਸ੍ਰੀ ਅਰਵਿੰਦਰਪਾਲ ਸਿੰਘ ਅਤੇ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਭਿਨਵ ਗੋਇਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਕੇਂਦਰ ਤੋਂ ਆਏ ਹੋਏ ਸੀ. ਐੱਨ. ਓਜ਼ ਨੇ ਉਚੇਚੇ ਤੌਰ ‘ਤੇ ਸਿਰਕਤ ਕੀਤੀ।
ਇਸ ਮੌਕੇ ਤੇ ਸ਼੍ਰੀ ਸਿਮਰਨਜੀਤ ਸਿੰਘ, ਉਪ ਮੰਡਲ ਇੰਜੀਨੀਅਰ ਨੋਡਲ ਅਫਸਰ, ਜਲ ਸ਼ਕਤੀ ਅਭਿਆਨ ਤਰਨ ਤਾਰਨ ਵੱਲੋ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਪ੍ਰਤੀਭਾਗੀਆਂ ਅਤੇ ਆਏ ਹੋਏ ਮੁੱਖ ਮਹਿਮਾਨ ਕੇਂਦਰ ਤੋ ਆਏ ਹੋਏ ਸੀ. ਐੱਨ. ਓਜ਼ ਦਾ ਨਿੱਘਾ ਸਵਾਗਤ ਕੀਤਾ ਗਿਆ।
ਸ਼੍ਰੀ ਸਿਮਰਨਜੀਤ ਸਿੰਘ, ਨੋਡਲ ਅਫਸਰ, ਜਲ ਸ਼ਕਤੀ ਅਭਿਆਨ ਤਰਨ ਤਾਰਨ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਜਿਲ੍ਹਾ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾ ਵੱਲੋ ਮੀਂਹ ਦੇ ਪਾਣੀ ਨੂੰ ਬਚਾਉਣ, ਸਾਂਭ- ਸੰਭਾਲ ਅਤੇ ਸਹੀ ਵਰਤੋ ਸਬੰਧੀ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵੱਲੋ ਜ਼ਿਲ੍ਹਾ ਵਾਟਰ ਕੰਜ਼ਰਵੇਸ਼ਨ ਪਲਾਨ ਤਹਿਤ ਜਲ ਸ਼ਕਤੀ ਕੇਂਦਰ ਸਥਾਪਿਤ ਕੀਤਾ ਗਿਆ ਹੈ । ਜਿੱਥੇ ਕੋਈ ਵੀ ਵਿਅਕਤੀ ਜਲ ਸ਼ਕਤੀ ਅਭਿਆਨ ਤਹਿਤ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ । ਵੱਖ-ਵੱਖ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਰਿਚਾਰਜ ਸਟੱਕਚਰ ਬਣਾਏ ਜਾ ਰਹੇ ਹਨ, ਵਣ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਵਿਭਾਗਾਂ ਵਲੋਂ ਟ੍ਰੀ ਪਲਾਟੇਸ਼ਨ ਕਰਵਾਈ ਜਾ ਰਹੀ ਹੈ ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਨਹਿਰੀ ਪਾਣੀ ਪ੍ਰੋਜੈਕਟ ਰਾਹੀਂ ਸਰਹੱਦੀ 99 ਪਿੰਡਾਂ ਨੂੰ ਆਰਸੈਨਿਕ ਮੁਕਤ ਪਾਣੀ ਮੁਹੱਈਆ ਕਰਵਾਉਣ ਲਈ ਮੈਗਾ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਪ੍ਰੋਜੈਕਟ ਰਾਹੀਂ ਪੇਂਡੂ ਖੇਤਰ ਦੇ ਲੋਕਾ ਨੂੰ ਸਾਫ ਅਤੇ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਉੱਥੇ ਨਾਲ ਦੀ ਨਾਲ ਇਹ ਪ੍ਰੋਜੈਕਟ ਧਰਤੀ ਹੇਠਲੇ ਪਾਣੀ ਪੱਧਰ ਨੂੰ ਉੱਪਰ ਚੁੱਕਣ ਵਿੱਚ ਵੀ ਸਹਿਯੋਗ ਦੇਵੇਗਾ ।
ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ ਨੂੰ ਪਾਣੀ ਨੂੰ ਬਚਾਉਣ ਸਬੰਧੀ ਜਾਗਰੂਕ ਕਰਨ ਲਈ ਬਲਾਕ ਪੱਧਰ ‘ਤੇ 8 ਕੈਂਪ ਲਗਾਏ ਗਏ ਹਨ, ਜਿਸ ਵਿੱਚ ਕੁੱਲ 11000 ਪ੍ਰਤੀਭਾਗੀਆਂ ਵੱਲੋਂ ਭਾਗ ਲਿਆ ਅਤੇ ਪਾਣੀ ਨੂੰ ਬਚਾਉਣ ਅਤੇ ਫਸਲੀ ਚੱਕਰ ਨੂੰ ਅਪਨਾਉਣ ਦੀ ਸੰਕਲਪ ਲਿਆ ਗਿਆ।
ਮਗਨਰੇਗਾ ਤਹਿਤ ਛੱਪੜਾ ਦਾ ਨਵੀਨੀਕਰਨ ਕੀਤਾ ਗਿਆ, ਜਿਸ ਵਿੱਚ ਥਾਪਰ ਮਾਡਲ, ਸੀਚੇਵਾਲ ਮਾਡਲ ਅਤੇ ਸਾਂਝੇ ਜਲ ਤਲਾਬਾਂ ਦੀ ਉਸਾਰੀ ਕੀਤੀ ਗਈ । ਇਸ ਤੋ ਇਲਾਵਾ ਮੀਂਹ ਦੇ ਪਾਣੀ ਸਾਭ-ਸੰਭਾਲ ਲਈ ਜ਼ਿਲ੍ਹਾ ਤਰਨ ਤਾਰਨ ਵਿਖੇ ਵੱਖ-ਵੱਖ ਸਰਕਾਰੀ ਬਿਲਡਿੰਗਾਂ ਅਤੇ ਸਕੂਲਾਂ ਵਿਖੇ ਰੇਨ ਵਾਟਰ ਹਾਰਵੈਸਟਿੰਗ ਸਟੱਕਚਰ ਬਣਾਏ ਗਏ ਹਨ, ਜ਼ਿਲ੍ਹਾ ਸਿੱਖਿਆ ਵਿਭਾਗ ਤਰਨ ਤਾਰਨ ਵੱਲੋ ਸਕੂਲਾਂ ਵਿੱਚ ਮੀਂਹ ਦੇ ਪਾਣੀ ਨੂੰ ਬਚਾਉਣ ਅਤੇ ਸਹੀ ਵਰਤੋ ਲਈ ਸਕੂਲਾਂ ਵਿੱਚ ਪਾਣੀ ਦੀ ਸਾਂਭ-ਸੰਭਾਲ ਸਬੰਧੀ ਸਵੇਰ ਦੀ ਸਭਾ ਵਿੱਚ ਜਾਗਰੂਕਤਾ ਅਤੇ ਸੁੰਹ /ਸੰਕਲਪ ਕਰਵਾਏ ਜਾ ਰਹੇ । ਇਸ ਤੇ ਇਲਾਵਾ ਬੱਚਿਆ ਨੂੰ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਪੋਸਟਰ ਮੈਕਿੰਗ, ਸਲੋਗਨ ਰਾਇਟਿੰਗ ਅਤੇ ਪੈਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।