ਬੰਦ ਕਰੋ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਪ੍ਰਕਾਸ਼ਨ ਦੀ ਮਿਤੀ : 04/06/2025

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਤਰਨ ਤਾਰਨ, 30 ਮਈ

ਜਲ ਸੰਕਟ ਜਾਗਰੂਕਤਾ ਮੁਹਿੰਮ ਅਤੇ ਵਿਸ਼ਵ ਵਾਤਾਵਰਣ ਦਿਵਸ 2025 ਦੀਆ ਪ੍ਰੀ -ਗਤੀਵਿਧੀਆ ਦੌਰਾਨ ਪਿੰਡ ਕੋਟ ਜਸਪਤ ਬਲਾਕ ਜਿਲ੍ਹਾ ਤਰਨ ਤਾਰਨ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਸਰਪੰਚ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਨੂੰ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ ਤਹਿਤ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਨੂੰ ਘਰੇਲੂ ਪੱਧਰ ਤੇ ਵੱਖਰਾ ਕਰਨ ਦੇ ਨਾਲ-ਨਾਲ ਪਲਾਸਟਿਕ ਵੈਸਟ ਮੈਨੇਜਮੈਂਟ ਤਹਿਤ ਸਿੰਗਲ ਯੂਜ਼ ਪਲਾਸਟਿਕ ਥੈਲੀਆਂ ਦੀ ਵਰਤੋ ਨਾ ਕਰਕੇ ਜੂਟ ਬੈਗ ਦਾ ਇਸਤੇਮਾਲ ਕਰਨ, ਪਲਾਸਟਿਕ ਵੈਸਟ ਨੂੰ ਵੱਖਰੇ ਕਰਕੇ ਪਲਾਸਟਿਕ ਵੈਸਟ ਯੂਨਿਟ ਤੇ ਭੇਜਣ ਲਈ ਜਾਗਰੂਕ ਕੀਤਾ ਗਿਆ ਅਤੇ ਪਿੰਡ ਵਿੱਚ ਨਵੀਂ ਲੱਗਣ ਜਾ ਰਹੀ ਜਲ ਸਪਲਾਈ ਸਕੀਮ ਦੇ ਲਾਭ, ਪਾਣੀ ਦੀ ਸਾਂਭ ਸੰਭਾਲ ਅਤੇ ਜਲ ਸਪਲਾਈ ਸਕੀਮ ਤੋਂ 24 ਘੰਟੇ ਨਿਰਵਿਘਨ ਜਲ ਸਪਲਾਈ ਰਾਹੀਂ ਸਾਫ਼ ਅਤੇ ਸ਼ੁੱਧ ਪਾਣੀ ਪ੍ਰਾਪਤ ਕਰਨ ਦੇ ਲਾਭ ਗੰਦੇ ਪਾਣੀ ਨਾਲ ਹੋਣ ਵਾਲੀਆ ਬਿਮਾਰੀਆਂ ਅਤੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਲਈ ਰੇਨ ਵਾਟਰ ਹਾਰਵੇਸਟਿੰਗ ਦਾ ਨਿਰਮਾਣ ਅਤੇ ਸਹੀ ਵਰਤੋ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਸ਼੍ਰੀ ਬਲਵਿੰਦਰ ਸਿੰਘ ਸਰਪੰਚ , ਗੁਰਵੇਲ ਸਿੰਘ ਸੈਕਟਰੀ , ਹਰਚਰਨ ਸਿੰਘ, ਭੁਪਿੰਦਰ ਸਿੰਘ, ਸਰਦਾਰਾ ਸਿੰਘ, ਗੁਲਜ਼ਾਰ ਸਿੰਘ,ਹਰਚੰਦ ਸਿੰਘ, ਜਗਦੇਵ ਸਿੰਘ, ਕਸ਼ਮੀਰ ਸਿੰਘ, ਸਲਵਿੰਦਰ ਸਿੰਘ ਮੈਬਰ ਸਹਿਬਾਨ,ਹੀਰਾ ਸਿੰਘ ਪ੍ਰਧਾਨ,ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਜਗਦੀਪ ਸਿੰਘ ਆਈ.ਈ.ਸੀ ਜਿਲ੍ਹਾ ਕੋਆਰਡੀਨੇਟਰ ,ਪਵਨ ਕੁਮਾਰ ਜੂਨੀਅਰ ਇੰਜੀਨੀਅਰ ਹਾਜ਼ਰ ਸਨ।